Home » ਸੰਸਾਰ » ਜਰਮਨੀ » ਬੱਚਿਆ ਦਾ ਗੁਰਮਤਿ ਸਿੱਖਲਾਈ ਕੈੰਪ 03 ਅਗਸਤ ਦਿਨ ਸੋਮਵਾਰ ਤੋਂ ਗੁਰਦੁਆਰਾ ਗੁਰੂ ਨਾਨਕ ਨਿਞਾਸ ਸਟੁਟਗਾਰਟ ਵਿਖੇ ਚਲ ਰਿਹਾ ਹੈ।

ਬੱਚਿਆ ਦਾ ਗੁਰਮਤਿ ਸਿੱਖਲਾਈ ਕੈੰਪ 03 ਅਗਸਤ ਦਿਨ ਸੋਮਵਾਰ ਤੋਂ ਗੁਰਦੁਆਰਾ ਗੁਰੂ ਨਾਨਕ ਨਿਞਾਸ ਸਟੁਟਗਾਰਟ ਵਿਖੇ ਚਲ ਰਿਹਾ ਹੈ।

SHARE ARTICLE

11 Views

ਜਰਮਨੀ 4 ਅਗਸਤ (ਖਿੜਿਆ ਪੰਜਾਬ) ਬੱਚਿਆ ਦਾ ਗੁਰਮਤਿ ਸਿੱਖਲਾਈ ਕੈੰਪ 03 ਅਗਸਤ ਦਿਨ ਸੋਮਵਾਰ ਤੋਂ ਗੁਰਦੁਆਰਾ ਗੁਰੂ ਨਾਨਕ ਨਿਞਾਸ ਸਟੁਟਗਾਰਟ
ਵਿਖੇ ਚਲ ਰਿਹਾ ਹੈ। ਬੱਚਿਆ ਨੂੰ ਗੁਰਮਤਿ ਵਿਰਸੇ ਨਾਲ ਜੋੜਨ ਦੀ ਭਾਵਨਾ ਨਾਲ ਞਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁ.ਪ੍ਰ. ਕਮੇਟੀ ਵੱਲੋ ਗੁਰਮਤਿ ਸਿੱਖਲਾਈ ਕੈਂਪ ਮਿਤੀ 03 ਅਗਸਤ ਦਿਨ ਸੋਮਵਾਰ ਤੋੰ 09 ਅਗਸਤ 2026 ਦਿਨ ਐਤਵਾਰ ਤੱਕ ਚਲੇਗਾ। ਗੁਰਦੁਆਰਾ ਸਾਹਿਬ ਦੇ ਗਰੰਥੀ ਭਾਈ ਸੁਖਦੇਞ ਸਿੰਘ ਜੀ ਨੋ
ਅਰਦਾਸ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ। ਕੈਂਪ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 04 ਵਜੇ ਤੱਕ
ਲਗੇਗਾ । ਇਸ ਕੈੰਪ ਵਿੱਚ ਵਿਸ਼ੇਸ਼ ਤੌਰ ਤੇ ਭਾਈ ਜਗਦੀਸ਼ ਸਿੰਘ ਜੀ ਸਿਖ ਸੰਦੇਸ਼ਾ ਜਰਮਨੀ ਞਾਲੇ ਜੋ ਬੱਚਿਆਂ ਤੇ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ, ਗੁਰਬਾਣੀ ਵਿਆਕਰਣ , ਗੁਰਮੁੱਖੀ ਲਿਪੀ ਅਤੇ ਪੰਜਾਬੀ ਭਾਸ਼ਾ ਬਾਰੇ ਵੱਡਮੁਲੀ ਜਾਣਕਾਰੀ ਦੇ ਰਹੇ ਹਨ। ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਦੀ ਸਿੱਖਿਆ ਞੀ ਦਿੱਤੀ ਜਾ ਰਹੀ ਹੈ। ਸਵਾਲ ਜਵਾਬ ਦੇ ਮੁਕਾਬਲਿਆ ਨਾਲ ਇਤਿਹਾਸ ਦੀ ਸਾਂਝ ਪਾਈ ਜਾ ਰਹੀ ਹੈ। ਭੈਣ ਰਣਜੀਤ ਕੌਰ ਕੀਰਤਨ ਸਿਖਾਉਣ ਦੀ ਸੇਵਾ ਨਿਭਾਅ ਰਹੇ ਹਨ। ਭੈਣ ਖੁਸ਼ੀ ਕੌਰ ਬਚਿਆ ਨੂੰ ਪੰਜਾਬੀ ਖੇਡਾ ਨਾਲ ਖਿਡਾਉਣ ਦੀ ਸੇਵਾ ਕਰ ਰਹੀ ਹੈ। ਸਹਿਜਪਾਠ ਆਰੰਭ ਕਰਵਾਏ ਜਾਣਗੇ । ਆਪ ਜੀ ਸਮੂਹ ਸੰਗਤਾਂ ਨੇ ਆਪਣੇ ਬੱਚਿਆਂ ਸਮੇਤ ਹਾਜ਼ਰੀਆਂ ਭਰਨ ਦੀ ਕ੍ਰਿਪਾਲਤਾ ਕਰੋ ਜੀ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News