Home » ਸੰਸਾਰ » ਜਰਮਨੀ » ਗੁਰਦੁਆਰੇ ਸਿੱਖੀ ਦੇ ਪ੍ਰਚਾਰ ਦੇ ਸੋਮੇ ਹਨ ਜਿੱਥੇ ਤਨ ਅਤੇ ਮਨ ਦੀ ਖੁਰਾਕ ਸੱਚ ਦਾ ਉਪਦੇਸ਼ ਮਿਲਦਾ ਹੈ – ਭਾਈ ਧੂੰਦਾ ਗੁਰਦੁਆਰਾ ਸਿੰਘ ਸਭਾ ਔਗਸਬੁਰਗ ਵਿਖੇ ਸੰਗਤ ਨੇ ਵੱਡੀ ਗਿਣਤੀ ਵਿੱਚ ਭਰੀ ਹਾਜਰੀ।

ਗੁਰਦੁਆਰੇ ਸਿੱਖੀ ਦੇ ਪ੍ਰਚਾਰ ਦੇ ਸੋਮੇ ਹਨ ਜਿੱਥੇ ਤਨ ਅਤੇ ਮਨ ਦੀ ਖੁਰਾਕ ਸੱਚ ਦਾ ਉਪਦੇਸ਼ ਮਿਲਦਾ ਹੈ – ਭਾਈ ਧੂੰਦਾ ਗੁਰਦੁਆਰਾ ਸਿੰਘ ਸਭਾ ਔਗਸਬੁਰਗ ਵਿਖੇ ਸੰਗਤ ਨੇ ਵੱਡੀ ਗਿਣਤੀ ਵਿੱਚ ਭਰੀ ਹਾਜਰੀ।

SHARE ARTICLE

149 Views

ਜਰਮਨੀ 26 ਜੁਲਾਈ (ਖਿੜਿਆ ਪੰਜਾਬ) ਦਿੱਲੀ ਵੇਖੋ ਜੋ ਕੁਝ ਵਾਪਰਿਆ ਸਾਰਿਆਂ ਧਾਰਮਿਕ ਸਥਾਨਾਂ ਨੇ ਦਰਵਾਜ਼ੇ ਬੰਦ ਕਰ ਲਏ ਸਿਵਾਏ ਗੁਰਦੁਆਰਿਆਂ ਤੋਂ ਤੁਸੀਂ ਵੇਖ ਹੀ ਲਿਆ ਕਿ ਇਹ ਸਟੇਟਮੈਂਟਾਂ ਆਪਾਂ ਨਹੀਂ ਦੇ ਰਹੇ ਦੂਜੇ ਮੱਤਾਂ ਦੇ ਬੱਚੇ ਦੇ ਰਹੇ ਹਨ ਦੋ ਸਟੂਡੈਂਟਸ ਸੀ ਲੜਕੀ ਤੇ ਲੜਕਾ ਉਹ ਕਹਿੰਦੇ ਅਸੀਂ ਪਤਾ ਨਹੀਂ ਕਿੰਨੀ ਵਾਰ ਮੱਥੇ ਟੇਕਣ ਗਏ ਉਹਨਾਂ ਸਥਾਨਾਂ ਤੇ ਅੱਜ ਉਹਨਾਂ ਨੇ ਸਰਕਾਰਾਂ ਦੇ ਪ੍ਰੈਸ਼ਰ ਚ ਆਣ ਕੇ ਦਰਵਾਜ਼ੇ ਬੰਦ ਕਰ ਲਏ ਜੇ ਨਹੀਂ ਕਿਸੇ ਨੇ ਕੀਤਾ ਤੇ ਉਹ ਗੁਰਦੁਆਰੇ ਨੇ ਮੈਂ ਨਹੀਂ ਕਹਿੰਦਾ ਕਿ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਉੱਤੇ ਸਰਕਾਰੀ ਪ੍ਰੈਸ਼ਰ ਨਹੀਂ ਹੁੰਦਾ , ਪਰ ਕਈ ਵਾਰੀ ਸੰਗਤਾਂ ਦੇ ਹੜ ਕਰਕੇ ਉਹਨਾਂ ਨੂੰ ਝੁਕਣਾ ਪੈ ਜਾਂਦਾ ਜਦੋਂ ਸੰਗਤਾਂ ਕਹਿੰਦੀਆਂ ਇਹ ਗੁਰੂ ਦਾ ਦਰ ਸਾਰਿਆਂ ਲਈ ਸਾਂਝਾ ਹੈ ਇੱਥੇ ਜੇ ਬੱਚਿਆਂ ਨਾਲ ਧੱਕਾ ਹੁੰਦਾ ਅਸੀਂ ਉਸ ਬਾਪੂ ਦੇ ਬੱਚੇ ਆਂ ਜਿਹਨੇ ਮਨੁੱਖੀ ਅਧਿਕਾਰਾਂ ਲਈ ਖੜੇ ਹੋਣ ਲਈ ਸਾਡੇ ਸਾਰਿਆਂ ਲਈ ਆਵਾਜ਼ ਬੁਲੰਦ ਕੀਤੀ ਸੀ ਮਨੁੱਖੀ ਅਧਿਕਾਰ ਜਿੱਥੇ ਇੱਕ ਇੱਕ ਇਨਸਾਨ ਦੇ ਅਧਿਕਾਰ ਜਿਉਂਦੇ ਰੱਖਣੇ ਚਾਹੀਦੇ ਨੇ ਤੇ ਤੁਸੀਂ ਵੇਖਿਆ ਬੰਗਲਾ ਸਾਹਿਬ ਦਰਵਾਜ਼ੇ ਖੋਲ ਦਿੱਤੇ , ਹੋਰ ਛੱਡੋ ਦਿੱਲੀ ਦੇ ਪਰਿਵਾਰਾਂ ਨੇ ਵੀ ਦਰਵਾਜੇ ਖੋਲ ਦਿੱਤੇ ਕੇ ਜੇ ਕਿਸੇ ਦੀ ਹੈਲਪ ਦੀ ਲੋੜ ਆ ਅਸੀਂ ਕਰਾਂਗੇ ਲੰਗਰ ਘਰਾਂ ਚੋਂ ਬਣਾ ਕੇ ਲਿਆਂਦਾ ਪਾਣੀ ਘਰਾਂ ਚੋਂ ਲੈ ਕੇ ਆਏ ਕਿੰਨੀਆਂ ਸੇਵਾਵਾਂ ਕੀਤੀਆਂ ਨੇ ਤੇ ਉਹ ਸਟੂਡੈਂਟਾਂ ਦੇ ਦਿਮਾਗ ਵਿਚ ਉਹ ਪਿਕਚਰ ਸਦਾ ਰਹਿਣੀ ਇਹਨਾਂ ਦਾ ਪ੍ਰਗਟਾਵਾ ਕੌਮ ਦੇ ਮਹਾਨ ਵਿਦਵਾਨ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਹੋਰਾਂ ਨੇ ਗੁਰਦੁਆਰਾ ਸਿੰਘ ਸਭਾ ਔਗਸਬੁਰਗ ਵਿਖੇ ਗੁਰਮਤਿ ਵਿਚਾਰਾਂ ਦੇ ਦੌਰਾਨ ਕੀਤਾ ਇਹ ਸਮਾਗਮ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ ਇਸ ਸਮੇਂ ਦੂਰੋਂ ਨੇੜਿਓਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜਰੀ ਭਰੀ ਸਮਾਗਮ ਦੌਰਾਨ ਭਾਈ ਸਰਬਜੀਤ ਸਿੰਘ ਧੂੰਦਾ ਨੇ ਗੁਰਬਾਣੀ ਕਥਾ ਵਿਚਾਰ ਦੇ ਨਾਲ-ਨਾਲ ਗੁਰਮਤਿ ਵਿਚਾਰਾਂ ਅਤੇ ਗੁਰ ਇਤਿਹਾਸ, ਸਿੱਖ ਇਤਿਹਾਸ ਬਾਰੇ ਸਾਂਝ ਪਾਈ ਅਤੇ ਸਿੱਖ ਧਰਮ ਵਿੱਚ ਪੈਰ ਪਸਾਰ ਚੁੱਕੇ ਕਰਮਕਾਂਡਾਂ ਤੋਂ ਜਾਣੂ ਕਰਵਾਉਣ ਦਾ ਯਤਨ ਕੀਤਾ।
ਗੁਰਦੁਆਰਾ ਕਮੇਟੀ ਅਤੇ ਨੋਜਵਾਨ ਵੀਰਾਂ, ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ ਉਪਰੰਤ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਰਬਜੀਤ ਸਿੰਘ ਜੀ ਧੁੰਦਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News