Home » ਮਾਝਾ » 13 ਫਰਵਰੀ ਦੇ ਦਿੱਲੀ ਮੋਰਚੇ ਦੀਆ ਕਿਸਾਨਾਂ ਵੱਲੋਂ ਤਿਆਰੀਆ ਨਿਰੰਤਰ ਜਾਰੀ

13 ਫਰਵਰੀ ਦੇ ਦਿੱਲੀ ਮੋਰਚੇ ਦੀਆ ਕਿਸਾਨਾਂ ਵੱਲੋਂ ਤਿਆਰੀਆ ਨਿਰੰਤਰ ਜਾਰੀ  

SHARE ARTICLE

47 Views

 

 

13 ਫਰਵਰੀ ਦੇ ਦਿੱਲੀ ਮੋਰਚੇ ਦੀਆ ਕਿਸਾਨਾਂ ਵੱਲੋਂ ਤਿਆਰੀਆ ਨਿਰੰਤਰ ਜਾਰੀ  

 

       ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਭਿੱਖੀਵਿੰਡ ਵੱਲੋ ਦੋ ਫੋਰਮਾ ਵੱਲੋ ਦਿੱਲੀ ਚੱਲੋ ਦੇ ਸਾਝੇ ਮੋਰਚੇ ਦੀਆ ਤਿਆਰੀਆ ਦੇ ਸੰਬੰਧ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਅਸਥਾਨ ਨਗਰ ਪਹੂਵਿੰਡ ਸਾਹਿਬ ਵਿਖੇ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ ਤੇ ਹਰਜਿੰਦਰ ਸਿੰਘ ਕਲਸੀਆ ਦੀ ਪ੍ਰਧਾਨਗੀ ਹੇਠ ਵਿਸਾਲ ਕਨਵੈਨਸ਼ਨ ਕੀਤੀ ਗਈ । ਜਿਸ ਵਿੱਚ ਪਹੁੰਚੇ ਜਿਲਾ ਆਗੂ ਜਰਨੈਲ ਸਿੰਘ ਨੂਰਦੀ , ਫਤਿਹ ਸਿੰਘ ਪਿੰਦੀ ਨੇ ਸੰਬੋਧਨ ਕਰਦਿਆ ਦੱਸਿਆ ਕਿ ਉਁਤਰ ਭਾਰਤ ਦੀਆ 18 ਜਥੇਬੰਦੀਆ ਵੱਲੋ ਤੇ ਗੈਰ ਰਾਜਨੀਤਕ ਸਯੁੰਕਤ ਮੋਰਚੇ ਦੀ ਕਾਲ ਤੇ 13 ਫ਼ਰਵਰੀ ਨੂੰ ਫਿਰ ਤੋ ਦਿੱਲੀ ਮੋਰਚੇ ਦਾ ਬਿਗਲ ਵੱਜ ਗਿਆ ਹੈ ।ਜਿਸ ਵਿਚ ਭਾਰਤ ਦੇ ਕਿਸਾਨਾ ਮਜ਼ਦੂਰਾ ਤੇ ਆਮ ਵਰਗ ਦੀਆ ਮੰਗਾ ਤਹਿਤ ਸਵਾਮੀਨਾਥਨ ਕਮਿਸ਼ਨ ਰਿਪੋਰਟ ਅਨੁਸਾਰ 23 ਫਸਲਾ ਐਮ.ਐਸ ਪੀ ਗਾਰੰਟੀ ਕਨੂੰਨ ਮੋਦੀ ਸਰਕਾਰ ਮੰਨ ਕੇ ਵਾਧਾ ਖਿਲਾਫੀ ਕੀਤੀ । ਲਖੀਮਪੁਰ ਖੀਰੀ ਕਤਲ ਕਾਂਡ ਕਿਸਾਨਾ ਉਪਰ ਗੱਡੀਆ ਚਾੜ ਕੇ ਸ਼ਹੀਦ ਕੀਤਾ ਗਿਆ ਦੋਸ਼ੀ ਅਜੇ ਤੱਕ ਸਲਾਖਾ ਤੋ ਬਾਹਰ ਬੇ ਖੌਫ ਘੁੰਮ ਰਹੇ ਹਨ। ਭਾਰਤ ਦੇ ਕਿਸਾਨਾ ਨੂੰ ਖੇਤੀ ਤੋ ਦੂਰ ਕਰਨ ਵਾਸਤੇ ਨਿੱਤ ਨਵੇਂ ਮਾਰੂ ਕਾਨੂੰਨ ਲਿਆਂਦੇ ਜਾ ਰਹੇ ਹਨ ।ਕਿਸਾਨਾ ਮਜ਼ਦੂਰਾ ਦੀ ਕਰਜਾ ਮੁਆਫੀ,ਫਸਲੀ ਬੀਮਾ ਯੋਜਨਾ 2020 ਬਿਜਲੀ ਸੋਧ ਬਿੱਲ ਰੱਦ ਕਰਵਾਉਣ ਸਮੇਤ ਹੋਰ ਅਹਿਮ ਮੰਗਾ ਮਨਵਾਉਣ ਨੂੰ ਲੈ ਕੇ ਹੋਣ ਜਾ ਰਹੇ ਅੰਦੋਲਨ ਵਿੱਚ ਵੱਧ ਚੜ੍ਹ ਸਾਥ ਦੇਣ ਦੀ ਅਪੀਲ ਕੀਤੀ ਅਤੇ ਪਿੰਡਾ ਵਿੱਚ ਆਗੂਆ ਨੂੰ ਘਰ-ਘਰ ਜਾ ਕੇ ਲੋਕਾ ਨੂੰ ਜਾਗਰੂਕ ਕਰਕੇ ਪਿੰਡਾ ਵਿਚ ਵੱਡੀਆ ਮੀਟਿੰਗਾ ਤੇ ਪਿੰਡਾ ਵਿਚ ਟਰੈਕਟਰ ਮਾਰਚ ਕੀਤਾ ਜਾਵੇਗਾ । ਇਸ ਮੌਕੇ ਰਣਜੀਤ ਸਿੰਘ ਚੀਮਾ ਤੇ ਪੂਰਨ ਸਿੰਘ ਮੱਦਰ ਨੇ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆ ਲੋਕਾਂ ਨੂੰ 13 ਫਰਵਰੀ ਨੂੰ ਦਿੱਲੀ ਕੂਚ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮਾਨਵਤਾ ਦੀ ਹੌਂਦ ਦੀ ਜੰਗ ਹੈ ਜਿਸ ਵਿਚ ਸਮੁੱਚੀ ਮਾਨਵਤਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਤੇ ਵੱਧ ਚੜ ਕੇ ਅੰਦੋਲਨ ਵਿੱਚ ਹਿੱਸਾ ਲੈਣਾ ਚਾਹੀਦਾ ਹੈ । ਇਸ ਮੌਕੇ ਰਾਜਬੀਰ ਸਿੰਘ ਮਨਿਹਾਲਾ, ਅਖਤਿਆਰ ਸਿੰਘ ਮਨਿਹਾਲਾ, ਲਾਡਾ ਸਿੰਘ ਮਨਿਹਾਲਾ, ਸੁਬੇਗ ਸਿੰਘ ਮੱਖੀ ਕਲ੍ਹਾ, ਗੁਰਨਾਮ ਸਿੰਘ ਮੱਖੀ ਕਲ੍ਹਾ,ਮੇਜਰ ਸਿੰਘ ਮੱਖੀ ਕਲ੍ਹਾ, ਕੁਲਵੰਤ ਸਿੰਘ ਮੱਖੀ ਕਲ੍ਹਾ, ਹਰਦੇਵ ਸਿੰਘ ਚੀਮਾ, ਹਰਜੀਤ ਸਿੰਘ ਚੀਮਾ, ਲੱਖਾ ਸਿੰਘ ਚੀਮਾ, ਪਾਲ ਸਿੰਘ ਮਨਾਵਾ, ਪ੍ਰਤਾਪ ਸਿੰਘ ਮਨਾਵਾ, ਘੁੱਲਾ ਸਿੰਘ ਮਨਾਵਾ, ਢੋਲਾ ਸਿੰਘ ਮਾੜੀਮੇਘਾ, ਜਗਰੂਪ ਸਿੰਘ ਮਾੜੀਮੇਘਾ, ਅਜਮੇਰ ਸਿੰਘ ਅਮੀਸ਼ਾਹ, ਮਨਜੀਤ ਸਿੰਘ ਅਮੀਸ਼ਾਹ, ਕਸ਼ਮੀਰ ਸਿੰਘ ਅਮੀਸ਼ਾਹ, ਸੁਖਪਾਲ ਸਿੰਘ ਦੋਦੇ, ਬਲਵਿੰਦਰ ਸਿੰਘ ਦੋਦੇ, ਸੁਖਦੇਵ ਸਿੰਘ ਦੋਦੇ,ਸਵਰਨ ਸਿੰਘ ਫੌਜੀ ਡਲੀਰੀ, ਗੁਰਜੰਟ ਸਿੰਘ ਡਲੀਰੀ,ਹਰਪਾਲ ਸਿੰਘ ਡਲੀਰੀ, ਸੁਖਚੈਨ ਸਿੰਘ ਡਲੀਰੀ, ਹਰਪਾਲ ਸਿੰਘ ਕਲਸੀਆ, ਗੁਰਮੀਤ ਸਿੰਘ ਕਲਸੀਆ, ਕੁਲਵੰਤ ਸਿੰਘ ਕਲਸੀਆ, ਮੇਜਰ ਸਿੰਘ ਕਲਸੀਆ, ਕੰਵਲਜੀਤ ਸਿੰਘ ਪਹੂਵਿੰਡ, ਜਗਜੀਤ ਸਿੰਘ ਪਹੂਵਿੰਡ, ਬਲਜਿੰਦਰ ਸਿੰਘ ਪਹੂਵਿੰਡ, ਨਿਰਵੈਲ ਸਿੰਘ ਚੇਲਾ, ਚਰਨਜੀਤ ਸਿੰਘ ਚੇਲਾ, ਅਜੀਤ ਸਿੰਘ ਚੇਲਾ, ਹੀਰਾ ਸਿੰਘ ਮੱਦਰ , ਜੈਮਲ ਸਿੰਘ ਮੱਦਰ , ਹਰਭਜਨ ਸਿੰਘ ਮੱਦਰ, ਹਰੀ ਸਿੰਘ ਮੱਦਰ, ਗੁਰਮੀਤ ਸਿੰਘ ਮੱਦਰ, ਜਰਨੈਲ ਸਿੰਘ ਕੱਚਾ ਪੱਕਾ, ਅਜਮੇਰ ਸਿੰਘ ਕੱਚਾ ਪੱਕਾ, ਦਿਲਬਾਗ ਸਿੰਘ ਵੀਰਮ, ਜਗਰੂਪ ਸਿੰਘ ਵੀਰਮ, ਹਰਪਾਲ ਸਿੰਘ ਨਵਾਪਿੰਡ, ਸੰਦੀਪ ਸਿੰਘ ਨਵਾਪਿੰਡ, ਰੂਪ ਸਿੰਘ ਨਵਾਪਿੰਡ, ਬਘੇਲ ਸਿੰਘ ਖਾਲੜਾ, ਜਸਵਿੰਦਰ ਸਿੰਘ ਖਾਲੜਾ , ਹਰਜੀਤ ਸਿੰਘ ਖਾਲੜਾ, ਗੁਰਬੀਰ ਸਿੰਘ ਖਾਲੜਾ, ਜਸਬੀਰ ਸਿੰਘ ਖਾਲੜਾ, ਬਿੱਕਰ ਸਿੰਘ ਮਾੜੀਮੇਘਾ, ਗੁਰਸਾਹਿਬ ਸਿੰਘ ਮਾੜੀਮੇਘਾ , ਮਨਜੀਤ ਕੌਰ ਮਾੜੀਮੇਘਾ, ਮਨਜਿੰਦਰ ਕੌਰ ਮਾੜੀਮੇਘਾ, ਤਲਵਿੰਦਰ ਕੌਰ ਮਾੜੀਮੇਘਾ, ਬਲਜੀਤ ਕੌਰ ਅਮੀਸ਼ਾਹ, ਸਿਮਰਜੀਤ ਕੌਰ ਅਮੀਸ਼ਾਹ, ਬੇਅੰਤ ਕੌਰ ਦੋਦੇ, ਰਣਜੀਤ ਕੌਰ ਦੋਦੇ, ਕੁਲਵਿੰਦਰ ਕੌਰ ਮੱਖੀ ਕਲ੍ਹਾ, ਪਰਮਜੀਤ ਕੌਰ ਮੱਖੀ ਕਲ੍ਹਾ, ਅਮਰਜੀਤ ਕੌਰ ਮੱਖੀ ਕਲ੍ਹਾ, ਗੁਰਮੀਤ ਕੌਰ ਪਹੂਵਿੰਡ, ਬਲਵੀਰ ਕੌਰ ਪਹੂਵਿੰਡ , ਰਾਜਬੀਰ ਕੌਰ ਚੇਲਾ, ਜਸਬੀਰ ਕੌਰ ਚੇਲਾ ਆਦਿ ਕਿਸਾਨ ਵੀਰ ਤੇ ਬੀਬੀਆ ਹਾਜ਼ਿਰ ਹੋਏ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਕਰਵਾਇਆ ਗਿਆ “ਊੜਾ ਜੂੜਾ ਸਿੱਖੀ ਸੰਭਾਲ ਪ੍ਰੋਗਰਾਮ” ਇਤਿਹਾਸਿਕ ਹੋ ਨਿਬੜਿਆ। ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣ ਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਮਾਤਾ ਪਿਤਾ ਨਿਭਾਉਣ ਆਪਣਾ ਅਹਿਮ ਰੋਲ : ਪ੍ਰੋ: ਦਦੇਹਰ।

ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ ਤੋਂ ਬਾਜ ਆਉਣ ਬਾਦਲ ਦਲੀਏ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਪੁਲਿਸ ਕਾਰਵਾਈ ‘ਤੇ ਸ਼੍ਰੋਮਣੀ ਕਮੇਟੀ ਤੇ ਪੁਰਾਣੇ ਫੈਡਰੇਸ਼ਨ ਆਗੂਆਂ ਦੀ ਚੁੱਪੀ ਨਮੋਸ਼ੀਜਨਕ ਗੱਲ