ਖਾਲੜਾ 9 ਜੁਲਾਈ (ਗੁਰਪ੍ਰੀਤ ਸਿੰਘ ) ਪੰਜਾਬ ਵਿੱਚ ਉਸ ਵਕਤ ਦੇ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਅਤੇ ਪੰਜਾਬ ਪੁਲਸ ਮੁਖੀ ਕੇ ਪੀ ਐਸ ਗਿੱਲ ਵਲੋਂ ਅੱਤਵਾਦ ਵਿਰੁੱਧ ਚਲਾਈ ਮੁਹਿੰਮ ਤਹਿਤ ਬਹੁਤ ਸਾਰੇ ਨਿਰਦੋਸ਼ ਨੌਜਵਾਨ, ਬਜੁਰਗ ਅਤੇ ਔਰਤਾਂ ਨੂੰ ਅਗਵਾ ਕਰਕੇ ਮਾਰ ਮੁਕਾਇਆ ਅਤੇ ਲਾਵਾਰਿਸ ਲਾਸ਼ਾਂ ਕਹਿਕੇ ਵੱਖ ਵੱਖ ਸਮਸ਼ਾਨਘਾਟਾਂ ਵਿੱਚ ਜਲਾ ਦਿੱਤਾ ਗਿਆ। ਉਸ ਵਕਤ ਮਨੁਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਨੇ 25000 ਲਾਪਤਾ ਨੌਜਵਾਨਾਂ ਦੀਆਂ ਲਾਸਾਂ ਬਾਰੇ ਜਾਣਕਾਰੀ ਜਨਤਕ ਕੀਤੀ ਜਿਸ ਤੋਂ ਉਸ ਵਕਤ ਦੀ ਕਾਂਗਰਸ ਸਰਕਾਰ, ਪੁਲਿਸ ਮੁਖੀ ਅਤੇ ਉਸ ਵੇਲੇ ਦੇ ਜਿਲ੍ਹਾ ਤਰਨਤਾਰਨ ਦੇ ਐੱਸ ਐਸ ਪੀ ਅਜੀਤ ਸਿੰਘ ਸੰਧੂ ਜੌ ਕਿ ਸ੍ਰ:ਜਸਵੰਤ ਸਿੰਘ ਖਾਲੜਾ ਦੀਆਂ ਇਨ੍ਹਾਂ ਕਰਵਾਈਆਂ ਤੋਂ ਨਾਰਾਜ ਹੋ ਗਏ ਅਤੇ ਜਸਵੰਤ ਸਿੰਘ ਖਾਲੜਾ ਨੂੰ ਓਹਨਾਂ ਦੇ ਘਰ ਤੋੰ ਅਗਵਾ ਕਰ ਲਿਆ। ਜਸਵੰਤ ਸਿੰਘ ਖਾਲੜਾ ਨੂੰ ਗੈਰਕਾਨੂੰਨੀ ਹਿਰਾਸਤ ਵਿੱਚ ਤਸੀਹੇ ਦੇ ਕੇ ਮਾਰ ਦਿੱਤਾ ਅਤੇ ਲਾਸ਼ ਵੀ ਖੁਰਦ ਬੁਰਦ ਕਰ ਦਿੱਤੀ ਗਈ। ਕਾਲੇ ਦੌਰ ਦੀ ਸੱਚਾਈ ਨੂੰ ਡਾਇਰੈਕਟਰ ਹਨੀ ਤ੍ਰੇਹਨ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਵਧੀਆ ਤਰੀਕੇ ਨਾਲ ਫਿਲਮ ਬਣਾ ਕੇ ਦਰਸ਼ਕਾਂ ਦੇ ਸਨਮੁੱਖ ਕੀਤਾ ਹੈ। ਪਹਿਲਾਂ ਇਸ ਫਿਲਮ ਦਾ ਨਾਮ ਘੱਲੂਘਾਰਾ ਰਖਿਆ ਪਰ ਸੈਂਸਰ ਬੋਰਡ ਦੇ ਇਤਰਾਜ ਕਾਰਨ ਇਸ ਦਾ ਨਾਂ ‘ ਪੰਜਾਬ 95 ‘ ਰੱਖਿਆ ਪਰ ਫਿਲਮ ਨੂੰ ਫਿਰ ਵੀ ਮਨਜ਼ੂਰੀ ਨਾ ਦਿੱਤੀ ਗਈ। ਹੁਣ ਇਸ ਫਿਲਮ ਨੂੰ ‘ ਸਤਲੁਜ ‘ ਨਾਮ ਨਾਲ ਜ਼ੀ5 ਉ ਟੀ ਟੀ ਪਲੇਟਫਾਰਮ ਤੇ ਰੀਲੀਜ਼ ਕੀਤਾ ਗਿਆ ਪਰ ਦੋ ਦਿਨ ਬਾਅਦ ਹੀ ਇਸ ਤੇ ਪਾਬੰਦੀ ਲਗਾ ਦਿੱਤੀ ਗਈ। ਫਿਰ ਵੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ਬਾਰੇ ਜਾਣਨ ਲਈ ਇਹ ਫਿਲਮ ਵੱਡੀ ਪੱਧਰ ਤੇ ਤਕਰੀਬਨ ਹਰ ਪੰਜਾਬੀ ਤੱਕ ਪਹੁੰਚ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ, ਗੁਰੂਦੁਆਰਾ ਸੁਧਾਰ ਲਹਿਰ ਦੇ ਮੋਢੀ, ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਉਸ ਕਾਲੇ ਦੌਰ ਦੌਰਾਨ ਸਰਕਾਰੀ ਜਬਰ ਜੁਲਮ ਵਿਰੁੱਧ ਸੰਘਰਸ਼ ਕਰਨ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ ‘ ਸਤਲੁਜ ‘ ਹਰ ਪਿੰਡ ਦੇ ਗੁਰੂਘਰ ਵਿੱਚ ਵਿਖਾਈ ਜਾਵੇ, ਜਿਸ ਲਈ ਸਾਰੀਆਂ ਸਿੱਖ ਸੰਸਥਾਵਾਂ, ਗੁਰੂਘਰਾਂ ਦੀਆਂ ਕਮੇਟੀਆਂ ਉਪਰਾਲੇ ਕਰਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








