ਫਰੈਂਕਫਰਟ 4 ਜੂਨ (ਖਿੜਿਆ ਪੰਜਾਬ) ਯੂਰਪ ਵਿੱਚ ਜੰਮੇ ਅਤੇ ਵੱਡੇ ਹੋ ਰਹੇ ਪੰਜਾਬੀ ਸਿੱਖ ਬੱਚਿਆਂ ਲਈ 1984 ਸਿਰਫ਼ ਇੱਕ ਇਤਿਹਾਸਕ ਸਾਲ ਨਹੀਂ, ਬਲਕਿ ਇੱਕ ਅਜਿਹਾ ਅਧਿਆਇ ਹੈ ਜਿਸਦੀ ਚੁੱਪ ਅਜੇ ਵੀ ਕਈ ਘਰਾਂ, ਆਪ ਬੀਤੀਆਂ ਕਹਾਣੀਆਂ ਅਤੇ ਪੀੜ੍ਹੀ ਦਰ ਪੀੜ੍ਹੀਆਂ ਵਿੱਚ ਮਹਿਸੂਸ ਹੁੰਦੀ ਹੈ। ਕਈ ਵਾਰੀ ਇਹ ਯਾਦਾਂ ਖੁੱਲ੍ਹ ਕੇ ਬਿਆਨ ਨਹੀਂ ਹੁੰਦੀਆਂ, ਪਰ ਫਿਰ ਵੀ ਉਹ ਪਰਿਵਾਰਾਂ ਦੀਆਂ ਗੱਲਾਂ, ਅੱਖਾਂ ਦੀ ਨਮੀ ਅਤੇ ਚੁੱਪ ਵਿੱਚ ਜੀਵਿਤ ਰਹਿੰਦੀਆਂ ਹਨ।
ਇਸੇ collective memory ਅਤੇ intergenerational conversation ਨੂੰ ਸਮਝਣ ਲਈ ਇੰਟਰਨੈਸ਼ਨਲ ਡਿਜ਼ਾਈਨਰ ਜਸਕਰਨ ਸਿੰਘ ਹੰਸਪਾਲ ਵੱਲੋਂ 7 ਜੂਨ ਨੂੰ ਫ੍ਰੈਂਕਫਰਟ ਦੇ Gurdwara Sikh Center Frankfurt ਵਿੱਚ ਇੱਕ ਵਿਸ਼ੇਸ਼ installation “UNREADABLE – What still feels unreadable about 1984?” ਪੇਸ਼ ਕੀਤੀ ਜਾ ਰਹੀ ਹੈ।
ਜਸਕਰਨ ਸਿੰਘ ਹੰਸਪਾਲ, ਜੋ ਜਰਮਨੀ ਵਿੱਚ ਜਨਮੇ ਪਲੇ ਹਨ ਅਤੇ ਇਸ ਸਮੇਂ ਨੀਦਰਲੈਂਡਜ਼ ਦੀ Design Academy Eindhoven ਵਿੱਚ Contextual Design ਵਿੱਚ ਮਾਸਟਰ ਕਰ ਰਹੇ ਹਨ, ਇਸ ਪ੍ਰੋਜੈਕਟ ਰਾਹੀਂ ਇੱਕ ਅਜਿਹਾ ਚਾਹੁੰਦੇ ਹਨ! ਜਿੱਥੇ ਲੋਕ ਆਪਣੇ ਮਨ ਦੇ ਅਹਿਸਾਸ, ਸਵਾਲ, ਯਾਦਾਂ ਅਤੇ ਅਣਕਹੀਆਂ ਦਾਸਤਾਨਾਂ ਨੂੰ ਬਿਨਾਂ ਕਿਸੇ ਡਰ ਜਾਂ ਹਿਜਕ ਦੇ ਸਾਂਝਾ ਕਰ ਸਕਣ।
ਇਹ installation ਸਿਰਫ਼ ਇੱਕ art exhibition ਨਹੀਂ ਹੋਵੇਗੀ। ਇਹ ਇੱਕ collective experience ਹੋਵੇਗੀ — ਜਿੱਥੇ community ਇਕੱਠੇ ਬੈਠ ਕੇ ਉਹ ਗੱਲਾਂ ਮਹਿਸੂਸ ਕਰੇਗੀ ਜੋ ਕਈ ਸਾਲਾਂ ਤੋਂ ਅੰਦਰ ਦਬੀਆਂ ਹੋਈਆਂ ਹਨ।
ਇਸ installation ਵਿੱਚ ਇੱਕ fragmented wooden structure, reflective surfaces ਅਤੇ ਇੱਕ “fragment wall” ਹੋਵੇਗੀ, ਜਿੱਥੇ ਹਰ ਸ਼ਰਧਾਲੂ ਸੰਗਤ (visitor) ਆਪਣੇ ਮਨ ਦੀ ਗੱਲ anonymous ਤੌਰ ‘ਤੇ ਲਿਖ ਸਕੇਗਾ। ਕੋਈ ਯਾਦ, ਕੋਈ ਸਵਾਲ, ਕੋਈ ਦਰਦ ਜਾਂ ਕੋਈ ਅਧੂਰੀ ਗੱਲ — ਹਰ fragment ਇਸ collective archive ਦਾ ਹਿੱਸਾ ਬਣੇਗਾ।
ਇਹ ਪ੍ਰੋਜੈਕਟ ਖਾਸ ਤੌਰ ‘ਤੇ ਜਰਮਨੀ ਅਤੇ ਯੂਰਪ ਵਿੱਚ ਜੰਮੇ ਪੰਜਾਬੀ ਸਿੱਖ ਬੱਚਿਆਂ ਅਤੇ ਉਹਨਾਂ ਦੇ parents ਲਈ ਮਹੱਤਵਪੂਰਨ ਹੈ। ਅਕਸਰ ਨਵੀਂ ਪੀੜ੍ਹੀ 1984 ਬਾਰੇ ਸੁਣਦੀ ਤਾਂ ਹੈ, ਪਰ ਉਸਨੂੰ ਸਮਝਣ ਲਈ safe ਅਤੇ open spaces ਘੱਟ ਮਿਲਦੀਆਂ ਹਨ। “UNREADABLE” ਉਹ space ਬਣਾਉਣ ਦੀ ਕੋਸ਼ਿਸ਼ ਹੈ ਜਿੱਥੇ freedom of speech ਅਤੇ freedom of expression ਦੇ ਨਾਲ ਲੋਕ ਆਪਣੇ ਅਹਿਸਾਸ ਸਾਂਝੇ ਕਰ ਸਕਣ।
ਇਹ initiative ਕਿਸੇ commercial sponsorship ਦਾ ਹਿੱਸਾ ਨਹੀਂ, ਸਗੋਂ community ਲਈ ਇੱਕ seva ਦੇ ਰੂਪ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਜਸਕਰਨ ਸਿੰਘ ਮੰਨਦੇ ਹਨ ਕਿ community ਦੀਆਂ collective memories ਨੂੰ ਸਿਰਫ਼ ਯਾਦ ਕਰਨਾ ਹੀ ਨਹੀਂ, ਸਗੋਂ ਉਹਨਾਂ ਨਾਲ ਗੱਲ ਕਰਨੀ ਵੀ ਜ਼ਰੂਰੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੀ history ਨੂੰ emotionally ਅਤੇ culturally ਸਮਝ ਸਕਣ।
7 ਜੂਨ ਦਾ ਇਹ ਦਿਨ ਸਿਰਫ਼ ਇੱਕ ਨਸਲਕੁਸ਼ੀ ਦੀ ਪ੍ਰਦਰਸ਼ਨੀ ਦੇਖਣ ਲਈ ਨਹੀਂ ਹੋਵੇਗਾ। ਇਹ ਇੱਕ invitation ਹੋਵੇਗੀ — ਆਪਣੇ ਅੰਦਰ ਦੇ ਸਵਾਲਾਂ ਨਾਲ ਮਿਲਣ ਦੀ, ਆਪਣੇ parents ਅਤੇ grandparents ਦੀਆਂ ਹੱਡ ਬੀਤੀਆਂ ਕਹਾਣੀਆਂ ਸੁਣਨ ਦੀ ਅਤੇ community ਦੇ collective emotions ਨੂੰ ਇਕੱਠੇ ਮਹਿਸੂਸ ਕਰਨ ਦੀ।
ਕਿਉਂਕਿ ਕਈ ਵਾਰੀ ਜੋ ਸਭ ਤੋਂ ਵੱਧ ਮਹਿਸੂਸ ਹੁੰਦਾ ਹੈ, ਉਹੀ ਸਭ ਤੋਂ ਵੱਧ “unreadable” ਰਹਿ ਜਾਂਦਾ ਹੈ। ਇਸ ਕਰਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚ ਕੇ ਆਪਣੇ ਵਿਚਾਰਾਂ ਦਾ ਅਦਾਨ ਪ੍ਰਦਾਨ ਜਰੂਰ ਕਰਨਾ ਜੀ!
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








