Home » ਸੰਸਾਰ » ਯੂਰਪ » ਸਿੰਘ ਸਾਹਿਬਾਨ ਗਿਆਨੀ ਹਰਪਾਲ ਸਿੰਘ ਜੀ ਸ਼੍ਰੀ ਫਤਿਹਗੜ ਸਾਹਿਬ ਵਾਲੇ ਯੂਰਪ ਦੌਰੇ ਤੇ।

ਸਿੰਘ ਸਾਹਿਬਾਨ ਗਿਆਨੀ ਹਰਪਾਲ ਸਿੰਘ ਜੀ ਸ਼੍ਰੀ ਫਤਿਹਗੜ ਸਾਹਿਬ ਵਾਲੇ ਯੂਰਪ ਦੌਰੇ ਤੇ।

SHARE ARTICLE

125 Views

ਜਰਮਨੀ 16 ਮਈ ; ਸਫ਼ਰ ਏ ਸ਼ਹਾਦਤ ਦੀਆਂ ਬਾਤਾਂ ਪਾਉਣ ਵਾਲੇ ਤੇ ਬੈਰਾਗਮਈ ਕਥਾ ਕਰ ਬੀਤੇ ਇਤਿਹਾਸ ਦੇ ਦੌਰ ਦੀ ਸੈਰ ਕਰਾਉਣ ਵਾਲੇ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਯੂਰਪ ਪਹੁੰਚ ਚੁੱਕੇ ਹਨ ! ਭਾਈ ਘੱਨੀਆ ਜੀ ਸੇਵਾ ਸੁਸਾਇਟੀ ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਐਸੋਸੀਏਸ਼ਨ ਵੱਲੋਂ ਉਹ ਯੂਰਪ ਦੀ ਸੰਗਤਾਂ ਦੇ ਦਰਸ਼ਨ ਕਰਨ ਆਏ ਹੋਏ ਹਨ । ਸਿੰਘ ਸਾਹਿਬ ਕਥਾ ਵਿਚਾਰਾਂ ਰਾਹੀਂ ਸੰਗਤਾਂ ਨਾਲ ਸ਼ਹੀਦ ਸਿੰਘਾਂ ਅਤੇ ਦਸਮ ਪਾਤਸ਼ਾਹ ਜੀਆਂ ਦੇ ਵਿਚਾਰਾਂ ਦੀ ਸਾਂਝ ਪਾਉਣਗੇ ! ਆਪਣੇ ਬਿਰਾਗਮਈ ਵਿਚਾਰਾਂ ਤੇ ਦਰਦ ਭਿੱਜੀ ਰਸਨਾ ਕਰਕੇ ਪੰਥ ਵਿੱਚ ਜਾਣੇ ਜਾਂਦੇ ਸਿੰਘ ਸਾਹਿਬ ਅਤਿ ਸਤਿਕਾਰਤ ਹਸਤੀ ਹਨ !
ਆਪ ਜੀ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ ਦੇ ਸਬੰਧ ਵਿੱਚ ਗੁਰੂ ਘਰ ਸਿੱਖ ਸੈਟਰ ਫਰੈਂਕਫੋਰਟ ਸਾਹਿਬ 13 ਅਤੇ 14 ਜੂਨ ਨੂੰ ਸੰਗਤਾਂ ਦੇ ਦਰਸ਼ਨ ਕਰਨਗੇ ! ਸੋ ਯੂਰਪ ਭਰ ਦੀਆਂ ਸੰਗਤਾਂ ਤੇ ਵਿਸ਼ੇਸ਼ ਤੌਰ ਤੇ ਜਰਮਨ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਜੀ ਦੇ ਅਨਮੋਲ ਬਚਨਾ ਦਾ ਲਾਹਾ ਲਓ ਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਜਰੂਰ ਨਾਲ ਲੈ ਕੇ ਆਵੋ ਜੀ !
ਵਧੇਰੇ ਜਾਣਕਾਰੀ ਲਈ ਤੇ ਭਾਈ ਸਾਹਿਬ ਜੀ ਹੋਣਾ ਦੀਆਂ ਸੇਵਾਵਾਂ ਲੈਣ ਲਈ ਵੀਰ ਹਰਪ੍ਰੀਤ ਸਿੰਘ ਸ਼ੰਮੀ ਨਾਲ ਇਸ ਨੰਬਰ ਤੇ ਸੰਪਰਕ ਕਰੋ ਜੀ 004915751499740
ਧੰਨਵਾਦ ਜੀ
ਬਿੱਟੂ ਅਰਪਿੰਦਰ ਸਿੰਘ
ਫਰੈਂਕਫੋਰਟ ਜਰਮਨ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੁਸਾਇਟੀ ਵੱਲੋਂ ਦਸਤਾਰ ਦੁਮਾਲਾ ਸ਼ੁੱਧ ਪੰਜਾਬੀ ਅਤੇ ਪੇਂਟਿੰਗ ਮੁਕਾਬਲੇ 18 ਮਈ ਨੂੰ ਗੁਰਦੁਆਰਾ ਡੇਰਾ ਸਾਹਿਬ ਵਿਖੇ ਹੋਣਗੇ। ਸਕੂਲਾਂ ਦੇ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਨੂੰ ਆਪਣੇ ਬੱਚਿਆਂ ਸਮੇਤ ਪਹੁੰਚਣ ਦੀ ਅਪੀਲ : ਟੀਮ ਦਸਤੂਰ ਇ ਦਸਤਾਰ ਲਹਿਰ

ਪੰਥਕ ਸਲਾਹ ਬਿਨਾਂ ਬਣਾਇਆ ਸਤਿਕਾਰ ਕਾਨੂੰਨ ਸਿੱਖ ਕੌਮ ਕਦੇ ਸਵੀਕਾਰ ਨਹੀਂ ਕਰੇਗੀ: ਸ਼੍ਰੋਮਣੀ ਰਾਗੀ ਸਭਾ ਸ਼੍ਰੀ ਅੰਮ੍ਰਿਤਸਰ 👉 ਭਾਈ ਗੁਰਦਾਸ ਜੀ ਦੀ ਵਾਰਾਂ ਸਮੇਤ ਪੰਥ ਪ੍ਰਮਾਣਿਤ ਬਾਣੀਆਂ ਨੂੰ ਸਤਿਕਾਰ ਕਾਨੂੰਨ ਵਿਚ ਨਜ਼ਰਅੰਦਾਜ਼ ਕਰਨਾ ਪੰਥ ਨਾਲ ਧੱਕਾ 👉 ਪੰਥਕ ਨੁਮਾਇੰਦਿਆਂ ਨਾਲ ਮੀਟਿੰਗ ਕਰ ਕੇ ਕਾਨੂੰਨ ਦੀ ਵਿਵਾਦਮਈ ਧਾਰਾਵਾਂ ‘ਤੇ ਮੁੜ ਕੀਤਾ ਜਾਏ ਵਿਚਾਰ