Home » ਨਵੀਂ ਦਿੱਲੀ » ਭਾਈ ਨਿੱਝਰ ਦੇ ਕਤਲ ਵਿਚ ਸ਼ਕੀ ਭਾਰਤੀ ਰਾਜਦੁਤਾਂ ਦੇ ਬਿਲਬੋਰਡ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਮੇਨ ਗੇਟ ਉੱਪਰ ਲਗਾਏ ਗਏ

ਭਾਈ ਨਿੱਝਰ ਦੇ ਕਤਲ ਵਿਚ ਸ਼ਕੀ ਭਾਰਤੀ ਰਾਜਦੁਤਾਂ ਦੇ ਬਿਲਬੋਰਡ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਮੇਨ ਗੇਟ ਉੱਪਰ ਲਗਾਏ ਗਏ

SHARE ARTICLE

81 Views

ਨਵੀਂ ਦਿੱਲੀ 17 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਜਥੇਦਾਰ ਸ਼ਹੀਦ ਹਰਦੀਪ ਸਿੰਘ ਨਿਝੱਰ ਨੂੰ ਸ਼ਹੀਦ ਕਰਨ ਵਾਲੇ ਸ਼ਕੀ ਭਾਰਤੀ ਰਾਜਦੁਤ ਦੀਆਂ ਤਸਵੀਰਾਂ ਵਾਲੇ ਵੱਡੇ ਵੱਡੇ ਬਿੱਲ ਬੋਰਡ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕਨੇਡਾ ਦੇ ਦੋਨੋਂ ਪਾਸੇ ਦੇ ਮੇਨ ਗੇਟ ਉੱਪਰ ਲਗਾ ਦਿੱਤੇ ਗਏ ਹਨ । ਇਸ ਬਾਰੇ ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਵਾਈਸ ਪ੍ਰੈਸੀਡੈਂਟ ਭਾਈ ਗੁਰਮੀਤ ਸਿੰਘ ਗਿੱਲ, ਸਕੱਤਰ ਭਾਈ ਗੁਰਮੀਤ ਸਿੰਘ ਤੂਰ, ਮੈਂਬਰ ਭਾਈ ਨਰਿੰਦਰ ਸਿੰਘ ਰੰਧਾਵਾ ਨੇ ਕਿਹਾ ਕੈਨੇਡਾ ਦੀਆਂ ਵੱਖ ਵੱਖ ਅਖਬਾਰਾਂ ਵਿਚ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤੀ ਕਰੰਦਿਆਂ ਦੇ ਹੱਥ ਹੋਣ ਦੀਆਂ ਲਗਾਤਾਰ ਖਬਰਾਂ ਚਲ ਰਹੀਆਂ ਹਨ ਤੇ ਕੈਨੇਡਾ ਦੇ ਸਾਬਕਾ ਪੀਐਮ ਜਸਟਿਨ ਟਰੂਡੋ ਨੇ ਵੀ ਸੰਸਦ ਅੰਦਰ ਇਸ ਬਾਰੇ ਪੁਖਤਾ ਸਬੂਤ ਹੋਣ ਦੀ ਗੱਲ ਕਹੀ ਸੀ। ਪਰ ਬੀਤੇ ਕੁਝ ਦਿਨ ਪਹਿਲਾਂ ਅਦਾਲਤ ਅੰਦਰ ਉਨ੍ਹਾਂ ਸਬੂਤਾਂ ਨੂੰ ਰੋਕੇ ਜਾਣ ਦੀ ਮੰਗ ਕੀਤੀ ਗਈ ਜਿਸ ਨਾਲ ਇਹ ਗੱਲ ਹੋਰ ਮਜਬੂਤ ਹੋ ਗਈ ਕਿ ਭਾਰਤ ਸਰਕਾਰ ਦੀ ਇਸ ਮਾਮਲੇ ਵਿਚ ਸ਼ਮੂਲੀਅਤ ਪੱਕੀ ਹੈ ਜਿਸ ਨੂੰ ਮੌਜੂਦਾ ਸਰਕਾਰ ਵਪਾਰ ਦੀ ਖਾਤਿਰ ਬਚਾਉਣ ਦੀ ਕੋਸ਼ਿਸ਼ਾਂ ਕਰ ਰਹੀ ਹੈ। ਸਾਡੀ ਅਦਾਲਤ ਨੂੰ ਪੁਰਜ਼ੋਰ ਅਪੀਲ ਹੈ ਕਿ ਭਾਈ ਨਿੱਝਰ ਕਤਲਕਾਂਡ ਦੇ ਸਬੂਤਾਂ ਨੂੰ ਜਾਰੀ ਕੀਤਾ ਜਾਏ ਜਿਸ ਨਾਲ ਭਾਰਤੀ ਸਰਕਾਰ ਦੀ ਦਹਿਸ਼ਤਗਰਦੀ ਦਾ ਚੇਹਰਾ ਸੰਸਾਰ ਅੰਦਰ ਉਜਾਗਰ ਹੋਏ ਅਤੇ ਇਸ ਮਾਮਲੇ ਵਿਚ ਅਖਬਾਰਾਂ ਅਤੇ ਕੈਨੇਡੀਅਨ ਏਜੰਸੀਆਂ ਰਾਹੀਂ ਜਾਰੀ ਹੋ ਰਹੇ ਸਬੂਤਾਂ ਅਧੀਨ ਸਮੂਹ ਭਾਰਤੀ ਰਾਜਦੁਤ ਅਤੇ ਉਨ੍ਹਾਂ ਦੇ ਮੁਲਜਮਾਂ ਨੂੰ ਕੈਨੇਡੀਅਨ ਕਾਨੂੰਨ ਹੇਠ ਲਿਆ ਕੇ ਕਾਨੂੰਨੀ ਪ੍ਰਕਿਰਿਆ ਹੇਠ ਮਾਮਲਾ ਚਲਾਇਆ ਜਾਏ । ਉਨ੍ਹਾਂ ਕਿਹਾ ਕਿ ਰੈਫਰੰਡਮ ਦੇ ਅਗਲੇ ਪੜਾਅ ਦੀਆਂ ਵੋਟਾਂ ਅਮਰੀਕਾ ਦੇ ਸਿਆਟਲ ਸ਼ਹਿਰ ਵਿਚ 22 ਮਾਰਚ ਨੂੰ ਹੋਣੀਆਂ ਹਨ ਜਿਸ ਲਈ ਇੰਨ੍ਹਾ ਵੋਟਾਂ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਣ ਦੀ ਅਪੀਲ ਕੀਤੀ ਜਾਂਦੀ ਹੈ ਅਤੇ 18 ਮਾਰਚ ਨੂੰ ਭਾਰਤੀ ਐੱਬੇਸੀ ਵੈਨਕੁਵਰ ਮੂਹਰੇ ਹੋਣ ਵਾਲਾ ਵਿਰੋਧ ਪ੍ਰਦਰਸ਼ਨ ਜੋ ਕਿ ਸਵੇਰੇ 9 ਵਜੇ ਤੋਂ ਸ਼ਾਮ ਦੇ 5 ਵਜੇ ਚਲਣਾ ਹੈ, ਵਿਚ ਵੀ ਭਰਵੀਂ ਹਾਜ਼ਿਰੀ ਭਰਣ ਦੀ ਅਪੀਲ ਕੀਤੀ । ਇਸ ਮੌਕੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਤੋਂ ਵਾਈਸ ਪ੍ਰੈਸੀਡੈਂਟ ਗੁਰਮੀਤ ਸਿੰਘ ਗਿੱਲ, ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਅਜੈਪਾਲ ਸਿੰਘ, ਭਾਈ ਦਲਜੀਤ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਜੈਕ ਸਿੱਧੂ, ਭਾਈ ਰਜਿੰਦਰ ਸਿੰਘ ਨੱਤ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਹਰਬੰਸ ਸਿੰਘ ਔਜਲਾ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਹਾਜਿਰ ਸਨ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News