ਆਸਟਰੀਆ 11 ਜਨਵਰੀ (ਜਗਦੀਸ਼ ਸਿੰਘ)ੁ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਰਮਤਿ ਦੀ ਸਿਖਿਆ ਦੇਣ ਲਈ ਗੁਰਦੁਆਰਾ ਸਿੰਘ ਸਭਾ ਵਿਆਨਾ ਆਸਟਰੀਆ ਦੀ ਪ੍ਰਬੰਧਕ ਕਮੇਂਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਬੱੱਚਿਆਂ ਦਾ ਗੁਰਮਤਿ ਕੈਂਪ ਲਗਾਇਆ ਗਿਆ। ਜਿਸ ਵਿਚ 130 ਦੇ ਕਰੀਬ ਬੱੱਚਿਆਂ ਅਤੇ ਵੱਡਿਆਂ ਨੇ ਕੈਂਪ ਵਿਚ ਸ਼ਮੂਲੀਅਤ ਕਰਕੇ ਗੁਰਮਤਿ ਦੀ ਜਾਣਕਾਰੀ ਪ੍ਰਾਪਤ ਕੀਤੀ । ਕੈਂਪ ਵਿਚ ਗ੍ਰੰਥੀ ਭਾਈ ਸਰਵਨ ਸਿੰਘ ਅਤੇ ਸਿੰਘ ਨੇ ਬੱਚਿਆਂ ਨੂੰ ਕੀਰਤਨ ਅਤੇ ਤਬਲਾ ਅਤੇ ਰਬਾਬ ਸਿਖਾਉਣ ਦੀ ਸੇਵਾ ਨਿਭਾਈ। ਭੈਣ ਕੁਲਦੀਪ ਕੌਰ ਅਤੇ ਭੈਣ ਸੁਰਜੀਤ ਕੌਰ ਨੇ ਬੱੱਚਿਆਂ ਨੂੰ ਪੰਜਾਬੀ ਪੜ੍ਹਾਾਉਣ ਦੀ ਸੇਵਾ ਨਿਭਾਈ। ਭਾਈ ਜਗਦੀਸ਼ ਸਿੰਘ ਸਿੱਖ ਸੰਦੇਸਾ ਜਰਮਨੀ ਵਾਲਿਆ ਨੇ ਗੁਰਮਤਿ ਦੀਆ ਕਲਾਸਾਂ ਲਗਾਉਣ ਦੀ ਸੇਵਾ ਨਿਭਾਈ। ਗੱਤਕਾ ਸਿਖਾਉਣ ਦੀ ਸੇਵਾ ਗੁਰਸ਼ਰਨ ਸਿੰਘ ਤੇ ਓਹਨਾਂ ਦੇ ਸਾਥੀਆਂ ਨੇ ਨਿਭਾਈ। ਇਸ ਕੈਂਪ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਕਿਲਾ ਛਡਣ ਤੋਂ ਲੈ ਕੇ ਸਾਕਾ ਚਮਕੌਰ ਤੱਕ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ। ਜਿਸ ਵਿਚ ਬਚਿਆਂ, ਭੈਣਾਂ ਅਤੇ ਵੀਰਾ ਨੇ ਹਰ ਰੋਜ਼ ਸਵੇਰੇ 10 ਵਜੇ ਤੋਂ ਲੈਕੇ ਸ਼ਾਮ 4:30 ਵਜੇ ਤੱਕ ਕਲਾਸਾ ਲਗਾਕੇ ਗੁਰਮਤਿ ਅਤੇ ਦਸੰਬਰ ਦੇ ਮਹੀਨੇ ਦੇ ਸ਼ਹੀਦੀ ਸਾਕਿਆਂ ਦੀ ਇਤਿਹਾਸ ਖੋਜ ਭਰਭੂਰ ਜਾਣਕਾਰੀ ਹਾਸਲ ਕੀਤੀ। ਕੈਂਪ ਵਿਚ ਭਾਗ ਲੈਣ ਵਾਲੇ ਸਾਰੇ ਬੱੱਚਿਆਂ ਅਤੇ ਵੱਡਿਆਂ ਦੇ ਗੁਰਮਤਿ ਲਿਖਤੀ ਪੈਪਰ ਲਏ ਗਏ। ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਅਤੇ ਕੈਂਪ ਵਿਚ ਹਿਸਾ ਲੈਣ ਵਾਲੇ ਸਭਨਾਂ ਬਚਿਆਂ ਦਾ ਗਿੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਅਤੇ ਐਸ. ਜੀ. ਓ. ਵਲੋਂਂ ਸਨਮਾਨ ਕੀਤਾ ਗਿਆ। ਕੈਂਪ ਵਿਚ ਪੜ੍ਹਾਉਣ ਦੀ ਸੇਵਾ ਕਰਨ ਵਾਲੇ ਸਾਰਿਆਂ ਅਧਿਆਪਕਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।ਐਸ. ਜੀ .ਓ. ਦੀ ਸੰਸਥਾ ਨੇ ਕੈਂਪ ਕੈਂਪ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਦਾ ਸੁਨਹਿਰੀ ਮੈਡਲਾਂ ਨਾਲ ਸਨਮਾਨ ਕੀਤਾ ਗਿਆ।ਸਟੇਜ਼ ਦੀ ਸੇਵਾ ਐਸ. ਜੀ .ਓ.ਦੇ ਪ੍ਰਧਾਨ ਹਰਮਨ ਸਿੰਘ ਨੇ ਨਿਭਾਈ।ਇਨਾਮ ਵੰਡਣ ਦੀ ਸੇਵਾ ਨਿਭਾਈ।ਪੰਜਾਬੀ ਅਧਿਆਪਕ ਸੁਰਜੀਤ ਕੌਰ, ਕੁਲਦੀਪ ਕੌਰ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨਰਿੰਦਰ ਸਿੰਘ ਬਿਕਰਮਜੀਤ ਸਿੰਘ, ਗੁਰਦੇਵ ਸਿੰਘ ਅਤੇ ਕਮੇਟੀ ਮੈਬਰਾਜ਼ ਨੇ ਸੇਵਾਵਾਂ ਨਿਭਾਈ। ਕਮੇਂਟੀ ਮੈਬਰਾਜ਼ ਨੇ ਅਤੇ ਸੰਗਤਾਂ ਨੇ ਕੈਂਪ ਵਿਚ ਪੂਰੀ ਨਿਗਰਾਨੀ ਰਖੀ ਅਤੇ ਕੈਂਪ ਦੋਰਾਨ ਕਿਸੇ ਚੀਜ ਦੀ ਘਾਟ ਨਹੀ ਹੋਣ ਦਿਤੀ। ਬੱਚਿਆਂ ਦੇ ਖਾਣ ਪੀਣ ਦਾ ਪੂਰਾ ਧਿਆਨ ਰਖਿਆ ਗਿਆਂ।ਗੁਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ, ਬੱਚਿਆਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ।ਭਾਈ ਨਰਿੰਦਰ ਸਿੰਘ,ਬਿਕਰਮਜੀਤ ਸਿੰਘ, ਜਰਨੈਲ ਸਿੰਘ,ਗੁਰਦੇਵ ਸਿੰਘ, ਰਛਪਾਲ ਸਿੰਘ,ਅਮਰਪ੍ਰੀਤ ਸਿੰਘ ਅਤੇ ਕੁਲਵੰਤ ਸਿੰਘ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।