ਫਰੈਕਫੋਰਟ 12 ਨਵੰਬਰ (ਖਿੜਿਆ ਪੰਜਾਬ ) ਸਿੱਖ ਮਿਸ਼ਨ ਦੇ ਸੇਵਾਦਾਰਾਂ ਵੱਲੋਂ ਸਥਾਨਕ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਭਾਈ ਭਾਈ ਸਵੀਟ ਹਾਊਸ ਦੇ ਮਾਲਕ ਸ੍ਰ. ਹਰਬਿੰਦਰ ਸਿੰਘ ਬੀਰਾ ਲਿੱਧੜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਮੇਸ਼ਾਂ ਜਦੋ ਵੀ ਕੋਈ ਕਬੱਡੀ ਟੂਰਨਾਮੈਟ ਵਿੱਚ ਲੋੜਬੰਧਾਂ ਦੀ ਮਦਦ ਵਾਸਤੇ ਸਟਾਲ ਲਗਾਇਆ ਜਾਂ ਫਿਰ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਹਮੇਸ਼ਾ ਨੇਕਦਿਲੀ ਨਾਲ ਸੇਵਾ ਵਿੱਚ ਯੋਗਦਾਨ ਪਾਇਆ । ਸਮਾਜ ਵਿੱਚ ਮੇਲ-ਜੋਲ, ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਬਣਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਕਾਬਿਲ-ਏ-ਤਰੀਫ਼ ਹੈ
ਸਮਾਗਮਾਂ ਵਿੱਚ ਬਿਨਾਂ ਕੋਈ ਲਾਭ ਲੱਭਦੇ, ਨਿਰਸਵਾਰਥ ਭਾਵਨਾ ਨਾਲ ਮਿਠਾਈ ਪ੍ਰਦਾਨ ਕਰਨਾ, ਇਹ ਸੇਵਾ ਭਾਵਨਾ ਖ਼ਾਸ ਮਾਣ ਅਤੇ ਪਿਆਰ ਪੈਦਾ ਕਰਨ ਵਾਲੀ ਹੈ ਫਰੈਕਫੋਰਟ ਦੀਆਂ ਸੰਗਤਾਂ ਵੱਲੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਉਹਨਾਂ ਵੱਲੋਂ ਨਿਭਾਈ ਗਈ ਸੇਵਾ ਕਰਕੇ ਅਸੀਂ ਉਨ੍ਹਾਂ ਦੇ ਇਸ ਉਚਿਤ ਸੇਵਾ ਭਾਵ ਦਾ ਹਿਰਦੇ ਤੋਂ ਆਦਰ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਨ੍ਹਾਂ ਦੀ ਇਹ ਪ੍ਰੇਰਕ ਸੇਵਾ ਰੂਹ ਹੋਰਾਂ ਨੂੰ ਵੀ ਸਮਾਜਕ ਭਲਾਈ ਵੱਲ ਪ੍ਰੇਰਿਤ ਕਰੇਗੀ। ਨਿਊਜ਼ ਜਰਮਨੀ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









