Home » ਨਵੀਂ ਦਿੱਲੀ » ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋ ਬਾਅਦ ਐਡਵੋਕੇਟ ਧਾਮੀ ਦੇ ਕਾਰਜਕਾਲ ਨੂੰ ਸ਼੍ਰੋਮਣੀ ਕਮੇਟੀ ਦੇ ਸੁਨਹਿਰੇ ਦੌਰ ਵਜੋ ਜਾਣਿਆ ਜਾਵੇਗਾ: ਬਾਵਾ

ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋ ਬਾਅਦ ਐਡਵੋਕੇਟ ਧਾਮੀ ਦੇ ਕਾਰਜਕਾਲ ਨੂੰ ਸ਼੍ਰੋਮਣੀ ਕਮੇਟੀ ਦੇ ਸੁਨਹਿਰੇ ਦੌਰ ਵਜੋ ਜਾਣਿਆ ਜਾਵੇਗਾ: ਬਾਵਾ

SHARE ARTICLE

61 Views

ਨਵੀਂ ਦਿੱਲੀ 2 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਮਹਾਰਾ਼ਸਟਰ ਤੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਬਾਵਾ ਗੁਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਵਲੋ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਆਹੁਦੇ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪਾਰਟੀ ਦੇ ਉਮੀਦਵਾਰ ਐਲਾਨ ਕਰਨ ਤੇ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਹੈ ਤੇ ਐਡਵੋਕੇਟ ਧਾਮੀ ਨੂੰ ਦਿਲੀ ਮੁਬਾਰਕਬਾਦ ਪੇਸ਼ ਕੀਤੀ ਹੈ। ਉਨਾਂ ਕਿਹਾ ਕਿ ਸ੍ਰ ਬਾਦਲ ਨੇ ਜਰਨਲ ਹਾਉਸ ਦੇ ਮੈਂਬਰਾਂ ਦੀ ਰਾਏ ਮੁਤਾਬਿਕ ਉਮੀਦਵਾਰ ਵਜੋ ਐਡਵੋਕੇਟ ਧਾਮੀ ਦਾ ਨਾਮ ਐਲਾਨ ਕੇ ਸ਼੍ਰੋਮਣੀ ਕਮੇਟੀ ਹਾਉਸ ਵਿਚਲੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਚਾਰੋ ਖਾਨੇ ਚਿਤ ਕੀਤਾ ਹੈ। ਉਨਾਂ ਕਿਹਾ ਕਿ ਐਡਵੋਕੇਟ ਧਾਮੀ ਇਕ ਕੁਸ਼ਲ ਪ੍ਰਬੰਧਕ, ਨੇਕ, ਇਮਾਨਦਾਰ ਹਨ ਤੇ ਉਨਾਂ ਪੰਥ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇਕ ਕੀਤਾ ਹੋਇਆ ਹੈ। ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋ ਬਾਅਦ ਐਡਵੋਕੇਟ ਧਾਮੀ ਦੇ ਕਾਰਜਕਾਲ ਨੂੰ ਸ਼੍ਰੋਮਣੀ ਕਮੇਟੀ ਦੇ ਸੁਨਹਿਰੇ ਦੌਰ ਵਜੋ ਜਾਣਿਆ ਜਾਵੇਗਾ।ਉਨਾ ਦੇ ਕਾਰਜਕਾਲ ਵਿਚ ਪੰਥ ਨੇ ਦਿਨ ਦੂਨੀ ਤੇ ਰਾਤ ਚੌਗੁਣੀ ਤਰਕੀ ਕੀਤੀ ਹੈ। ਪੰਥ ਤੇ ਜਦ ਵੀ ਬਿਖੜਾ ਸਮਾਂ ਆਇਆ ਤਾਂ ਐਡਵੋਕੇਟ ਧਾਮੀ ਨੇ ਦਿਨ ਰਾਤ ਇਕ ਕਰਕੇ ਪੰਥ ਦੀ ਅਗਵਾਈ ਕੀਤੀ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਐਡਵੋਕੇਅ ਧਾਮੀ ਤੇ ਮਾਣ ਹੈ। ਸ੍ਰ ਬਾਵਾ ਨੇ ਕਿਹਾ ਕਿ ਐਡਵੋਕੇਟ ਧਾਮੀ ਹਰ ਖੇਤਰ ਵਿਚ ਪੰਥ ਨੂੰ ਸਰਬਉਚ ਦੇਖਣਾ ਚਾਹੰੁਦੇ ਹਨ, ਉਨਾਂ ਦੀ ਅਗਵਾਈ ਵਿਚ ਹੀ ਪੰਥ ਨੇ ਹੜ੍ਹ ਪੀੜਤਾਂ ਦੀ ਮਦਦ ਕੀਤੀ, ਨਿਸ਼ਚੈ ਅਕੈਡਮੀ ਵਿਚ ਸਿੱਖ ਬੱਚਿਆ ਨੂੰ ਸਿਵਲ ਸਰਵਸਿਜ਼ ਲਈ ਤਿਆਰੀ ਕਰਵਾਉਣੀ, ਲੋੜਵੰਦਾਂ ਦੇ ਇਲਾਜ ਲਈ ਪੰਜਾਬ ਫ੍ਰੀ ਤੇ ਘਟ ਕੀਮਤ ਤੇ ਇਲਜਾ ਦੀਆਂ ਸਹੂਲਤਾਂ ਸਮੇਤ ਅਨੇਕਾਂ ਅਜਿਹੇ ਕੰਮ ਹਨ ਜਿਨਾ ਲਈ ਐਡਵੋਕੇਟ ਧਾਮੀ ਨੇ ਯਤਨ ਕੀਤੇ। ਇਸ ਮੌਕੇ ਤੇ ਉਨਾਂ ਐਡਵੋਕੇਟ ਧਾਮੀ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News