Home » ਨਵੀਂ ਦਿੱਲੀ » ਕੈਪਟਨ ਹਰਚਰਨ ਸਿੰਘ ਦੇ ਅਕਾਲ ਚਲਾਣੇ ਨਾਲ ਸਿੱਖ ਸੰਘਰਸ਼ ਦਾ ਇੱਕ ਅਧਿਆਏ ਹੋਇਆ ਖ਼ਤਮ – ਭਾਈ‌ ਅਤਲਾ

ਕੈਪਟਨ ਹਰਚਰਨ ਸਿੰਘ ਦੇ ਅਕਾਲ ਚਲਾਣੇ ਨਾਲ ਸਿੱਖ ਸੰਘਰਸ਼ ਦਾ ਇੱਕ ਅਧਿਆਏ ਹੋਇਆ ਖ਼ਤਮ – ਭਾਈ‌ ਅਤਲਾ

SHARE ARTICLE

62 Views

ਨਵੀਂ ਦਿੱਲੀ 1 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਅਮਰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦੇ ਭਰਾਤਾ ਕੈਪਟਨ ਹਰਚਰਨ ਸਿੰਘ ਰੋਡੇ ਦੇ ਚਲੇ ਜਾਣ ਦਾ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ । ਕਿਉਕਿ ਸਿੱਖ ਸੰਘਰਸ਼ ਦੀਆ ਬਹੁਤ ਸਾਰੀਆਂ ਘਟਨਾਵਾਂ ਦੇ ਉਹ ਜਿੰਦਾ ਪਾਤਰ ਸਨ । ਇਹਨਾਂ ਸਬਦਾਂ ਦਾ ਪ੍ਰਗਟਾਵਾ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ (ਪੰਜਾਬ) ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ ਕੀਤਾ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਰੋਡੇ ਪਰਿਵਾਰ ਨੇ ਸਿੱਖ ਕੌਮ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ, ਇਹ ਪਰਿਵਾਰ ਅਜੋਕੇ ਆਜ਼ਾਦੀ ਦੇ ਸੰਘਰਸ਼ ਦਾ ਮੁੱਖ ਧੁਰਾ ਹੈ । ਕੈਪਟਨ ਹਰਚਰਨ ਸਿੰਘ ਜੀ ਸਿੱਖ ਸੰਘਰਸ਼ ਦੀਆ ਬਹੁਤ ਇਤਿਹਾਸਕ ਘਟਨਾਵਾਂ ਦੇ ਪ੍ਰਤੱਖ ਦਰਸੀ ਅਤੇ ਅਹਿਮ ਪਾਤਰ ਸਨ ਕੈਪਟਨ ਸਾਬ ਨੇ ਜਿੰਦਗੀ ਦੇ ਆਖਰੀ ਸਮੇ ਤੱਕ ਜਿੰਦਗੀ ਸੰਘਰਸ਼ ਲੇਖੇ ਲਾਈ ਆਪ ਜੀ ਸਿੰਘਾਂ ਸ਼ਹੀਦਾ ਦੇ ਪਰਿਵਾਰ ਦੇ ਬਹੁਤ ਮਦਦਗਾਰ ਸਨ । ਜਿਨ੍ਹਾਂ ਨੇ ਹਰ ਦੁੱਖ ਸੁੱਖ ਵਿੱਚ ਪਰਿਵਾਰਾਂ ਦਾ ਸਾਥ ਦਿੱਤਾ ਕੈਪਟਨ ਸਾਬ ਹਰ ਕੌਮੀ ਸੰਘਰਸ਼ ਵਿੱਚ ਅਹਿਮ ਰੋਲ ਨਿਭਾਉਂਦੇ ਸਨ । ਆਪ ਜੀ ਬੰਦੀ ਸਿੰਘਾਂ ਦੇ ਸੰਘਰਸ਼ ਵਿੱਚ ਵੀ ਪੂਰੀ ਤਰਾਂ ਸਰਗਰਮ ਰਹੇ ਆਪ ਜੀ ਦਾ ਸਮੁੱਚੀਆਂ ਪੰਥਕ ਧਿਰਾਂ ਸਖਸੀਅਤਾ ਨਾਲ ਗੂੜੀ ਸਾਂਝ ਸੀ ਅਤੇ ਆਪ ਜੀ ਪ੍ਰਚਾਰ ਹਿੱਤ ਵਿਦੇਸਾ ਵਿੱਚ ਵੀ ਗਏ ਸਨ। ਅੰਤਲੇ ਸਮੇ ਵਿੱਚ ਆਪ ਜੀ ਸਰੀਰਿਕ ਤੌਰ ਤੇ ਬਿਮਾਰ ਹੋ ਗਏ ਸਨ। ਅੱਜ 1 ਨਵੰਬਰ ਨੂੰ ਸਰੀਰਕ ਤੌਰ ਤੇ ਸਦੀਵੀ ਵਿਛੋੜਾ ਦੇ ਗਏ ਆਪ ਜੀ ਦਾ ਅੰਤਿਮ ਸਸਕਾਰ 2 ਨਵੰਬਰ ਨੂੰ 11 ਵਜੇ ਪਿੰਡ ਰੋਡੇ ਜਿਲ੍ਹਾ ਮੋਗਾ ਵਿਖੇ ਕੀਤਾ ਜਾਵੇਗਾ । ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਸਿੱਧੂ ਲੋਗੋਵਾਲ, ਬਲਦੇਵ ਸਿੰਘ ਸਾਹਨੇਵਾਲੀ ਬਿਕਰਮਜੀਤ ਸਿੰਘ ਰਾਓ ਲੋਗੋਵਾਲ, ਰਿਟਾਇਰਡ ਲੈਕਚਰਾਰ ਬਲਵਿੰਦਰ ਸਿੰਘ ਤਕੀਪੁਰ, ਬਹਾਦਰ ਸਿੰਘ ਦੋਦੜਾ, ਖੁਸ਼ਪ੍ਰੀਤ ਸਿੰਘ ਫਰਵਾਹੀ, ਅਵਤਾਰ ਸਿੰਘ ਭੀਖੀ ਆਦਿ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News