Home » ਨਵੀਂ ਦਿੱਲੀ » ਦਿੱਲੀ ਦੀ ਸੰਗਤ ਨੇ ਗਰਮਜੋਸ਼ੀ ਨਾਲ ਕੀਤਾ ਸ਼ਹੀਦੀ ਜਾਗਰਤੀ ਯਾਤਰਾ ਦਾ ਸਵਾਗਤ

ਦਿੱਲੀ ਦੀ ਸੰਗਤ ਨੇ ਗਰਮਜੋਸ਼ੀ ਨਾਲ ਕੀਤਾ ਸ਼ਹੀਦੀ ਜਾਗਰਤੀ ਯਾਤਰਾ ਦਾ ਸਵਾਗਤ

SHARE ARTICLE

122 Views

ਨਵੀਂ ਦਿੱਲੀ, 18 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਅੱਜ ਸਵੇਰੇ ਸ਼ਹੀਦੀ ਜਾਗਰਤੀ ਯਾਤਰਾ ਦੀ ਸ਼ੁਰੂਆਤ ਹੋਈ ਜਿਸਦਾ ਸਮਾਪਨ ਰਾਤ ਦੇਰ ਕਰਨਾਲ ਬਾਈਪਾਸ ‘ਤੇ ਸਥਿਤ ਗੁਰਦੁਆਰਾ ਹਰਗੋਬਿੰਦ ਸ੍ਰ ‘ਤੇ ਹੋਇਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਹਾਸਚਿਵ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਪਹੁੰਚ ਕੇ ਯਾਤਰਾ ਨੂੰ ਰਵਾਨਾ ਕੀਤਾ। ਇਸ ਮੌਕੇ ਉਤੇ ਸਰਦਾਰ ਕਾਹਲੋਂ ਅਤੇ ਮੀਡੀਆ ਸਲਾਹਕਾਰ ਸਦੀਪ ਸਿੰਘ ਨੇ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ, ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਦਲੀਪ ਸਿੰਘ, ਗਿਆਨੀ ਗੁਰਦਿਆਲ ਸਿੰਘ ਦੇ ਨਾਲ ਨਾਲ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਸਰਦਾਰ ਜਗਜੋਤ ਸਿੰਘ ਸੋਹੀ, ਮਹਾਸਚਿਵ ਇੰਦਰਜੀਤ ਸਿੰਘ, ਮੈਂਬਰ ਹਰਪਾਲ ਸਿੰਘ ਜੋਹਲ, ਜਸਬੀਰ ਸਿੰਘ ਧਾਮ, ਸੁਪਰਿੰਟੈਂਡੈਂਟ ਦਲਜੀਤ ਸਿੰਘ, ਅਤੇ ਮੈਨੇਜਰ ਹਰਜੀਤ ਸਿੰਘ ਦਾ ਸਵਾਗਤ ਕੀਤਾ। ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਨਗਰ ਕੀਰਤਨ ਆਜ਼ਾਦ ਮਾਰਕਿਟ, ਪ੍ਰਤਾਪ ਨਗਰ, ਸ਼ਾਸਤਰੀ ਨਗਰ, ਮੋਤੀ ਨਗਰ, ਰਾਜਾ ਗਾਰਡਨ, ਰਾਜੌਰੀ ਗਾਰਡਨ, ਤਿਲਕ ਨਗਰ, ਆਊਟਰ ਰਿੰਗ ਰੋਡ ਰਾਹੀਂ ਕਰਨਾਲ ਬਾਈਪਾਸ ਤਕ ਪਹੁੰਚੀ। ਦਿੱਲੀ ਦੀ ਸੰਗਤ ਨੇ ਸਾਰੇ ਮਾਰਗ ਦੌਰਾਨ ਜਾਗਰਤੀ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ। ਸਰਦਾਰ ਜਗਜੋਤ ਸਿੰਘ ਸੋਹੀ ਨੇ ਦਿੱਲੀ ਗੁਰਦੁਆਰਾ ਕਮੇਟੀ ਅਤੇ ਦਿੱਲੀ ਦੀ ਸੰਗਤ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਜਾਗਰਤੀ ਯਾਤਰਾ ਦਾ ਵਧੀਆ ਸਵਾਗਤ ਕੀਤਾ ਅਤੇ ਸੰਗਤ ਦੀ ਰਹਾਇਸ਼, ਲੰਗਰ ਆਦਿ ਦੇ ਚੰਗੇ ਇੰਤਜਾਮ ਕੀਤੇ।
ਕੱਲ੍ਹ ਸਵੇਰੇ ਜਾਗਰਤੀ ਯਾਤਰਾ ਕਰਨਾਲ (ਹਰਿਆਣਾ) ਵੱਲ ਰਵਾਨਾ ਹੋਏਗੀ ਅਤੇ 27 ਤਾਰੀਖ ਨੂੰ ਆਨੰਦਪੁਰ ਸਾਹਿਬ ਵਿਖੇ ਸੰਪੰਨ ਹੋਏਗੀ। ਕਮੇਟੀ ਦੇ ਮਹਾਸਚਿਵ ਇੰਦਰਜੀਤ ਸਿੰਘ, ਮੈਂਬਰ ਹਰਪਾਲ ਸਿੰਘ ਜੋਹਲ, ਅਤੇ ਮੀਡੀਆ ਸਲਾਹਕਾਰ ਸੁਦੀਪ ਸਿੰਘ ਯਾਤਰਾ ਦੇ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਹੋਏ ਨਾਲ ਹੀ ਦਿਖਾਈ ਦਿੱਤੇ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਦਿੱਲੀ ਕਮੇਟੀ ਪ੍ਰਬੰਧਕਾਂ ਵਲੋਂ ਮੌਜੂਦਾ ਐਕਟ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਫੈਸਲੇ ਲੈਣ ਕਰਕੇ ਅਸਤੀਫੇ ਦੀ ਮੰਗ: ਪਰਮਜੀਤ ਸਿੰਘ ਵੀਰਜੀ 👉 ਅਦਾਲਤ ਅੰਦਰ ਕਾਨੂੰਨੀ ਦਾਵਪੇਚਾਂ ਵਿਚ ਲਗਾਤਾਰ ਨਾਕਾਮਯਾਬੀ ਉਨ੍ਹਾਂ ਦੀ ਪ੍ਰਬੰਧਕੀ ਅਸਫਲਤਾ

ਸਿੱਖਾਂ ਦੇ ਰਾਜ ਕਰਨ ਦੇ ਦ੍ਰਿੜ ਸੰਕਲਪ ਨੂੰ ਸਮਰਪਿਤ “ਖਾਲਿਸਤਾਨ ਐਲਾਨਨਾਮਾ” ਅਧਿਕਾਰਤ ਤੌਰ ‘ਤੇ ਇੱਕ ਆਜ਼ਾਦ ਸਿੱਖ ਰਾਜ ‘ਖਾਲਿਸਤਾਨ’ ਦਾ ਐਲਾਨ: ਭਾਈ ਤਾਰਾ, ਭਾਈ ਭਿਓਰਾ 👉 29 ਅਪ੍ਰੈਲ 1986 ਨੂੰ ਪੇਸ਼ ਕੀਤਾ ਗਿਆ ਐਲਾਨਨਾਮਾ ਸਿੱਖਾਂ ਦੇ ਸਿਆਸੀ ਨਿਸ਼ਾਨੇ ਦਾ ਸਪਸ਼ਟ ਪ੍ਰਗਟਾਵਾ