Home » ਨਵੀਂ ਦਿੱਲੀ » ਸਿੱਖਾਂ ਦੇ ਵਾਰਸ ਬਣੇ ਫਿਰਦੇ ਦਿੱਲੀ ਦੇ ਸਿੱਖ ਨੇਤਾ ਪੰਜਾਬ ਦੇ ਹੜ੍ਹ ਪੀੜ੍ਹਤਾਂ ਲਈ ਕੇਂਦਰ ਕੋਲੋਂ 1 ਲੱਖ ਕਰੋੜ ਦਾ ਪੈਕੇਜ ਜਾਰੀ ਕਰਵਾਣ : ਰਮਨਦੀਪ ਸਿੰਘ ਸੋਨੂੰ

ਸਿੱਖਾਂ ਦੇ ਵਾਰਸ ਬਣੇ ਫਿਰਦੇ ਦਿੱਲੀ ਦੇ ਸਿੱਖ ਨੇਤਾ ਪੰਜਾਬ ਦੇ ਹੜ੍ਹ ਪੀੜ੍ਹਤਾਂ ਲਈ ਕੇਂਦਰ ਕੋਲੋਂ 1 ਲੱਖ ਕਰੋੜ ਦਾ ਪੈਕੇਜ ਜਾਰੀ ਕਰਵਾਣ : ਰਮਨਦੀਪ ਸਿੰਘ ਸੋਨੂੰ

SHARE ARTICLE

79 Views

ਨਵੀਂ ਦਿੱਲੀ 5 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ, ਦਿੱਲੀ ਇਕਾਈ ਦੇ ਯੂਥ ਵਿੰਗ ਪ੍ਰਧਾਨ ਰਮਨਦੀਪ ਸਿੰਘ ਸੋਨੂੰ ਨੇ ਮੀਡੀਆ ਨੂੰ ਜਾਰੀ ਬਿਆਨ ‘ਚ ਸੈਂਟਰ ਸਰਕਾਰ ਨੂੰ ਪੰਜਾਬ ਦੇ ਹੜ੍ਹ ਪੀੜ੍ਹਤਾਂ ਲਈ 1 ਲੱਖ ਕਰੋੜ ਦੇ ਪੈਕੇਜ ਦੀ ਮੰਗ ਕੀਤੀ ਹੈ । ਉਹਨਾਂ ਕਿਹਾ ਕਿ ਦਿੱਲੀ ਦੇ ਸਿੱਖ ਨੇਤਾ, ਸਿੱਖਾਂ ਦੇ ਵਾਰਸ ਬਣੇ ਫਿਰਦੇ ਹਨ, ਉਹਨਾਂ ਲਈ ਮੌਕਾ ਹੈ ਕਿ ਉਹ ਪੀਐਮ ਤੇ ਦਬਾਅ ਪਾ ਕੇ, 1 ਲੱਖ ਕਰੋੜ ਦਾ ਪੈਕੇਜ ਪੰਜਾਬ ਲਈ ਦਵਾਉਣ । ਯੂਥ ਨੇਤਾ ਰਮਨਦੀਪ ਸਿੰਘ ਸੋਨੂੰ ਨੇ ਕਿਹਾ ਕਿ ਭਾਰਤ ‘ਚ ਕਿਤੇ ਵੀ ਆਪਦਾ ਆਉਂਦੀ ਹੈ, ਸਿੱਖ ਹਰ ਜਗ੍ਹਾਂ ਪਹੁੰਚ ਕੇ ਲੰਗਰ ਲਾਉਂਦੇ ਹਨ, ਮਦਦ ਕਰਦੇ ਹਨ, ਪ੍ਰੰਤੂ ਪੰਜਾਬ ਵਿਚ ਆਈ ਆਪਦਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਬਾਕੀ ਰਾਜ ਚੁਪ ਹਨ । ਯੂਥ ਨੇਤਾ ਸੋਨੂੰ ਨੇ ਕਿਹਾ ਕਿ ਸੰਸਾਰ ਵਿਚ ਬੈਠੇ ਸਿੱਖ ਪੰਜਾਬ ਲਈ ਆਪਣਾ ਦਸਵੰਦ ਦੇ ਨਾਲ ਹਰ ਤਰ੍ਹਾਂ ਦੀ ਮਦਦ ਦੇ ਰਹੇ ਹਨ ਤੇ ਦਿੱਲੀ ਨੇ ਹਮੇਸ਼ਾਂ ਪੰਜਾਬ, ਪੰਜਾਬੀਅਤ ਨਾਲ ਵਿਤਕਰਾ ਹੀ ਕੀਤਾ ਹੈ । ਕੇਂਦਰ ਮਦਦ ਨਾ ਦੇ ਕੇ, ਸਾਜ਼ਸ਼ ਅਧੀਨ, ਪੰਜਾਬ ਨੂੰ ਅਣਦੇਖਾ ਕਰਦੇ ਹੋਏ ਕਿਸਾਨ ਅੰਦੋਲਨ ਦਾ ਪੰਜਾਬ ਤੋਂ ਬਦਲਾ ਲੈ ਰਿਹਾ ਹੈ । ਅਫਗਾਨਿਸਤਾਨ ਜੋ ਕਿ ਹਜਾਰਾਂ ਮੀਲ ਦੂਰ ਹੈ ‘ਚ ਆਪਦਾ ਆਈ, ਉਥੇ ਪੀਐਮ ਮੋਦੀ ਨੇ ਤੁਰੰਤ ਮਨੁੱਖੀ ਮਦਦ ਦੇਣ ਦਾ ਭਰੋਸਾ ਦੇ ਦਿਤਾ ਪਰ ਪੰਜਾਬ ਅਤੇ ਓਥੋਂ ਦੀ ਸਿੱਖ ਵਸੋਂ ਜੋ ਕਿ ਕੁਝ ਕੁ ਕਿਲੋਮੀਟਰ ਦੂਰੀ ਤੇ ਹਨ ਨਜ਼ਰ ਨਹੀਂ ਆਏ । ਇਸ ਨਾਲ ਇਹ ਵੀਂ ਸਾਬਿਤ ਹੁੰਦਾ ਹੈ ਕਿ ਇੰਨ੍ਹਾ ਦੀ ਸੋਚ ਹਾਲੇ ਵੀਂ ਪੰਜਾਬ ਅਤੇ ਪੰਜਾਬੀਆਂ ਵਿਰੁੱਧ ਹੀ ਹੈ ਤੇ ਦੁੱਖ ਇਸ ਗੱਲ ਦਾ ਕਿ ਸਿੱਖ ਮੰਤਰੀ ਵੀਂ ਇੰਨ੍ਹਾ ਨਾਲ ਮਿਲ਼ ਕੇ ਆਪਣਾ ਫਰਜ਼ ਅਦਾ ਨਾ ਕਰਕੇ ਸਿੱਖਾਂ ਵਿਰੁੱਧ ਹੀ ਭੁਗਤ ਰਿਹਾ ਹੈ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News