ਇਟਲੀ
28 ਅਗਸਤ ( ਜਗਦੀਸ਼ ਸਿੰਘ )ੁ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਰਮਤਿ ਦੀ ਸਿੱਖਿਆਂ ਦੇਣ ਲਈ ਗੁਰਦੁਆਰਾ ਪ੍ਰਬੰਧਕ ਕਮੇਂਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਸਲਾਨਾ 15 ਰੋਜ਼ਾ ਬੱੱਚਿਆਂ ਦਾ ਗੁਰਮਤਿ ਕੈਂਪ ਲਗਾਇਆ ਗਿਆ ਸੀ।ਜਿਸ ਵਿਚ ਬੱੱਚਿਆਂ ਅਤੇ ਵੱਡਿਆਂ ਨੇ ਕੈਂਪ ਵਿਚ ਭਾਗ ਲੈਕੇ ਗੁਰਮਤਿ ਦੀ ਜਾਣਕਾਰੀ ਪ੍ਰਾਪਤ ਕੀਤੀ। ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੀਆਂ ਸੇਵਾਵਾਂ ਭੈਣ ਅੰਮ੍ਰਿਤਪਾਲ ਕੌਰ, ਭੈਣ ਸੁਖਬੀਰ ਕੌਰ, ਭੈਣ ਕਮਲਜੀਤ ਕੌਰ, ਭੈਣ ਲੱਖਜੀਤ ਕੌਰ ਅਤੇ ਭੈਣ ਮਨਦੀਪ ਕੌਰ ਨੇ ਨਿਭਾਈਆ। ਬੱਚਿਆਂ ਨੂੰ ਕੀਰਤਨ ਸਿਖਾਉਣ ਦੀ ਸੇਵਾ ਜਰਮਨ ਬੀਬੀ ਮਾਤਾ ਰਣਜੀਤ ਕੋਰ ਨੇ ਨਿਭਾਈ । ਛੋੱਟੇ ਬੱਚਿਆਂ ਨੂੰ ਪੰਜਾਬੀ ਪੂਜਲਾ ਨਾਲ ਖਿਡਾਉਣ ਦੀ ਅਤੇ ਸ਼ਹੀਦ ਸਿੰਘਾਂ ਦੀਆ ਤਸਵੀਰਾ ਬਣਾਉਣ ਦੀ ਸੇਵਾ ਅਸਟਰੀਅਨ ਬੀਬੀ ਭੈਣ ਖੁਸ਼ੀ ਕੌਰ ਨੇ ਨਿਭਾਈ। ਤਬਲਾ ਸਿਖਾਉਣ ਦੀਆ ਸੇਵਾਵਾਂ ਗੁਰਜੋਤ ਸਿੰਘ ਅਤੇ ਹਰਮਨ ਸਿੰਘ ਨੇ ਨਿਭਾਈਆਂ। ਬੱਚਿਆਂ ਨੂੰ ਦਸਤਾਰਾਂ ਸਜਾਉਣ ਦੀ ਸਿੱਖਿਆਂ ਗ੍ਰੰਥੀ ਭਾਈ ਦਵਿੰਦਰ ਸਿੰਘ ਨੇ ਦਿਤੀ। ਗੁਰਮਤਿ ਅਤੇ ਗੁਰਬਾਣੀ ਵਿਆਕਣ ਦੀਆ ਜਮਾਤਾਂ ਭਾਈ ਜਗਦੀਸ਼ ਸਿੰਘ ਸਿੱਖ ਸੰਦੇਸਾ ਜਰਮਨੀ ਵਾਲਿਆ ਨੇ ਲਗਾਈਆ। ਕੈਂਪ ਵਿਚ 13 ਬੱਚਿਆਂ ਤੇ ਵੱਡਿਆਂ ਨੇ ਗੁਰਬਾਣੀ ਦੀ ਸੰਥਿਆ ਲੈਕੇ ਆਪਣੇ-ਆਪਣੇ ਸਹਿਜ ਪਾਠ ਰੱਖੇ। ਬੱੱਚਿਆਂ ਅਤੇ ਵੱਡਿਆਂ ਦੇ ਗੁਰਮਤਿ ਲਿਖਤੀ ਇਮਤਿਹਾਨ ਵੀ ਲਏ ਗਏ। ਪ੍ਰੀਖਿਆਂ ਦੀ ਖਾਸ ਵਿਸ਼ੇਸ਼ਤਾ ਇਹ ਸੀ ਕਿ 18 ਛੋੱਟੇ ਬੱਚਿਆਂ ਨੇ ਆਪਣੀ ਉਮਰ ਦਾ ਗਰੁਪ ਛੱਡ ਤੀਜੇ ਗਰੁਪ ਦੀ ਪ੍ਰੀਖਿਆਂ ਦੇਕੇ ਪਹਿਲਾ ਸਥਾਨ ਹਾਸਲ ਕੀਤਾ। ਇਕ 88 ਸਾਲ ਦੇ ਬਜ਼ੁਰਗ ਨੇ ਕੈਂਪ ਵਿਚ ਆਕੇ ਗੁਰਬਾਣੀ ਵਿਆਕਰਣ ਦੀ ਜਾਣਕਾਰੀ ਲਈ ਤੇ ਪ੍ਰੀਖਿਆ ਦਿਤੀ। ਇਟਲੀ ਦਾ ਪਹਿਲਾ ਗ੍ਰੰਥੀ ਹੈ ਭਾਈ ਦਵਿੰਦਰ ਸਿੰਘ ਜਿਸਨੇ ਪ੍ਰੀਖਿਆਂ ਦਿਤੀ ਤੇ 61 ਪੂਰੇ ਨੰਬਰ ਲੈਕੇ ਪਹਿਲਾ ਸਥਾਨ ਹਾਸਲ ਕੀਤਾ। ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਸਾਰਿਆ ਬੱਚਿਆ ਨੂੰ ਸੁਨਿਹਰੀ ਸੀਲਡਾਂ ਨਾਲ ਸਨਮਾਨਿਤ ਕੀਤਾ ਗਿਆ । ਅਤੇ ਕੈਂਪ ਵਿਚ ਹਿਸਾ ਲੈਣ ਵਾਲੇ, ਕੈਂਪ ਵਿਚ ਸੇਵਾ ਕਰਨ ਵਾਲੇ ਸੇਵਾਦਾਰ ਵੀਰ, ਭੈਣਾਂ ਦਾ ਅਤੇ ਪੜ੍ਹਾਉਣ ਵਾਲੇ ਸਾਰੇ ਅਧਿਆਪਕਾਂ dw ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਸਨਮਾਨ ਕੀਤਾ ਗਿਆ। ਸਾਰੇ ਕੈਂਪ ਵਿਚ ਪ੍ਰਧਾਨ ਜਸਵੰਤ ਸਿੰਘ ਅਤੇ ਪ੍ਰਬੰਧਕ ਕਮੇਂਟੀ ਦੇ ਮੈਬਰਾਜ਼ ਨੇ ਕਿਸੇ ਚੀਜ ਦੀ ਘਾਟ ਨਹੀ ਹੋਣ ਦਿਤੀ ।ਕੈਂਪ ਵਿਚ ਬੱਚਿਆਂ ਦੇ ਖਾਣ ਪੀਣ ਦਾ ਪੂਰਾ ਧਿਆਨ ਰਖਿਆ ਗਿਆ। ਕੈਂਪ ਵਿਚ ਹਰਰੋਜ਼ ਬੱੱਚਿਆਂ ਦੀਆ ਨਾਨੀਆਂ ਦਾਦੀਆਂ ਨੇ ਵੀ ਪੂਰਾ ਧਿਆਨ ਰਖਿਆ। ਨੋਟ:- 15 ਰੋਜ਼ਾਂ ਗੁਰਮਤਿ ਕੈਂਪ ਵਿਚ ਜੋ-ਜੋੋ ਪ੍ਰਾਪਤੀਆਂ ਹੋਈਆ ਉਸ ਦੀ ਵਿਸ਼ੇਸ਼ ਰਿਪੋਟ ਅਤੇ ਲਿਖਤੀ ਪੇਪਰ ਦਾ ਨਤੀਜਾ ਇਸ ਹਫਤੇ ਅਤੇ ਅਗਲੇ ਹਫਤੇ ਮੀਡੀਆ ਵਿਚ ਆਵੇਗਾ ਪੜ੍ਹਨਾ ਨਹੀ ਭੁਲਣਾ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।