ਨਵੀਂ ਦਿੱਲੀ, 29 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਬਾਬਾ ਹਰਦੀਪ ਸਿੰਘ ਮਹਿਰਾਜ ਨੇ ਬੀਤੇ ਦਿਨੀਂ ਰਾਜਸਥਾਨ ਦੇ ਜੈਪੁਰ ਦੇ ਇਲਾਕੇ ਵਿਚ ਪੂਰਨੀਮਾ ਯੂਨੀਵਰਸਿਟੀ ਚ ਰਾਜਸਥਾਨ ਜੂਡੀਸੀਅਲ ਸਰਵਿਸ ਵਿਖੇ ਤਰਨਤਾਰਨ ਦੀ ਗੁਰਸਿੱਖ ਬੀਬਾ ਗੁਰਪ੍ਰੀਤ ਕੌਰ ਵੱਲੋ ਉਥੇ ਦਿੱਤੇ ਜਾਣ ਵਾਲੇ ਪੇਪਰ ਸਮੇ ਅਧਿਕਾਰੀਆ ਵੱਲੋ ਜ਼ਬਰੀ ਉਸਦਾ ਕੜਾ ਤੇ ਕਿਰਪਾਨ ਉਤਰਵਾਉਣ ਦੇ ਹੁਕਮ ਕਰਨ ਦੇ ਅਮਲਾਂ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਕਿਹਾ ਕਿ ਬੀਜੇਪੀ-ਆਰ. ਐਸ.ਐਸ ਦੀ ਉਹ ਜਮਾਤ ਹੈ ਜੋ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਕੱਲੇ ਤੌਰ ਤੇ ਲੜਕੇ ਸਰਕਾਰ ਬਣਾਉਣ ਦੇ ਸੁਪਨੇ ਲੈ ਰਹੀ ਹੈ, ਉਸ ਵੱਲੋ ਖਾਲਸਾ ਪੰਥ ਵਿਰੋਧੀ ਅਤੇ ਪੰਜਾਬ ਵਿਰੋਧੀ ਕੀਤੇ ਜਾਣ ਵਾਲੇ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਬੀਜੇਪੀ- ਆਰ.ਐਸ.ਐਸ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਭਾਰਤ ਦੇ ਵਿਚ ਵੱਖ-ਵੱਖ ਧਰਮਾਂ, ਕੌਮਾਂ, ਭਾਸ਼ਾਵਾਂ ਨੂੰ ਮੰਨਣ ਵਾਲੇ ਲੋਕ ਵੱਸਦੇ ਹਨ ਜੋ ਆਪੋ ਆਪਣੇ ਧਾਰਮਿਕ ਨਿਯਮਾਂ ਅਨੁਸਾਰ ਜਿੰਦਗੀ ਬਸਰ ਕਰਨ ਦਾ ਵਿਧਾਨਿਕ ਹੱਕ ਰੱਖਦੇ ਹਨ । ਪਰ ਸਿੱਖ ਕੌਮ ਨੂੰ ਇਹ ਫਿਰਕੂ ਲੋਕ ਨਿਸ਼ਾਨਾਂ ਬਣਾਕੇ ਸਿੱਖੀ ਕਕਾਰਾਂ ਤੇ ਸਿੱਖੀ ਮਰਿਯਾਦਾਵਾ ਦਾ ਜੋ ਘਾਣ ਕਰਨ ਦੀਆਂ ਕਾਰਵਾਈਆ ਵਿਚ ਮਸਰੂਫ ਹਨ, ਇਹ ਲੋਕ ਹੀ ਅਜਿਹੇ ਵਿਧਾਨਿਕ ਤੇ ਕਾਨੂੰਨੀ ਦੋਸ਼ੀਆਂ ਨੂੰ ਚੋਰ ਦਰਵਾਜਿਓ ਬਚਾਉਣ ਦੇ ਅਮਲ ਕਰਦੇ ਨਜਰ ਆ ਰਹੇ ਹਨ । ਅਜਿਹਾ ਕਰਕੇ ਹੁਕਮਰਾਨ ਤੇ ਫਿਰਕੂ ਸਿਆਸਤਦਾਨ, ਸਿੱਖ ਬੱਚੇ-ਬੱਚੀਆਂ ਨਾਲ ਵਿਵਹਾਰ ਕਰਕੇ ਉਨ੍ਹਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾ ਰਹੇ ਹਨ । ਉਨ੍ਹਾਂ ਕਿਹਾ ਜਿਥੇ ਕਿਤੇ ਵੀ ਅਜਿਹਾ ਗੈਰ ਵਿਧਾਨਿਕ, ਗੈਰ ਇਨਸਾਨੀ, ਗੈਰ ਧਾਰਮਿਕ ਅਮਲ ਹੁੰਦਾ ਹੈ ਉਥੇ ਫੌਰੀ ਤੌਰ ਹੁਕਮਰਾਨ, ਸਿਆਸਤਦਾਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋ ਬਿਨ੍ਹਾਂ ਕਿਸੇ ਪੱਖਪਾਤ ਤੋ ਵਿਧਾਨਿਕ ਲੀਹਾਂ ਤੇ ਚੱਲਦੇ ਹੋਏ ਅਜਿਹੇ ਦੋਸ਼ੀ ਵਿਰੁੱਧ ਸਖਤ ਕਾਰਵਾਈ ਕਰਨ ਦੀ ਜਿ਼ੰਮੇਵਾਰੀ ਨਿਭਾਉਣੀ ਚਾਹੀਦੀ ਹੈ ਤਾਂ ਕਿ ਇਥੇ ਕੋਈ ਵੀ ਅਧਿਕਾਰੀ ਭਾਵੇ ਕਿੰਨੇ ਵੀ ਉੱਚ ਰੁਤਬੇ ਤੇ ਕਿਉਂ ਨਾ ਬੈਠਾ ਹੋਵੇ ਉਹ ਧਾਰਮਿਕ, ਸਮਾਜਿਕ ਅਤੇ ਫਿਰਕੂ ਨਫਰਤ ਪੈਦਾ ਨਾ ਕਰ ਸਕੇ । ਉਨ੍ਹਾਂ ਕਿਹਾ ਕਿ ਜੋ ਕੌਮ ਸਮੁੱਚੇ ਮੁਲਕ ਤੇ ਸੰਸਾਰ ਵਿਚ ਸਰਬੱਤ ਦੇ ਭਲੇ ਦੀ ਸੋਚ ਅਧੀਨ ਸਮੁੱਚੀ ਮਨੁੱਖਤਾ ਦੀ ਸੇਵਾ ਕਰਨ ਵਿਚ ਮੋਹਰੀ ਹੈ ਅਤੇ ਜੋ ਆਪਣੇ ਰਵਾਇਤੀ ਸ਼ਸਤਰ ਆਪਣੇ ਜਨਮ ਤੋ ਹੀ ਆਪਣੇ ਨਾਲ ਰੱਖਦੇ ਆ ਰਹੇ ਹਨ ਅਤੇ ਜੋ ਉਨ੍ਹਾਂ ਨੂੰ ਧਾਰਮਿਕ ਤੇ ਵਿਧਾਨਿਕ ਪ੍ਰਵਾਨਗੀ ਹੈ । ਉਨ੍ਹਾਂ ਨਾਲ ਅਜਿਹਾ ਵਿਤਕਰਾ ਤੇ ਵਖਰੇਵਾ ਕਰਕੇ ਉਨ੍ਹਾਂ ਨੂੰ ਆਪਣੇ ਰਾਹ ਤੋ ਭਟਕਣ ਲਈ ਮਜਬੂਰ ਨਾ ਕੀਤਾ ਜਾਵੇ ਤਾਂ ਹੁਕਮਰਾਨਾਂ ਲਈ ਬਿਹਤਰ ਹੋਵੇਗਾ । ਬਲਕਿ ਸੰਜੀਦਗੀ ਨਾਲ ਜਿਥੇ ਅਜਿਹਾ ਸਿੱਖ ਵਿਰੋਧੀ ਅਮਲ ਹੁੰਦਾ ਹੈ ਉਸ ਦੋਸ਼ੀ ਨੂੰ ਕਾਨੂੰਨੀ ਸਿਕੰਜੇ ਵਿਚ ਲੈਕੇ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਵੀ ਇੰਡੀਅਨ ਨਾਗਰਿਕ ਫਿਰਕੂ ਸੋਚ ਅਧੀਨ ਅਜਿਹਾ ਨਫਰਤ ਭਰਿਆ ਮਾਹੌਲ ਨਾ ਸਿਰਜ ਸਕਣ ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।