ਗੁਰਪ੍ਰੀਤ ਸਿੰਘ ਗੋਪੀ ਪਟਵਾਰੀ ਨੂੰ ਹਜ਼ਾਰਾਂ ਨਮ ਅੱਖਾਂ ਨੇ ਅੰਤਿਮ ਵਿਦਾਈ ਦਿੱਤੀ/8 ਸਾਲ ਦੇ ਮਾਸੂਮ ਪੁੱਤਰ ਨੇ ਦਿਤੀ ਚਿਖਾ ਨੂੰ ਅਗਨੀ

ਖਾਲੜਾ 10 ਜੁਲਾਈ (ਗੁਰਪ੍ਰੀਤ ਸਿੰਘ ਸੈਡੀ) ਕਸਬਾ ਖਾਲੜਾ ਦੇ ਨੌਜਾਵਨ ਪਟਵਾਰੀ ਗੁਰਪ੍ਰੀਤ ਸਿੰਘ ਗੋਪੀ ਦੀ ਬੀਤੇ ਦਿਨੀਂ ਅਚਾਨਕ ਮੌਤ ਹੋ ਗਈ ਸੀ ਉਹਨਾਂ ਨੂੰ ਹਜ਼ਾਰਾਂ ਨਮ ਅੱਖਾਂ ਨੇ ਅੰਤਮ ਵਿਦਾਈ ਦਿੱਤੀ l ਬਹੁਤ ਹੀ ਹਸਮੁੱਖ ਅਤੇ ਮਿਲਣ ਸਾਰ ਅਤੇ ਗਰੀਬ ਲੋਕਾਂ ਦੀ ਬਾਂਹ ਫੜਨ ਵਾਲੀ ਸ਼ਖਸ਼ੀਅਤ ਦੇ ਮਾਲਕ ਸਨ ਪਟਵਾਰੀ ਗੁਰਪ੍ਰੀਤ ਅੱਜ ਅੰਤਮ ਸੰਸਕਾਰ ਤੇ ਹਰ ਬੱਚਾ ,ਬਜੁਰਗ ਬਿਨਾ ਰੋਣੋ ਨਹੀਂ ਰਹਿ ਸਕਿਆ l
ਛੋਟੀ ਉਮਰ ਵਿੱਚ ਇਲਾਕੇ ਵਿੱਚ ਚੰਗੀ ਪਹਿਚਾਣ ਬਣਾ ਕੇ ਵਿਧਵਾ ਮਾਤਾ ,ਪਤਨੀ ਅਤੇ ਮਸੂਮ 2 ਪੁੱਤਰਾ ਨੂੰ ਛੱਡ ਕੇ ਤੁਰ ਗਿਆ ਹੈ l ਅੱਜ ਦੁੱਖ ਦੀ ਘੜੀ ਵਿੱਚ ਪਿੰਡ ਖਾਲੜਾ ਦਾ ਹਰ ਵਿਅਕਤੀ ਸ਼ਮਸ਼ਾਨਘਾਟ ਖਾਲੜਾ ਵਿਖੇ ਪੁੱਜੇ l ਗੁਰਪ੍ਰੀਤ ਸਿੰਘ ਦੀ ਚਿਖਾ ਨੂੰ ਅਗਨੀ ਉਹਨਾਂ ਦੇ 8 ਸਾਲ ਦੇ ਮਾਸੂਮ ਪੁੱਤਰ ਗੁਰਤੇਸ਼ਵਰ ਸਿੰਘ ਨੇ ਦਿਖਾਈ ਜਿਸ ਨੂੰ ਦੇਖ ਹਰ ਹਿਰਦਾ ਵਲੂਧਰਿਆ ਗਿਆ l ਇਸ ਮੌਕੇ ਤਹਿਸੀਲਦਾਰ ਭਿੱਖੀਵਿੰਡ ਜਤਿੰਦਰਪਾਲ ਸਿੰਘ, ਬੀਡੀਪੀਓ ਬਲਜਿੰਦਰ ਸਿੰਘ ਭਿੱਖੀਵਿੰਡ ,ਵਲਟੋਹਾ ਸੁਰਿੰਦਰ ਸਿੰਘ ਪਟਵਾਰੀ ,ਪ੍ਰਧਾਨ ਅਮਿਤ ਅਰੋੜਾ ਵਿੱਕੀ,ਸੁਪਰਡੈਂਟ ਅਨਿਲ ਸ਼ਰਮਾ ਰਜਿਸਟਰੀ ਕਲਰਕ ਸਵਿੰਦਰ ,ਜੋਗਾ ਸਿੰਘ ,ਸਤਨਾਮ ਸਿੰਘ ਭਿੱਖੀਵਿੰਡ,ਪ੍ਰਧਾਨ ਕਾਰਜ ਸਿੰਘ , ਪੀਏ ਰੇਸ਼ਮ ਸਿੰਘ,ਪਟਵਾਰ ਯੂਨੀਅਨ ਭਿੱਖੀਵਿੰਡ ਦੇ ਪ੍ਰਧਾਨ ਸੁਰਿੰਦਰ ਦਿਓਲ , ਕਾਨੋਗੋ ਜਗਦੀਸ਼ ਰਾਏ ,ਰਾਜਨ ਕੰਡਾ ਭਿੱਖੀਵਿੰਡ , ਸਾਰਜ ਸਿੰਘ ਦਾਦੂਵਾਲ , ਬਲਵਿੰਦਰ ਸਿੰਘ ,ਸ਼ਿੰਦਰ ਸਿੰਘ , ਖੇਮਕਰਨ ਵਸੀਕਾ ਨਵੀਸ ਯੂਨੀਅਨ ਦੇ ਪ੍ਰਧਾਨ ਅਨੂ ਸ਼ਰਮਾ ,ਸਰਪੰਚ ਸੁਖਦੇਵ ਸਿੰਘ ,ਸਰਪੰਚ ਗੁਰਜੀਤ ਸਿੰਘ ਜੰਡ ,ਬਲਰਾਜ ਸਿੰਘ ਗਿੱਲ ,ਰਣਜੀਤ ਸਿੰਘ , ਕਾਕਾ ਅਮੀਸ਼ਾਹ,ਸਤਨਮ ਸਿੰਘ ਜੰਡ ,ਗੌਰਵ ਬੈਂਬੀ,ਗੁਰਮੀਤਪਲ ਸਿੰਘ ਸੋਢੀ ,ਵਜ਼ੀਰ ਸਿੰਘ , ਦੀਪਕ ਅਰੋੜਾ ,ਤਰਲੋਚਨ ਸਿੰਘ,ਜਸਵੰਤ ਸਿੰਘ ਜੋਧਪੁਰੀ , ਰਾਣਾ ਲੋਹੇ ਵਾਲਾ, ਹੈਪੀ ਮੈਡੀਕਲ,ਤਲਵਿੰਦਰ ਸਿੰਘ,ਸੋਨੂ ਖਾਲੜਾ ,ਹੈਪੀ,ਬਾਬਾ ਜੁਗਰਾਜ ਸਿੰਘ ,ਪਵਨਦੀਪ ਸਿੰਘ, ਸਮਾਜ ਸੇਵੀ ਗੁਰਸੇਵਕ ਸਿੰਘ ਸੋਢੀ ਭਿੱਖੀਵਿੰਡ,ਪਟਵਾਰੀ ਸੁਰਿੰਦਰ ਸਿੰਘ ਨਾਰਲਾ,,ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਅੰਤਮ ਸੰਸਕਾਰ ਤੇ ਪੁੱਜੀਆਂ ਇਸ ਦੁੱਖ ਦੀ ਘੜੀ ਵਿੱਚ ਵਿਦੇਸ਼ ਵਿੱਚ ਰਹਿੰਦੇ ਗੁਰਪ੍ਰੀਤ ਸਿੰਘ ਬਿੱਲੂ ਯੂਕੇ ,ਭਰਾ ਗੁਰਲਾਲ ਸਿੰਘ ਜਰਮਨ ,ਗੁਰਿੰਦਰ ਸਿੰਘ ਯੂਕੇ ਆਦਿ ਸਨੇਹੀਆਂ ਨੇ ਭਰੇ ਮਨ ਨਾਲ ਦੁੱਖ ਸਾਂਝਾ ਕੀਤਾ l
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









