Home » ਨਵੀਂ ਦਿੱਲੀ » ਸਿੱਖ ਕੌਮ ਪ੍ਰਤੀ ਵੱਖ-ਵੱਖ ਤਖ਼ਤਾਂ ਤੋਂ ਹੁਕਮਨਾਮੇ ਜਾਰੀ ਕਰਕੇ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਹਾਨਤਾ ਅਤੇ ਸਰਬਉੱਚਤਾ ਨੂੰ ਚੁਣੋਤੀ ਦੇਣ ਦੀ ਗੁਸਤਾਖੀ ਨਾ ਕੀਤੀ ਜਾਵੇ : ਟਿਵਾਣਾ

ਸਿੱਖ ਕੌਮ ਪ੍ਰਤੀ ਵੱਖ-ਵੱਖ ਤਖ਼ਤਾਂ ਤੋਂ ਹੁਕਮਨਾਮੇ ਜਾਰੀ ਕਰਕੇ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਹਾਨਤਾ ਅਤੇ ਸਰਬਉੱਚਤਾ ਨੂੰ ਚੁਣੋਤੀ ਦੇਣ ਦੀ ਗੁਸਤਾਖੀ ਨਾ ਕੀਤੀ ਜਾਵੇ : ਟਿਵਾਣਾ

SHARE ARTICLE

129 Views

ਨਵੀਂ ਦਿੱਲੀ 7 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):-“ਬੇਸੱਕ ਸਿੱਖ ਕੌਮ ਦੇ ਪੰਜੇ ਤਖਤ ਸਾਹਿਬਾਨ ਅਤਿ ਸਤਿਕਾਰਿਤ ਅਤੇ ਪ੍ਰਵਾਨਿਤ ਹਨ । ਇਸ ਵਿਚ ਵੀ ਕੋਈ ਸ਼ੱਕ ਨਹੀ ਕਿ ਪੰਜੇ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਦੀ ਸਮੁੱਚੀ ਸਹਿਮਤੀ ਨਾਲ ਹੀ ਖਾਲਸਾ ਪੰਥ ਲਈ ਹੁਕਮਨਾਮੇ ਅਤੇ ਕੌਮ ਪੱਖੀ ਫੈਸਲੇ ਹੁੰਦੇ ਹਨ । ਪਰ ਸਿੱਖ ਅਤੇ ਕੌਮੀ ਰਵਾਇਤਾ ਅਨੁਸਾਰ ਇਹ ਹੁਕਮਨਾਮੇ ਕੇਵਲ ਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਹੀ ਕਾਇਮ ਮੁਕਾਮ ਜਥੇਦਾਰ ਸਾਹਿਬ ਵੱਲੋ ਹੀ ਸਮੁੱਚੀ ਸਿੱਖ ਕੌਮ ਲਈ ਸਦੀਆਂ ਤੋ ਜਾਰੀ ਹੁੰਦੇ ਆ ਰਹੇ ਹਨ । ਅਜਿਹੇ ਹੁਕਮਨਾਮਿਆ ਅੱਗੇ ਸਮੁੱਚੀ ਸਿੱਖ ਕੌਮ ਤੇ ਹਰ ਗੁਰੂ ਨਾਨਕ ਨਾਮ ਲੇਵਾ ਸੀਸ ਝੁਕਾਉਦਾ ਹੈ । ਲੇਕਿਨ ਕੁਝ ਸਮੇ ਤੋ ਬੀਜੇਪੀ-ਆਰ. ਐਸ.ਐਸ ਤੇ ਹੋਰ ਫਿਰਕੂ ਸੰਗਠਨਾਂ ਤੇ ਜਮਾਤਾਂ ਵੱਲੋ ਤਖਤ ਸ੍ਰੀ ਹਜੂਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧ ਉਤੇ ਹਕੂਮਤੀ ਅਜਾਰੇਦਾਰੀ ਕਾਇਮ ਕਰਨ ਹਿੱਤ ਅਤੇ ਖਾਲਸਾ ਪੰਥ ਦੇ ਕੌਮੀ ਫੈਸਲਿਆ ਵਿਚ ਦਖਲ ਦੇਣ ਦੇ ਹਕੂਮਤੀ ਦੁੱਖਦਾਇਕ ਅਮਲ ਹੁੰਦੇ ਆ ਰਹੇ ਹਨ । ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲੀ ਗੱਲ ਹੈ ਕਿ ਤਖਤ ਸ੍ਰੀ ਹਜੂਰ ਸਾਹਿਬ ਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕ ਤੇ ਜਥੇਦਾਰ ਸਾਹਿਬਾਨ ਜੋ ਆਪਣੇ ਸਿੱਖੀ ਕੇਦਰ ਧੂਰੇ ਸ੍ਰੀ ਅਕਾਲ ਤਖਤ ਸਾਹਿਬ ਤੋ ਦੂਰ ਹੋ ਕੇ ਹੁਕਮਰਾਨਾਂ ਅਤੇ ਸਿਆਸੀ ਜਾਲ ਵਿਚ ਗ੍ਰਸਤ ਹੋ ਕੇ ਸਿੱਖ ਕੌਮ ਦੀ ਅਸੀਮਤ ਸ਼ਕਤੀ, ਮਹਾਨ ਸਿਧਾਂਤ ਤੇ ਮਰਿਯਾਦਾਵਾਂ ਦਾ ਘਾਣ ਕਰਕੇ ਸਿੱਖ ਕੌਮ ਨੂੰ ਭਰਾਮਾਰੂ ਜੰਗ ਵੱਲ ਧਕੇਲਣ ਦੀ ਬਜਰ ਗੁਸਤਾਖੀ ਕਰਦੇ ਨਜਰ ਆ ਰਹੇ ਹਨ । ਜੋ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਸੋਚ, ਸਿਧਾਤਾਂ ਅਤੇ ਸਿੱਖ ਕੌਮ ਦੇ ਵੱਡੇਰੇ ਹਿੱਤਾ ਨਾਲ ਬਿਲਕੁਲ ਵੀ ਮੇਲ ਨਹੀ ਖਾਂਦੀ । ਇਸ ਲਈ ਤਖਤ ਸ੍ਰੀ ਹਜੂਰ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਤੇ ਜਥੇਦਾਰ ਸਾਹਿਬਾਨ ਵੱਲੋ ਖਾਲਸਾ ਪੰਥ ਵਿਰੋਧੀ ਤਾਕਤਾਂ ਤੇ ਸਿਆਸੀ ਜਾਲ ਵਿਚ ਗ੍ਰਸਤ ਹੋ ਕੇ ਅਜਿਹਾ ਕੋਈ ਵੀ ਅਮਲ ਨਹੀ ਹੋਣਾ ਚਾਹੀਦਾ ਜਿਸ ਨਾਲ ਸਾਡੇ ਖਾਲਸਾ ਪੰਥ ਦੇ ਰੁਹਾਨੀਅਤ ਭਰੇ ਅਤੇ ਦੁਨਿਆਵੀ ਸਿਆਸਤ ਨੂੰ ਸੇਧ ਦੇਣ ਵਾਲੇ ਮੁੱਖ ਧੂਰੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਤੋ ਮੂੰਹ ਮੋੜੇ ਅਤੇ ਉਥੋ ਜਾਰੀ ਹੋਣ ਵਾਲੇ ਹੁਕਮਾਂ ਦੀ ਕੋਈ ਸਿੱਖ ਅਵੱਗਿਆ ਕਰਨ ਦੀ ਗੁਸਤਾਖੀ ਕਰੇ । ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਬੀਜੇਪੀ-ਆਰ.ਐਸ.ਐਸ ਜਮਾਤਾਂ ਨਾਲ ਸੰਬੰਧਤ ਲੋਕਾਂ ਨੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਅਧੀਨ ਸਾਡੇ ਇਨ੍ਹਾਂ ਤਖਤ ਸਾਹਿਬਾਨਾਂ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਹਿੱਤ ਸਿੱਖਾਂ ਤੋ ਹੀ ਅਜਿਹੇ ਪੰਥ ਵਿਰੋਧੀ ਅਮਲ ਸੁਰੂ ਕਰਵਾਕੇ ਸਿੱਖ ਕੌਮ ਨੂੰ ਭਰਾਮਾਰੂ ਜੰਗ ਵੱਲ ਧਕੇਲਣ ਤੇ ਸਾਡੇ ਸਿਧਾਤਾਂ ਤੇ ਮਰਿਯਾਦਾਵਾ ਦਾ ਘਾਣ ਕਰਨ ਦਾ ਅਮਲ ਹੋ ਰਿਹਾ ਹੈ ਜਿਸ ਨੂੰ ਸਮਝਣ ਅਤੇ ਆਪਣੇ ਗੁਰੂ ਸਾਹਿਬਾਨ ਜੀ ਦੀ ਸੋਚ ਮਰਿਯਾਦਾਵਾਂ ਪ੍ਰੰਪਰਾਵਾ ਨੂੰ ਹਰ ਕੀਮਤ ਤੇ ਕਾਇਮ ਰੱਖਣ ਦੀ ਕੌਮੀ ਜਿੰਮੇਵਾਰੀ ਪੂਰਨ ਕਰਨੀ ਬਣਦੀ ਹੈ ਨਾ ਕਿ ‘ਪਾੜੋ ਅਤੇ ਰਾਜ ਕਰੋ’ ਦੀ ਸੋਚ ਉਤੇ ਚੱਲਣ ਵਾਲੀਆ ਮੁਤੱਸਵੀ ਜਮਾਤਾਂ ਵੱਲੋ ਸਿੱਖ ਕੌਮ ਰੂਪੀ ਵੱਡੇ ਦਰੱਖਤ ਨੂੰ ਕੱਟਣ ਵਾਲੀਆ ਟਾਹਣੀਆ ਦੇ ਕੁਹਾੜੇ ਦਾ ਦਸਤਾ ਬਣਨਾ ਚਾਹੀਦਾ ਹੈ । ਜਦੋਕਿ ਇਸ ਗੱਲ ਨੂੰ ਵੀ ਹਰ ਸਿੱਖ ਨੂੰ ਆਪਣੇ ਜਹਿਨ ਵਿਚ ਰੱਖਣਾ ਚਾਹੀਦਾ ਹੈ ਕਿ ਤਖਤ ਸ੍ਰੀ ਹਜੂਰ ਸਾਹਿਬ ਜਾਂ ਪਟਨਾ ਸਾਹਿਬ ਤੋ ਸਰਕਾਰੀ ਸਰਪ੍ਰਸਤੀ ਹੇਠ ਕਿਸੇ ਸਮੇ ਜਾਰੀ ਹੋਣ ਵਾਲੇ ਗੈਰ ਸਿਧਾਤਿਕ ਹੁਕਮਨਾਮਿਆ ਜਾਂ ਫੈਸਲਿਆ ਨੂੰ ਸਿੱਖ ਕੌਮ ਨੇ ਨਾ ਤਾਂ ਬੀਤੇ ਇਤਿਹਾਸ ਵਿਚ ਕਦੇ ਪ੍ਰਵਾਨਗੀ ਦਿੱਤੀ ਹੈ ਨਾ ਹੀ ਆਉਣ ਵਾਲੇ ਸਮੇ ਵਿਚ ਪ੍ਰਵਾਨਗੀ ਮਿਲੇਗੀ । ਸ. ਟਿਵਾਣਾ ਨੇ ਇਤਿਹਾਸਿਕ ਅਤੇ ਗੁਰੂ ਸਾਹਿਬ ਦੇ ਮੀਰੀ-ਪੀਰੀ ਦੇ ਮਹਾਨ ਵੱਡਮੁਲੇ ਸਿਧਾਤ ਸੰਬੰਧੀ ਗੱਲ ਕਰਦੇ ਹੋਏ ਕਿਹਾ ਕਿ ਇਹ ਮੀਰੀ ਪੀਰੀ ਦਾ ਸਿਧਾਤ ਹੀ ਸਰਬਉੱਚ ਹੈ ਅਤੇ ਮੀਰੀ ਪੀਰੀ ਦਾ ਤਖਤ ਕਹਾਉਣ ਦਾ ਰੁਹਾਨੀਅਤ ਅਰਥ ਭਰਪੂਰ ਅਧਿਕਾਰ ਤੇ ਹੱਕ ਕੇਵਲ ਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦਾ ਹੀ ਹੈ । ਇਥੋ ਹੋਣ ਵਾਲੇ ਫੈਸਲਿਆ ਤੇ ਹੁਕਮਨਾਮਿਆ ਨੂੰ ਹੀ ਸਿੱਖ ਕੌਮ ਪ੍ਰਵਾਨਗੀ ਦਿੰਦੀ ਹੈ । ਇਥੋ ਹੀ ਭਵਿੱਖ ਵਿਚ ਵੀ ਖਾਲਸਾ ਪੰਥ ਲਈ ਸਰਬਸੰਮਤੀ ਨਾਲ ਫੈਸਲੇ ਆਉਣਗੇ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਦਿੱਲੀ ਕਮੇਟੀ ਪ੍ਰਬੰਧਕਾਂ ਵਲੋਂ ਮੌਜੂਦਾ ਐਕਟ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਫੈਸਲੇ ਲੈਣ ਕਰਕੇ ਅਸਤੀਫੇ ਦੀ ਮੰਗ: ਪਰਮਜੀਤ ਸਿੰਘ ਵੀਰਜੀ 👉 ਅਦਾਲਤ ਅੰਦਰ ਕਾਨੂੰਨੀ ਦਾਵਪੇਚਾਂ ਵਿਚ ਲਗਾਤਾਰ ਨਾਕਾਮਯਾਬੀ ਉਨ੍ਹਾਂ ਦੀ ਪ੍ਰਬੰਧਕੀ ਅਸਫਲਤਾ

ਸਿੱਖਾਂ ਦੇ ਰਾਜ ਕਰਨ ਦੇ ਦ੍ਰਿੜ ਸੰਕਲਪ ਨੂੰ ਸਮਰਪਿਤ “ਖਾਲਿਸਤਾਨ ਐਲਾਨਨਾਮਾ” ਅਧਿਕਾਰਤ ਤੌਰ ‘ਤੇ ਇੱਕ ਆਜ਼ਾਦ ਸਿੱਖ ਰਾਜ ‘ਖਾਲਿਸਤਾਨ’ ਦਾ ਐਲਾਨ: ਭਾਈ ਤਾਰਾ, ਭਾਈ ਭਿਓਰਾ 👉 29 ਅਪ੍ਰੈਲ 1986 ਨੂੰ ਪੇਸ਼ ਕੀਤਾ ਗਿਆ ਐਲਾਨਨਾਮਾ ਸਿੱਖਾਂ ਦੇ ਸਿਆਸੀ ਨਿਸ਼ਾਨੇ ਦਾ ਸਪਸ਼ਟ ਪ੍ਰਗਟਾਵਾ