Home » ਨਵੀਂ ਦਿੱਲੀ » ਭਾਈ ਹਰਦੀਪ ਸਿੰਘ ਨਿਝਰ ਦੀ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼: ਗੁਰਮੀਤ ਸਿੰਘ ਤੂਰ 👉 ਜਦੋ ਤਕ ਸ਼ਹੀਦਾਂ ਦੇ ਵਾਰਸ ਤੇ ਜਿਉਂਦੀਆਂ ਜ਼ਮੀਰਾਂ ਵਾਲੇ ਜਿਉਂਦੇ ਹਨ ਰੋਸ ਮੁਜਾਹਿਰੇ ਬੰਦ ਨਹੀਂ ਹੋਣਗੇ

ਭਾਈ ਹਰਦੀਪ ਸਿੰਘ ਨਿਝਰ ਦੀ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼: ਗੁਰਮੀਤ ਸਿੰਘ ਤੂਰ 👉 ਜਦੋ ਤਕ ਸ਼ਹੀਦਾਂ ਦੇ ਵਾਰਸ ਤੇ ਜਿਉਂਦੀਆਂ ਜ਼ਮੀਰਾਂ ਵਾਲੇ ਜਿਉਂਦੇ ਹਨ ਰੋਸ ਮੁਜਾਹਿਰੇ ਬੰਦ ਨਹੀਂ ਹੋਣਗੇ

SHARE ARTICLE

43 Views

ਨਵੀਂ ਦਿੱਲੀ 17 ਜੂਨ (ਮਨਪ੍ਰੀਤ ਸਿੰਘ ਖਾਲਸਾ):- ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਸਿੱਖ ਫਲਸਫੇ ਅਤੇ ਸਿੱਖੀ ਦੇ ਬੋਲਬਾਲੇ ਦੀ ਚੜਦੀ ਕਲਾ ਲਈ ਹੋਈ ਹੈ ਜਿਸਨੇ ਹਿੰਦੂ ਤਖਤ ਦੀਆਂ ਜੜਾਂ ਹਲਾਕੇ ਰੱਖ ਦਿੱਤੀਆਂ ਹਨ । ਸਰੀ ਡੇਲਟਾ ਦੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਹਿੰਦ ਸਰਕਾਰ ਨਾਲ ਮਿਲਵਰਤਣ ਕਰਦਿਆਂ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਬੋਲਣ ਲਈ ਪਾਬੰਦੀ ਲਗਾਈ ਹੋਈ ਹੈ ਤੇ ਇਸ ਦੀ ਕੌਈ ਵਜਹ ਵੀਂ ਨਹੀਂ ਦਸ ਰਹੇ ਹਨ ਨੇ ਕਿਹਾ ਕਿ ਸਿੱਖ ਰਾਜ ਖਾਲਿਸਤਾਨ ਬਣਨ ਵੱਲ ਵਧਦੇ ਕਦਮਾਂ ਤੋਂ ਭੈਭੀਤ ਭਾਰਤੀ ਤੰਤਰ ਤੇ ਓਹਨਾਂ ਦੇ ਕਰਿੰਦੇ ਕਹਿੰਦੇ ਹਨ ਕਿ ਹਿੰਦ ਸਰਕਾਰ ਵਿਰੁੱਧ ਮੁਜਾਹਿਰੇ ਬੰਦ ਕਰ ਦਿਓ, ਤਿਰੰਗਾ ਨਾ ਸਾੜੋ ਬੇਅਦਬੀ ਹੁੰਦੀ ਹੈ ਤੇ ਭਾਈਚਾਰਾ ਨਿਰਾਸ਼ ਹੁੰਦਾ, ਦੂਜੇ ਭਾਈਚਾਰਿਆ ਦੇ ਲੋਕ ਨਰਾਜ ਹੁੰਦੇ ਹਨ ਅਤੇ ਕਾਰੋਬਾਰਾਂ ਤੇ ਮਾੜਾ ਅਸਰ ਪੈਂਦਾ ਹੈ । ਉਨ੍ਹਾਂ ਕਿਹਾ ਕਿ ਅਸੀਂ ਬਾਬੇ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਮੰਨਣ ਵਾਲੇ ਲੋਕ ਜਿਹਨਾਂ ਕਿਹਾ ਸੀ ਸਮੇਂ ਦੀ ਹਕੂਮਤ ਨੂੰ ਵੰਗਾਰ ਪਾਉਂਦਿਆਂ ਕਿਹਾ ਰਾਜੇ ਸ਼ੀਂਹ ਮੁਕੱਦਮ ਕੁੱਤੇ, ਏਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨ ਆਇਆ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ ।
ਕਿ ਅਸੀਂ ਇੰਨ੍ਹਾ ਗੁਰਵਾਕਾਂ ਤੋਂ ਮੁਨਕਰ ਹੋ ਰਹੇ ਹਾਂ ਜਾ ਸਾਡੀ ਜਮੀਰਾਂ ਗਿਰਵੀ ਪੈ ਗਈਆਂ ਹਨ ? ਸ੍ਰੀ ਦਰਬਾਰ ਸਾਹਿਬ ਅਤੇ ਤਖਤ ਸ੍ਰੀ ਕੇਸਗੜ ਸਾਹਿਬ ਵਿੱਚ ਅੰਦਰ ਵੜ ਵੜ ਕੇ ਕੀਤੀ ਜਾ ਰਹੀ ਬੇਅਦਬੀ, ਡੇਰਾਵਾਦੀਆਂ ਵੱਲੋਂ ਧੱਕੇ ਸ਼ਾਹੀ, ਸਰਕਾਰਾਂ ਵੱਲੋਂ ਰਾਮ ਰਹਿਮ ਵਰਗੇ ਅਤਿ ਗੰਭੀਰ ਅਪਰਾਧੀਆਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਚੰਗੇ ਚਰਿੱਤਰ ਅਧੀਨ ਪੇਰੋਲਾਂ, ਇਸ ਦੇ ਉਲਟ ਏਅਰਪੋਰਟਾਂ ਤੇ ਕੰਮ ਕਰਨ ਵਾਲਿਆਂ ਤੇ ਕਿਰਪਾਨ ਤੇ ਪਾਬੰਦੀ, ਰਾਜ ਕਰੇਗਾ ਖਾਲਸਾ ਦੋਹਰਾ ਪੜਨ ਤੇ ਪਾਬੰਦੀ, ਕੈਨੇਡਾ ਵਰਗੇ ਦੇਸ਼ ਜਿੱਥੇ ਕਾਨੂੰਨ ਦਾ ਰਾਜ ਹੈ ਓਥੇ ਗੁਰਦੁਆਰਾ ਸਾਹਿਬ ਦੇ ਵਿੱਚ ਆਕੇ ਦਿਨ-ਦਿਹਾੜੇ ਬੰਦਾ ਭਾਈ ਹਰਦੀਪ ਸਿੰਘ ਨਿਝਰ ਨੂੰ ਸ਼ਹੀਦ ਕਰ ਦਿੱਤਾ ਗਿਆ, ਦੋਸ਼ੀ ਬੰਦੇ ਫੜੇ ਗਏ ਇਸ ਵਿਚ ਇੰਡੀਅਨ ਸਰਕਾਰ ਦਾ ਇਨਵਾਲਵ ਹੋਣਾ ਸਾਬਤ ਹੋ ਗਿਆ, ਕੌਂਸਲੇਟ ਬਦਲ ਅਤੇ ਕਢ ਦਿੱਤੇ ਗਏ, ਰਿਸ਼ਤੇ ਖਰਾਬ ਕਰ ਲਏ ਬਾਵਜੂਦ ਟਰੂਡੋ ਨੇ ਪਾਰਲੀਮੈਂਟ ਦੀ ਫ਼ਲੋਰ ਤੇ ਖੜਕੇ ਪੂਰੀ ਦੁਨੀਆ ਸਾਹਮਣੇ ਕਹਿ ਦਿਤਾ ਕਿ ਸਿੱਖਾਂ ਦੀ ਕਾਤਲ ਹਿੰਦੂ ਸਟੇਟ ਤੇ ਉਹਨਾਂ ਦੀਆਂ ਇਜੰਸੀਆਂ ਹਨ । ਓਹਨਾਂ ਵੱਲੋ ਖਰੀਦੇ ਹੋਏ ਭਾੜੇ ਦੇ ਕਾਤਲ ਹਨ ਭਾਵੇਂ ਦੇਖਣ ਨੂੰ ਸਿੱਖ ਲੱਗਣ ਪਰ ਓਹ ਲੋਕ ਅੰਦਰੋਂ ਸਿੱਖੀ ਫਲਸਫੇ ਦੇ ਪੱਕੇ ਵੈਰੀ ਹਨ । ਉਨ੍ਹਾਂ ਕਿਹਾ ਕੀ ਸਿੱਖ ਚੁੱਪ ਬੈਠ ਜਾਣ ਕਿ ਇਹ ਸਾਰਾ ਕੁਝ ਠੀਕ ਹੈ ? ਪਰ ਗੈਰਤਮੰਦ ਸਿੱਖ ਮੁਜਾਹਰਾ, ਰੋਸ ਪ੍ਰਦਰਸ਼ਨ, ਭਾਰਤੀ ਐੱਬੇਸੀ ਮੂਹਰੇ ਝੰਡਾ ਸ਼ਾੜਨਾ ਵਗੈਰਾ ਕਰਣ ਤੋਂ ਜਿਨ੍ਹਾਂ ਮਰਜੀ ਜ਼ੋਰ ਲਗ ਜਾਏ
ਇਹ ਉਦੋਂ ਤਕ ਨਹੀਂ ਹੱਟਣਾ ਜਿਨ੍ਹਾਂ ਚਿਰ ਸ਼ਹੀਦਾਂ ਦੇ ਵਾਰਸ ਤੇ ਜਿਉਂਦੀਆਂ ਜ਼ਮੀਰਾਂ ਵਾਲੇ ਜਿਉਂਦੇ ਹਨ ਅਤੇ ਸਾਨੂੰ ਇੰਨਸਾਫ ਅਤੇ ਸਿੱਖ ਰਾਜ ਨਹੀਂ ਮਿਲ ਜਾਂਦਾ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News