Home » ਨਵੀਂ ਦਿੱਲੀ » ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਉਪਰ ਪਰਮਜੀਤ ਸਿੰਘ ਵੀਰਜੀ ਨੇ ਕੀਤੇ ਤਿੱਖੇ ਸੁਆਲ ???? ਆਪਣੀਆਂ ਕੁਰਕ ਹੋ ਰਹੀਆਂ ਸੰਸਥਾਵਾਂ ਨੂੰ ਬਚਾਉਣ ਦੀ ਥਾਂ ਐਸਜੀਪੀਸੀ ਉਪਰ ਸੁਆਲ ਚੁੱਕਣੇ ਅਤਿ ਮੰਦਭਾਗਾ

ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਉਪਰ ਪਰਮਜੀਤ ਸਿੰਘ ਵੀਰਜੀ ਨੇ ਕੀਤੇ ਤਿੱਖੇ ਸੁਆਲ ???? ਆਪਣੀਆਂ ਕੁਰਕ ਹੋ ਰਹੀਆਂ ਸੰਸਥਾਵਾਂ ਨੂੰ ਬਚਾਉਣ ਦੀ ਥਾਂ ਐਸਜੀਪੀਸੀ ਉਪਰ ਸੁਆਲ ਚੁੱਕਣੇ ਅਤਿ ਮੰਦਭਾਗਾ

SHARE ARTICLE

152 Views

ਨਵੀਂ ਦਿੱਲੀ 10 ਜੂਨ (ਮਨਪ੍ਰੀਤ ਸਿੰਘ ਖਾਲਸਾ):- ਮੀਡੀਆ ਵਿਚ ਆਈ ਖ਼ਬਰ ਮੁਤਾਬਿਕ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੇ ਪੰਥ ਦੀ ਸਿਰਮੌਰ ਸੰਸਥਾ ਐਸਜੀਪੀਸੀ ਤੇ ਧਰਮ ਪ੍ਰਚਾਰ ਦੀ ਘਾਟ ਦਾ ਦੋਸ਼ ਲਗਾਂਦਿਆਂ ਆਪਣੇ ਆਪ ਨੂੰ ਵਡਿਆਇਆ ਹੈ । ਤੇ ਉਨ੍ਹਾਂ ਵਲੋਂ ਪੰਜਾਬ ਅੰਦਰ ਧਰਮ ਪ੍ਰਚਾਰ ਕਰਵਾਇਆ ਜਾ ਰਿਹਾ ਹੈ । ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦਾ ਸਾਬਕਾ ਮੀਤ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਕਮੇਟੀ ਪ੍ਰਬੰਧਕ ਆਪਣੀ ਪੀੜੀ ਹੇਠ ਸੋਟਾ ਫੇਰਦਿਆਂ ਪੰਥ ਨੂੰ ਦਸਣ ਕਿ ਆਪਣੀ ਪਾਰਟੀ ਦੇ ਕਿਤਨੇ ਮੈਂਬਰਾਂ ਨੂੰ ਤੁਸੀਂ ਅੰਮ੍ਰਿਤ ਸੰਚਾਰ ਰਾਹੀਂ ਉਨ੍ਹਾਂ ਦੀ ਸਿੱਖ ਪੰਥ ‘ਚ ਵਾਪਿਸੀ ਕਰਵਾਈ ਹੈ..? ਕਿਤਨੇ ਮੈਂਬਰ ਪੱਕੇ ਨਿਤਨੇਮੀ ਬਣਵਾਏ ਹਨ..? ਜਦਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਕਮੇਟੀ ਮੈਂਬਰ ਅੰਮ੍ਰਿਤਧਾਰੀ ਅਤੇ ਨਿਤਨੇਮੀ ਹੋਣਾ ਅਤਿ ਜਰੂਰੀ ਹੈ। ਇਹ ਵੀਂ ਦਸਣਾ ਕਿ ਸਿੱਖੀ ਰਹਿਤ ਮਰਿਆਦਾ ਅਨੁਸਾਰ ਦਾਹੜੇ ਨੂੰ ਹਮੇਸ਼ਾਂ ਪ੍ਰਕਾਸ਼ ਕਰਕੇ ਰੱਖਣਾ ਚਾਹੀਦਾ ਹੈ ਫੇਰ ਤੁਸੀਂ ਤੇ ਤੁਹਾਡੇ ਧਰਮ ਪ੍ਰਚਾਰ ਮੁੱਖੀ ਵਲੋਂ ਓਸ ਦੀ ਉਲੰਘਣਾ ਕਿਉਂ ਕੀਤੀ ਜਾ ਰਹੀ ਹੈ..? ਤੁਹਾਡੇ ਸਕੱਤਰ ਸਾਬ ਯੂਪੀ ਵਿਚ ਸਿਰੋਪਾਓ ਤਾਂ ਲੈ ਰਹੇ ਹਨ ਪਰ ਓਹ ਪੀਲੀਭੀਤ ਜਾ ਕੇ ਜਿਹੜੇ ਗਰੀਬ ਸਿੱਖ ਈਸਾਈ ਬਣ ਗਏ ਹਨ ਉਨ੍ਹਾਂ ਨੂੰ ਮੁੜ ਸਿੱਖੀ ਵਿਚ ਵਾਪਿਸ ਲੈ ਕੇ ਆਉਣ ਲਈ ਪ੍ਰੇਰਿਤ ਕਿਉਂ ਨਹੀਂ ਕਰ ਸਕੇ..? ਤੇ ਤੁਹਾਡੀ ਧਰਮ ਪ੍ਰਚਾਰ ਵਿੰਗ ਜੋ ਯੂਪੀ ਵਿਚ ਧਰਮ ਪ੍ਰਚਾਰ ਦੇ ਕੈਂਪ ਲਗਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਦਾ ਦਾਹਵਾ ਕਰ ਰਹਿ ਹੈ ਕਿਉਂ ਫੇਲ ਹੋ ਗਈ..? ਰਹੀ ਗੱਲ ਐਸਜੀਪੀਸੀ ਦੇ ਧਰਮ ਪ੍ਰਚਾਰ ਦੀ ਜਿਤਨਾ ਪ੍ਰਚਾਰ ਪ੍ਰਸਾਰ ਉਨ੍ਹਾਂ ਵਲੋਂ ਕੀਤਾ ਤੇ ਕਰਵਾਇਆ ਜਾਂਦਾ ਹੈ ਓਹ ਸ਼ੋਰ ਸ਼ਰਾਬਾ ਨਹੀਂ ਪਾਉਂਦੇ ਤੇ ਆਪਣਾ ਕੰਮ ਕਰਣ ਵਿਚ ਮਸ਼ਰੂਫ ਰਹਿੰਦੇ ਹਨ ਤੇ ਖਾਸ ਕਰਕੇ ਤੁਹਾਡੇ ਧਿਆਨ ਹਿੱਤ ਉਨ੍ਹਾਂ ਅਧੀਨ ਚਲ ਰਹੀਆਂ ਸਿੱਖ ਸੰਸਥਾਵਾਂ ਆਪਣਾ ਮਿਆਰ ਬਹੁਤ ਵੱਡਾ ਕਰ ਰਹੀਆਂ ਹਨ ਤੇ ਤੁਹਾਡੀ ਨਾਲਾਇਕ ਪ੍ਰਬੰਧਕੀ ਅਧੀਨ ਸਿੱਖ ਸੰਸਥਾਵਾਂ ਦੀ ਕੁਰਕੀ ਹੋਣ ਦੀ ਨੌਬਤ ਬਣ ਆਈ ਹੈ ਤੇ ਕੌਮ ਦਾ ਵੱਡਾ ਸਰਮਾਇਆ ਤੁਹਾਡੀ ਬੇਵਕੂਫੀਆਂ ਕਰਕੇ ਅਦਾਲਤ ਅੰਦਰ ਬਰਬਾਦ ਹੋ ਰਿਹਾ ਹੈ । ਜਦਕਿ ਇਸੇ ਸਰਮਾਏ ਨਾਲ ਬਹੁਤ ਕੁਝ ਸਵਾਰਿਆ ਜਾ ਸਕਦਾ ਸੀ, ਪਰ ਹਊਮੈ ਵਸ ਹੋ ਕੇ ਤੁਸੀਂ ਜਮੀਨੀ ਪੱਧਰ ਤੇ ਪੰਥ ਲਈ ਕੰਮ ਕਰਣ ਦੀ ਥਾਂ ਫੋਕੀ ਬਿਆਨ ਬਾਜ਼ੀ ਕਰਕੇ ਆਪਣੇ ਆਪ ਨੂੰ ਵੱਡਾ ਹਿਤੈਸ਼ੀ ਸਾਬਿਤ ਕਰਣ ਤੇ ਤੁਲੇ ਰਹਿੰਦੇ ਹੋ । ਅੰਤ ਵਿਚ ਉਨ੍ਹਾਂ ਕਿਹਾ ਕਿ ਤੁਹਾਡੇ ਪ੍ਰਚਾਰ ਅਧੀਨ ਗੁਰੂਘਰਾਂ ਅੰਦਰ ਹੋ ਰਹੇ ਕੂਕਰਮ ਵੀਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ । ਤੇ ਇਹੋ ਜਿਹੀ ਖਬਰਾਂ ਤੁਹਾਡੇ ਪ੍ਰਚਾਰ ਪ੍ਰਸਾਰ ਦਾ ਵਿਸ਼ਲੇਸ਼ਣ ਕਰ ਦਿੰਦੀਆਂ ਹਨ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਿੱਖ ਦੇਸ਼ ਦੀ ਸੁਪਰੀਮ ਕੋਰਟ ਅਤੇ ਪਾਰਲੀਮੈਂਟ ’ਚ ਕਕਾਰ ਧਾਰਣ ਕਰਕੇ ਜਾ ਸਕਦਾ ਫਿਰ ਪ੍ਰੀਖਿਆ ਕੇਂਦਰਾਂ ਵਲੋਂ ਬਚਿਆਂ ਨੂੰ ਕਿਸ ਤਾਕਤ ਅਤੇ ਆਦੇਸ਼ ਦੇ ਨਾਲ ਕਕਾਰ ਉਤਾਰਨ ਨੂੰ ਮਜਬੂਰ ਕੀਤਾ ਜਾਂਦਾ ਹੈ: ਪਰਮਜੀਤ ਸਿੰਘ ਵੀਰਜੀ 👉 ਕਕਾਰ ਅੰਮ੍ਰਿਤਧਾਰੀ ਸਿੱਖ ਪ੍ਰਾਣੀ ਲਈ ਧਾਰਮਿਕ ਵਿਸ਼ਵਾਸ ਦਾ ਪ੍ਰਤੀਕ ਅਤੇ ਸਿੱਖ ਦੀ ਰੋਜ਼ਾਨਾ ਜਿੰਦਗੀ ਦਾ ਹਨ ਅਨਖਿੜਵਾਂ ਅੰਗ

ਪੰਜਾਬ ਅੰਦਰ ਮੁੜ 90 ਦੇ ਦਹਾਕੇ ਵਾਂਗ ਜ਼ੁਲਮ, ਮਨੁੱਖੀ ਅਧਿਕਾਰਾਂ ਦਾ ਘਾਣ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਵਿਵਹਾਰ ਚਿੰਤਾਜਨਕ: ਪੰਥਕ ਜਥੇਬੰਦੀਆਂ ਜਰਮਨੀ 👉 ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਇਜ਼ਹਾਰ