Home » Blog » ਡਬਲਊਐਸਸੀਸੀ ਵੱਲੋਂ 490 ਤੋਂ ਵੱਧ ਬੱਚਿਆਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਐਵਾਰਡ ਦਿੱਤੇ ਗਏ

ਡਬਲਊਐਸਸੀਸੀ ਵੱਲੋਂ 490 ਤੋਂ ਵੱਧ ਬੱਚਿਆਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਐਵਾਰਡ ਦਿੱਤੇ ਗਏ

SHARE ARTICLE

209 Views

ਨਵੀਂ ਦਿੱਲੀ 05 ਜੂਨ (ਮਨਪ੍ਰੀਤ ਸਿੰਘ ਖਾਲਸਾ):-
ਪ੍ਰਤੀਭਾ ਦਾ ਸਨਮਾਨ, ਭਵਿੱਖ ਦੀ ਪ੍ਰੇਰਣਾ
ਲਈ ਇੱਕ ਇਤਿਹਾਸਕ ਸਮਾਗਮ ਡਬਲਊਐਸਸੀਸੀ ਫਾਊਂਡੇਸ਼ਨ ਅਤੇ ਸਤਸੰਗ ਗੁਰੂ ਨਾਨਕ ਦਰਬਾਰ ਟਰੱਸਟ ਵੱਲੋਂ “ਸਾਹਿਬਜ਼ਾਦਾ ਅਜੀਤ ਸਿੰਘ ਐਵਾਰਡ ਸੀਜ਼ਨ 3” ਬੀਤੇ ਦਿਨੀਂ ਗੁਰਦੁਆਰਾ ਸਤਸੰਗ ਨਾਨਕ ਦਰਬਾਰ (ਸ਼ਾਹ ਜੀ), ਲਾਜਪਤ ਨਗਰ-3, ਨਵੀਂ ਦਿੱਲੀ ਵਿਖੇ ਕਰਵਾਇਆ ਗਿਆ।
ਪਹਿਲੀ ਵਾਰੀ ਹੋ ਰਹੇ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਸਦਾ ਮਕਸਦ ਸੀ ਕਿ ਸੀਬੀਐਸਸੀ ਅਤੇ ਆਈਸੀਐਸਈ ਅਤੇ ਹੋਰ ਮਾਨਤਾਪ੍ਰਾਪਤ ਬੋਰਡਾਂ ਦੇ ਕਲਾਸ 10 ਅਤੇ 12 (2025) ਦੇ ਉਹ ਵਿਦਿਆਰਥੀ ਜੋ ਚਾਰ ਵਿਸ਼ਿਆਂ ਵਿਚ 85% ਜਾਂ ਪੰਜਾਬੀ ਭਾਸ਼ਾ ਵਿੱਚ 85% ਤੋਂ ਉਪਰ ਲੈ ਚੁੱਕੇ ਹਨ, ਉਨ੍ਹਾਂ ਨੂੰ ਮਾਣ ਦਿੱਤਾ ਜਾਵੇ।
ਇਸ ਪ੍ਰੋਗਰਾਮ ਵਿੱਚ ਭਾਰਤ ਭਰ ਦੇ 50 ਤੋਂ ਵੱਧ ਸਕੂਲਾਂ ਤੋਂ ਆਏ 490 ਤੋਂ ਵੱਧ ਵਿਦਿਆਰਥੀਆਂ ਨੂੰ ਸਨਮਾਣ ਪੱਤਰ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਡਬਲਊਐਸਸੀਸੀ ਵਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਮਾਹੌਲ ਉਤਸ਼ਾਹ ਅਤੇ ਸੱਭਿਆਚਾਰਕ ਭਾਵਨਾਵਾਂ ਨਾਲ ਭਰਿਆ ਹੋਇਆ ਸੀ।
ਪ੍ਰੋਗਰਾਮ ਵਿਚ ਮੁੱਖ ਮਹਿਮਾਨ ਗਿਆਨੀ ਰਣਜੀਤ ਸਿੰਘ ਜੀ, ਮੁਖ ਗ੍ਰੰਥੀ, ਗੁਰਦੁਆਰਾ ਬੰਗਲਾ ਸਾਹਿਬ, ਨੇ ਕਿਹਾ ਕਿ ਇਹ ਇਕ ਇਤਿਹਾਸਕ ਸਮਾਰੋਹ ਹੈ। ਅਜਿਹੀਆਂ ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ। ਇਹ ਵਿਦਿਆਰਥੀ ਭਵਿੱਖ ਵਿੱਚ ਸਿੱਖ ਕੌਮ ਦੇ ਮਸ਼ਾਲੀ ਬਨਣਗੇ ਤੇ ਸਮਾਜ ਦੇ ਚੇਨਜਮੇਕਰ ਹੋਣਗੇ।
ਪ੍ਰੋਗਰਾਮ ਵਿਚ ਚਰਨਜੀਤ ਸ਼ਾਹ ਸਿੰਘ, ਗੁਰਇਕਬਾਲ ਸਿੰਘ, ਸੀਏ ਐੱਸ.ਬੀ. ਸਿੰਘ, ਚਰਨਜੀਤ ਸਿੰਘ (ਲਾਜਪਤ ਨਗਰ) ਅਤੇ ਹਰਪਾਲ ਸਿੰਘ ਮੋਨੂੰ ਭਾਟੀਆ (ਪ੍ਰਧਾਨ, ਸ਼੍ਰੀ ਗੁਰੂ ਸਿੰਘ ਸਭਾ, ਇੰਦੌਰ) ਨੇ ਉਚੇਚੇ ਤੌਰ ਤੇ ਹਾਜ਼ਿਰੀ ਭਰੀ ਸੀ ।
ਇਸ ਮੌਕੇ ‘ਤੇ ਪੰਜਾਬੀ ਭਾਸ਼ਾ ਦੇ ਅਧਿਆਪਕਾਂ ਨੂੰ ਵੀ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਸਨਮਾਨਿਤ ਕੀਤਾ ਗਿਆ।
ਡਾ. ਪਰਮੀਤ ਸਿੰਘ ਚੱਢਾ, ਗਲੋਬਲ ਚੇਅਰਮੈਨ, ਡਬਲਊਐਸਸੀਸੀ ਨੇ ਕਿਹਾ ਕਿ ਸਿੱਖਿਆ, ਜੋਸ਼ ਅਤੇ ਹੁਨਰ ਭਵਿੱਖ ਦੀ ਮਜਬੂਤ ਨੀਂਹ ਹਨ। ਸਾਡਾ ਕਰਤਵ ਹੈ ਕਿ ਅਸੀਂ ਸਿੱਖ ਨੌਜਵਾਨਾਂ ਦੀ ਪ੍ਰਗਟ ਔਖੀ ਮਿਹਨਤ ਨੂੰ ਮਾਣ ਦੇਈਏ, ਤਾਂ ਜੋ ਹੋਰ ਵਿਦਿਆਰਥੀ ਵੀ ਪ੍ਰੇਰਿਤ ਹੋਣ। ਇਸ ਇਤਿਹਾਸਕ ਮੌਕੇ ‘ਤੇ ਵਿਦਿਆਰਥੀਆਂ ਅਤੇ ਮਾਪਿਆਂ ਲਈ ਕੈਰੀਅਰ ਕਾਊਂਸਲਿੰਗ ਸੈਸ਼ਨਜ਼ ਵੀ ਕਰਵਾਏ ਗਏ, ਜਿਸ ਵਿੱਚ 11 ਤੋਂ ਵੱਧ ਪ੍ਰਸਿੱਧ ਸਿੱਖਿਆ ਅਤੇ ਸਕਿਲ ਸੰਸਥਾਵਾਂ ਨੇ ਭਾਗ ਲੈ ਕੇ ਪ੍ਰੇਰਨਾ ਅਤੇ ਮਾਰਗਦਰਸ਼ਨ ਦਿੱਤਾ।
ਇਹ ਸਮਾਗਮ ਕੇਵਲ ਮਿਹਨਤ ਦੀ ਕਦਰ ਨਹੀਂ ਸੀ, ਸਗੋਂ ਸਿੱਖ ਭਾਈਚਾਰੇ ਦੇ ਗਰਵਪੂਰਨ, ਸਮਰੱਥ ਅਤੇ ਦੂਰਦਰਸ਼ੀ ਭਵਿੱਖ ਵਲ ਇੱਕ ਕਦਮ ਸੀ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ 👉 ਅਮਰੀਕਾ ’ਚ ਗ੍ਰਿਫਤਾਰ ਸਿੱਖ ਨੌਜਵਾਨ ਦੇ ਹੱਕ ’ਚ ਸੋਸ਼ਲ ਮੀਡੀਆ ’ਤੇ ਲਹਿਰ ਸਿਰਜਣ ਦਾ ਸੱਦਾ