Home » Blog » ਬਾਬਾ ਹਰਨਾਮ ਸਿੰਘ ਜੀ ਧੂੰਮਾ ਅਕਾਲ ਤਖਤ ਸਾਹਿਬ ਦਾ ਮਾਣ-ਸਤਿਕਾਰ, ਰੁਤਬੇ ਅਤੇ ਮਹਾਨਤਾਂ ਨੂੰ ਮੁੱਖ ਰੱਖਦੇ ਹੋਏ ਭੜਕਾਹਟ ਵਾਲਾ ਮਾਹੌਲ ਪੈਦਾ ਨਾ ਕਰਣ : ਜਸਮੀਤ ਸਿੰਘ ਪੀਤਮਪੁਰਾ

ਬਾਬਾ ਹਰਨਾਮ ਸਿੰਘ ਜੀ ਧੂੰਮਾ ਅਕਾਲ ਤਖਤ ਸਾਹਿਬ ਦਾ ਮਾਣ-ਸਤਿਕਾਰ, ਰੁਤਬੇ ਅਤੇ ਮਹਾਨਤਾਂ ਨੂੰ ਮੁੱਖ ਰੱਖਦੇ ਹੋਏ ਭੜਕਾਹਟ ਵਾਲਾ ਮਾਹੌਲ ਪੈਦਾ ਨਾ ਕਰਣ : ਜਸਮੀਤ ਸਿੰਘ ਪੀਤਮਪੁਰਾ

SHARE ARTICLE

73 Views

ਨਵੀਂ ਦਿੱਲੀ 5 ਜੂਨ (ਮਨਪ੍ਰੀਤ ਸਿੰਘ ਖਾਲਸਾ):- ਬਾਬਾ ਹਰਨਾਮ ਸਿੰਘ ਜੀ ਧੂੰਮਾ ਵਲੋਂ ਪੰਥ ਅੰਦਰ ਵਾਰ ਵਾਰ ਚੁਣੌਤੀਆਂ ਦਿਤੀਆਂ ਜਾ ਰਹੀਆਂ ਹਨ ਜੋ ਕਿ ਗਾਹੇ ਬਗਾਹੇ ਕੇਂਦਰ ਸਰਕਾਰ ਦੇ ਹਕ਼ ਵਿਚ ਭੁਗਤ ਜਾਂਦੀਆਂ ਹਨ ਤੇ ਕੌਮ ਅੰਦਰ ਵੱਡਾ ਖਿਲਾਰਾ ਪੈ ਜਾਂਦਾ ਹੈ । ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਯੂਥ ਅਕਾਲੀ ਦਲ (ਦਿੱਲੀ ਇਕਾਈ) ਜਸਮੀਤ ਸਿੰਘ ਪੀਤਮਪੁਰਾ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਮਹਾਨ ਸੰਸਥਾਂ ਦੇ ਸਦੀਆਂ ਤੋ ਕਾਇਮ ਚੱਲਦੇ ਆ ਰਹੇ ਮਾਣ-ਸਤਿਕਾਰ, ਰੁਤਬੇ ਅਤੇ ਮਹਾਨਤਾਂ ਨੂੰ ਮੁੱਖ ਰੱਖਦੇ ਹੋਏ ਅਤੇ ਪ੍ਰਵਾਨ ਕਰਦੇ ਹੋਏ ਕਿਸੇ ਵੀ ਸਿੱਖ ਜਾਂ ਸਿੱਖ ਸਖਸੀਅਤ ਨੂੰ ਅਜਿਹਾ ਮਾਹੌਲ ਬਿਲਕੁਲ ਵੀ ਪੈਦਾ ਨਹੀ ਕਰਨਾ ਚਾਹੀਦਾ, ਜਿਸ ਨਾਲ ਸਾਡੀ ਇਸ ਮਹਾਨ ਸੰਸਥਾਂ ਅਤੇ ਸਿੱਖਾਂ ਦੇ ਉੱਚੇ-ਸੁੱਚੇ ਇਖਲਾਕ ਉਤੇ ਕਿਸੇ ਤਰ੍ਹਾਂ ਦਾ ਧੱਬਾ ਲੱਗਣ ਦੀ ਗੱਲ ਆਵੇ ਅਤੇ ਬਿਨ੍ਹਾਂ ਵਜਹ ਕੌਮ ਵਿਚ ਭਰਾਮਾਰੂ ਜੰਗ ਦੀ ਗੱਲ ਵੱਧੇ । ਬਲਕਿ ਜੋ ਸਾਡੇ ਕੌਮੀ ਮਹਾਨ ਦਿਹਾੜੇ ਹਨ, ਜਿਨ੍ਹਾਂ ਨੂੰ ਖਾਲਸਾ ਪੰਥ ਸਦੀਆਂ ਤੋ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਸਥਾਂਨ ਉਤੇ ਹਾਜਰ ਹੋ ਕੇ ਮਨਾਉਦਾ ਆ ਰਿਹਾ ਹੈ, ਉਹ ਨਿਰੰਤਰ ਉਸੇ ਤਰ੍ਹਾਂ ਨਿਰਵਿਘਨ ਜਾਰੀ ਰਹਿਣੇ ਚਾਹੀਦੇ ਹਨ । ਮੀਰੀ ਪੀਰੀ ਦੇ ਮਹਾਨ ਸਥਾਂਨ ਨੇ ਸਮੁੱਚੀ ਕੌਮ ਨੂੰ ਹਰ ਖੇਤਰ ਵਿਚ ਕੇਵਲ ਅਗਵਾਈ ਹੀ ਨਹੀ ਦਿੱਤੀ ਬਲਕਿ ਸਾਨੂੰ ਪੂਰੀ ਦ੍ਰਿੜਤਾਂ, ਸਾਨੋ ਸੋਕਤ ਨਾਲ ਆਪਣੀ ਅਣਖ ਗੈਰਤ ਨੂੰ ਕਾਇਮ ਰੱਖਦੇ ਹੋਏ ਜਿੰਦਗੀ ਵਿਚ ਅੱਗੇ ਵੱਧਣ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਕਰਨ ਦੇ ਸੰਦੇਸ ਦਿੱਤਾ ਹੈ ਜਿਸ ਉਤੇ ਪਹਿਰਾ ਦੇ ਕੇ ਸਮੂਹਿਕ ਤੌਰ ਤੇ ਸਮੁੱਚੀ ਕੌਮ ਆਪਣੀ ਆਨ ਸਾਨ ਨੂੰ ਕਾਇਮ ਰੱਖਦੀ ਆਈ ਹੈ ਅਤੇ ਆਉਣ ਵਾਲੇ ਸਮੇ ਵਿਚ ਵੀ ਇਸ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੀ ਰਹੇਗੀ । ਅਸੀਂ ਬਾਬਾ ਹਰਨਾਮ ਸਿੰਘ ਜੀ ਧੂੰਮਾ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਘਲੂਘਾਰਾ ਦਿਹਾੜਾ ਅਕਾਲ ਤਖ਼ਤ ਸਾਹਿਬ ਦੀ ਬਜਾਏ ਮਹਿਤੇ ਕਿਉਂ ਮਨਾਉਂਦੇ ਹੋ ? ਜਦਕਿ ਜੂਨ 1984 ਦਾ ਘੱਲੂਘਾਰਾ ਦਰਬਾਰ ਸਾਹਿਬ ਕੰਪਲੈਕਸ ਵਿਖੇ ਹੋਇਆ ਸੀ ਨਾ ਕੇ ਮਹਿਤੇ ਵਿਖ਼ੇ । ਕਿ ਤੁਹਾਡੇ ਵਲੋਂ ਸੰਗਤ ਨੂੰ ਦੋਫਾੜ ਕਰਨ ਲਈ ਮਹਿਤੇ 6 ਜੂਨ ਨੂੰ ਸਮਾਗਮ ਰੱਖੇ ਜਾਂਦੇ ਹਨ..? ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸਮੂਹ ਸ਼ਹੀਦ ਸਾਰੇ ਪੰਥ ਦੇ ਸਾਂਝੇ ਹਨ ਨਾ ਕਿ ਕੇਵਲ ਮਹਿਤੇ ਵਾਲਿਆਂ ਦੇ ਅਤੇ ਤੁਹਾਨੂੰ ਖੁਦ ਨੂੰ ਚੇਤੇ ਹੋਵੇਗਾ ਕਿ ਮਹਿਤਾ ਟਕਸਾਲ ਨੇ ਅਕਾਲ ਤਖਤ ਸਾਹਿਬ ਦੇ ਕੋਲ ਸੰਤ ਭਿੰਡਰਾਂਵਾਲੇ ਅਤੇ ਹੋਰ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਭੁਜੰਗੀਆਂ ਦੀ ਯਾਦਗਾਰ ਬਣਾਈ ਹੈ ਫਿਰ ਓਥੇ ਸਾਂਝੇ ਸਮਾਗਮ ਕਿਉਂ ਨਹੀ ਰੱਖਦੇ ਹੋ ? ਅਕਾਲ ਤਖਤ ਸਾਹਿਬ ਵਿਖੇ ਕਰਵਾਏ ਜਾਂਦੇ ਸਮਾਗਮ ਨੂੰ ਖਤਮ ਕਰਵਾਉਣ ਦੀ ਤੁਹਾਡੀ ਸਾਜ਼ਿਸ਼ ਪਿੱਛੇ ਤੁਸੀਂ ਸਰਕਾਰ ਦਾ ਕਿਹੜਾ ਪੱਖ ਪੂਰ ਰਹੇ ਹੋ ਤਾਂ ਜੋ ਮੁੱਖ ਸਮਾਗਮ ਮਹਿਤੇ ਕਰਕੇ ਸ਼ਹੀਦਾਂ ਦੀ ਵੱਟਕ ਕੀਤੀ ਜਾ ਸਕੇ। ਸਾਡੀ ਤੁਹਾਨੂੰ ਵਿਨਤੀ ਹੈ ਕਿ ਥਾਂ ਥਾਂ ਤੇ ਡੱਫਲੀ ਨਾਂ ਵਜਾਓ । ਇਸ ਘੱਲੂਘਾਰਾ ਦਿਹਾੜੇ ਨੂੰ ਕੌਮੀ ਪੱਧਰ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੀ ਮਨਾਉਣਾ ਚਾਹੀਦਾ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ 👉 ਅਮਰੀਕਾ ’ਚ ਗ੍ਰਿਫਤਾਰ ਸਿੱਖ ਨੌਜਵਾਨ ਦੇ ਹੱਕ ’ਚ ਸੋਸ਼ਲ ਮੀਡੀਆ ’ਤੇ ਲਹਿਰ ਸਿਰਜਣ ਦਾ ਸੱਦਾ