Home » ਪੰਜਾਬ » ਤੇਲੰਗਾਨਾ ਸੁਰੰਗ ਹਾਦਸੇ ਵਿੱਚ ਮਾਰੇ ਗਏ ਤਰਨ ਤਾਰਨ ਦੇ ਪਿੰਡ ਚੀਮਾ ਕਲਾ ਦੇ ਨੌਜਵਾਨ ਦਾ ਹੋਇਆ ਅੰਤਿਮ ਸੰਸਕਾਰ

ਤੇਲੰਗਾਨਾ ਸੁਰੰਗ ਹਾਦਸੇ ਵਿੱਚ ਮਾਰੇ ਗਏ ਤਰਨ ਤਾਰਨ ਦੇ ਪਿੰਡ ਚੀਮਾ ਕਲਾ ਦੇ ਨੌਜਵਾਨ ਦਾ ਹੋਇਆ ਅੰਤਿਮ ਸੰਸਕਾਰ 

SHARE ARTICLE

256 Views

ਤੇਲੰਗਾਨਾ ਸੁਰੰਗ ਹਾਦਸੇ ਵਿੱਚ ਮਾਰੇ ਗਏ ਤਰਨ ਤਾਰਨ ਦੇ ਪਿੰਡ ਚੀਮਾ ਕਲਾ ਦੇ ਨੌਜਵਾਨ ਦਾ ਹੋਇਆ ਅੰਤਿਮ ਸੰਸਕਾਰ

 

ਬੀਤੇ ਦਿਨੀ ਤੇਲੰਗਾਨਾ ਦੀ ਸ੍ਰੀ ਸੈਲਮ ਸੁਰੰਗ ਵਿੱਚ ਢਿੱਗ ਡਿੱਗਣ ਨਾਲ ਅੱਠ ਨੌਜਵਾਨ ਦੱਬੇ ਗਏ ਸਨ ਜਿਸ ਵਿੱਚ ਪੰਜਾਬ ਦੇ ਤਰਨ ਤਾਰਨ ਜਿਲੇ ਦੇ ਪਿੰਡ ਚੀਮਾ ਕਲਾਂ ਦਾ ਨੌਜਵਾਨ ਵੀ ਸ਼ਾਮਿਲ ਸੀ। ਜਿਸਦਾ ਨਾਮ ਗੁਰਪ੍ਰੀਤ ਸਿੰਘ ਹੈ ਬੇਸ਼ੱਕ ਤੇਲੰਗਾਨਾ ਸਰਕਾਰ ਵੱਲੋਂ ਕੀਤੀ ਗਈ ਮਸ਼ੱਕਤ ਤੋਂ ਬਾਅਦ 16ਵੇਂ ਦਿਨ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਜਮੀਨ ਹੇਠੋਂ ਕੱਢ ਲਿਆ ਗਿਆ । ਜਿਸ ਦੀ ਮੌਤ ਹੋ ਚੁੱਕੀ ਸੀ ਉਥੇ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਿੱਚ ਇਸ ਖਬਰ ਦੇ ਮਿਲਣ ਸਾਰ ਹੀ ਪਿੰਡ ਵਿੱਚ ਸੋਗ ਤੇ ਮੱਤ ਦੀ ਲਹਿਰ ਦੌੜ ਗਈ ਬੇਸ਼ੱਕ ਤੇਲੰਗਾਨਾ ਸਰਕਾਰ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਤਾਂ ਕਰ ਦਿੱਤਾ ਪਰੰਤੂ ਪਰਿਵਾਰਿਕ ਮੈਂਬਰਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਪੈਸਿਆਂ ਦੀ ਜਗ੍ਹਾ ਗੁਰਪ੍ਰੀਤ ਨੂੰ ਮੁੜਨ ਦੀ ਗੱਲ ਕਹੀ ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਇਸ ਦਾ ਜਿੰਮੇਵਾਰ ਜਿੱਥੇ ਕੰਪਨੀ ਨੂੰ ਠਹਿਰਾਇਆ ਉਥੇ ਹੀ ਪੰਜਾਬ ਦੀ ਸਰਕਾਰ ਅਤੇ ਤਰਨ ਤਰਨ ਦੇ ਪ੍ਰਸ਼ਾਸਨ ਨੂੰ ਵੀ ਗੁਹਾਰ ਲਗਾਈ ਕਿ ਉਹਨਾਂ ਦੀ ਮਾਲੀ ਮਦਦ ਕੀਤੀ ਜਾਵੇ । ਦੱਸ ਦਈਏ ਕਿ ਤੇਲੰਗਾਨਾ ਦੀ ਐਬੂਲੈਂਸ ਵਿੱਚ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਦੇਹ ਲੈ ਕੇ ਪਹੁੰਚਣ ਉਪਰੰਤ ਹੀ ਪਰਿਵਾਰਿਕ ਮੈਂਬਰਾਂ ਵੱਲੋਂ ਅੰਤਿਮ ਰਸਮਾਂ ਪੂਰੀਆਂ ਕਰਨ ਉਪਰੰਤ ਗੁਰਪ੍ਰੀਤ ਦਾ ਸੰਸਕਾਰ ਕਰ ਦਿੱਤਾ ਗਿਆ ਇਸ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਪਾਸੋਂ ਗੁਹਾਰ ਲਗਾਈ ਕਿ ਗੁਰਪ੍ਰੀਤ ਸਿੰਘ ਦੀਆਂ ਦੋ ਧੀਆਂ ਇੱਕ ਬਜ਼ੁਰਗ ਮਾਤਾ ਅਤੇ ਪਿੱਛੇ ਪਤਨੀ ਹੀ ਰਹਿ ਗਈ ਹੈ ਪ੍ਰੰਤੂ ਔਰਤਾਂ ਕਮਾਈ ਕਰਕੇ ਆਪਣੀਆਂ ਲੜਕੀਆਂ ਨੂੰ ਪਾਲ ਨਹੀਂ ਸਕਦੀਆਂ ਇਸ ਲਈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਹਨਾਂ ਦੀ ਮਾਲੀ ਮਦਦ ਕਰਨ ਦੀ ਅਪੀਲ ਕੀਤੀ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਜਰਮਨੀ ਦੇ ਗੁਰਦੁਆਰਾ ਪ੍ਰਬੰਧਕਾਂ, ਸਿੱਖ ਪ੍ਰਚਾਰਕਾਂ ਤੇ ਸੁਹਿਰਦ ਸਿੱਖਾਂ ਦੀ ਇਤਿਹਾਸਕ ਪੰਥਕ ਇਕੱਤਰਤਾ ਗੁਰਮਤਿ ਪ੍ਰਚਾਰ, ਨੌਜਵਾਨੀ ਨੂੰ ਸਿੱਖੀ ਨਾਲ ਜੋੜਨ ਅਤੇ ਜਰਮਨੀ ਵਿੱਚ ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ 31 ਮੈਂਬਰੀ ਕਮੇਟੀ ਦਾ ਗਠਨ