ਭਿਖੀਵਿੰਡ 9 ਮਾਰਚ : ਮਾਲੂਵਾਲ ਦੀ ਨਵੀ ਬਣੀ ਸਮੁੱਚੀ ਪੰਚਾਇਤ ਅਤੇ ਪਿੰਡ ਮਾਲੂਵਾਲ ਪ੍ਰਤੀ ਨਵੇਕਲੀ ਸੋਚ ਰੱਖਣ ਵਾਲੇ ਪਤਵੰਤਿਆਂ ਦੀ ਮੀਟਿੰਗ ਐਨ ਆਰ ਆਈ ਸ੍ਰ ਗੁਰਦੇਵ ਸਿੰਘ ਮਾਲੂਵਾਲ ਹਾਂਗਕਾਂਗ ਵਾਲਿਆ ਦੇ ਗ੍ਰਹਿ ਵਿਖੇ ਸਮੂਹ ਰਸਾਲਦਾਰ ਪਰਿਵਾਰ ਵੱਲੋ ਕੀਤੀ ਗਈ।
ਜਿਸ ਵਿੱਚ ਆਉਣ ਵਾਲੇ ਸਮੇ ਵਿੱਚ ਪਿੰਡ ਮਾਲੂਵਾਲ ਦੇ ਵਿਕਾਸ ਕਾਰਜਾ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪਿੰਡ ਮਾਲੂਵਾਲ ਨੂੰ ਨਵੀ ਦਿਖ ਦੇਣ ਲਈ ਵਿਸ਼ੇਸ਼ ਉਪਰਾਲੇ ਕਰਨ ਲਈ ਸਮੁੱਚੀ ਪੰਚਾਇਤ ਨੂੰ ਪ੍ਰੇਰਿਤ ਕਰਕੇ ਹਰੇਕ ਪੱਖ ਤੋ ਸਹਿਯੋਗ ਕਰਨ ਦਾ ਵਿਸ਼ਵਾਸ ਦਿਵਾਇਆ ਕਿ ਅਸੀ ਸਾਰੇ ਪਿੰਡ ਮਾਲੂਵਾਲ ਦੇ ਜਿਨੇਂ ਵੀ ਵੀਰ ਵਿਦੇਸ਼ਾ ਵਿੱਚ ਵੱਸ ਰਹੇ ਹਾਂ ਆਪਣੇ ਪਿੰਡ ਮਾਲੂਵਾਲ ਦੇ ਵਿਕਾਸ ਅਤੇ ਪਿੰਡ ਦੀ ਬੇਹਤਰੀ ਪ੍ਰਤੀ ਲਾਮਬੰਦ ਹਾਂ
ਇਸ ਸਮੇ ਪਿੰਡ ਮਾਲੂਵਾਲ ਦੇ ਕੁਝ ਅਹਿਮ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੋਕੇ ਸਮੂਹ ਰਸਾਲਦਾਰ ਪਰਿਵਾਰ ਵਲੋ ਸ੍ਰ ਗੁਰਦੇਵ ਸਿੰਘ ਹਾਂਗਕਾਂਗ, ਸਰਪੰਚ ਸਰਬਜੀਤ ਕੌਰ, ਸ੍ਰ ਸਤਨਾਮ ਸਿੰਘ,ਮੈਂਬਰ ਪੰਚਾਇਤ ਮਲਕੀਤ ਸਿੰਘ,ਮੈਂਬਰ ਪੰਚਾਇਤ ਨਿਰਮਲ ਸਿੰਘ, ਮੈਂਬਰ ਪੰਚਾਇਤ ਕੁਲਦੀਪ ਕੌਰ, ਸ੍ਰ ਸੁਖਵਿੰਦਰ ਸਿੰਘ, ਮੈਂਬਰ ਪੰਚਾਇਤ ਹਰਦੇਵ ਸਿੰਘ,ਸ੍ਰ ਅੰਗਰੇਜ ਸਿੰਘ ,ਸ੍ਰ ਮਲਕੀਤ ਸਿੰਘ ਗੱਬਰ, ਸ੍ਰ ਗੁਰਭਾਗ ਸਿੰਘ ਡਾਕਟਰ ਸਰਦੂਲ ਸਿੰਘ, ਸ੍ਰ ਬਲਬੀਰ ਸਿੰਘ, ਹਰਕੰਵਲਜੀਤ ਸਿੰਘ ਮਾਣਕ, ਡਾਕਟਰ ਸੁਖਦੇਵ ਸਿੰਘ, ਆਸ਼ਾ ਵਰਕਰ ਬੀਬੀ ਪਰਮਜੀਤ ਕੌਰ ਸ੍ਰ ਸਵਿੰਦਰ ਸਿੰਘ, ਗੁਰਵਿੰਦਰ ਸਿੰਘ ਸਮੇਤ ਭਾਈ ਗੁਰਮੀਤ ਸਿੰਘ ਮਾਲੂਵਾਲ ਹਾਜਰ ਸਨ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।