Home » ਮਾਝਾ » ਆਸ ਪੰਜਾਬ ਪਾਰਟੀ ਨੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਭਿੱਖੀਵਿੰਡ ਥਾਣੇ ਅੱਗੇ ਦਿੱਤਾ ਧਰਨਾ

ਆਸ ਪੰਜਾਬ ਪਾਰਟੀ ਨੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਭਿੱਖੀਵਿੰਡ ਥਾਣੇ ਅੱਗੇ ਦਿੱਤਾ ਧਰਨਾ 

SHARE ARTICLE

235 Views

ਆਸ ਪੰਜਾਬ ਪਾਰਟੀ ਨੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਭਿੱਖੀਵਿੰਡ ਥਾਣੇ ਅੱਗੇ ਦਿੱਤਾ ਧਰਨਾ 

ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡਾਂ ਵਿੱਚੋਂ ਆਏ ਪੀੜਤ ਪਰਿਵਾਰਾਂ ਨੇ ਆਸ ਪੰਜਾਬ ਪਾਰਟੀ ਦੀ ਅਗਵਾਈ ਵਿਚ ਥਾਣਾ ਭਿੱਖੀਵਿੰਡ ਦੇ ਅੱਗੇ ਲਈ ਧਰਨਾ ਲਗਾ ਦਿੱਤਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਆਸ ਪੰਜਾਬ ਪਾਰਟੀ ਦੇ ਆਗੂਆ ਨੇ ਕਿਹਾ ਕਿ ਪਿੰਡ ਬਲੇਹਰ ਦੇ ਨੌਜਵਾਨ ਗੁਰਜੀਤ ਸਿੰਘ ਪੁੱਤਰ ਚਿੰਤਾ ਸਿੰਘ ਦੇ ਹੋਏ ਕਤਲ ਨੂੰ ਪੁਲਿਸ ਵੱਲੋਂ ਨਸ਼ੇ ਦਾ ਟੀਕਾ ਲਗਾ ਕੇ ਮਰਨ ਦੀ ਗੱਲ ਆਖ ਦਿੱਤੀ ਗਈ ਹੈ। ਜਿਸ ਪਿੱਛੇ ਭ੍ਰਿਸ਼ਟਾਚਾਰ ਦੀ ਬੂ ਆ ਰਹੀ ਹੈ। ਕਿਉਂਕਿ ਪੋਸਟਮਾਰਟਮ ਵਿਚ ਨਸ਼ੇ ਦਾ ਕੋਈ ਕੈਮੀਕਲ ਨਹੀ ਪਾਇਆ ਗਿਆ। ਪੁਲਿਸ ਕਾਤਲਾ ਨਾਲ ਮਿਲੀਭੁਗਤ ਕਰਕੇ ਨਾਮਜ਼ਦ ਕੀਤੇ ਵਿਅਕਤੀਆਂ ਨੂੰ ਐੱਫਆਈਆਰ ਵਿੱਚੋਂ ਬਾਹਰ ਕੱਢ ਰਹੀ ਹੈ। ਇਸੇ ਤਰ੍ਹਾਂ ਹੀ ਸਾਬਕਾ ਸੂਬੇਦਾਰ ਮਦਨ ਸਿੰਘ ਪਿੰਡ ਖਾਲੜਾ ਦੀ ਮਕਾਨ ਦੀ ਜਗ੍ਹਾ ਨੂੰ ਢਾਹ ਕੇ ਸਮਾਨ ਖੁਰਦ-ਬੁਰਦ ਕਰਨ ਵਾਲੇ ਮੁਕੱਦਮੇ ਵਿਚ ਨਾਮਜ਼ਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਹੀ ਕੀਤੀ ਜਾ ਰਹੀ। ਇਸ ਤੋਂ ਇਲਾਵਾ ਐੱਫਆਈਆਰ ਨੰਬਰ 83 ਜੋ ਸਾਲ 2016 ਵਿਚ ਦਰਜ ਹੋਈ ਸੀ ਦੇ ਅਸਲੀ ਮੁਲਜ਼ਮਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪੁਲਿਸ ਦੋਸ਼ੀਆਂ ਨੂੰ ਬਚਾਉਣ ਲਈ ਕੇਸ ਨੂੰ ਲਟਕਾ ! ਰਹੀ ਹੈ। ਉਕਤ ਕੇਸਾਂ ਵਿਚ ਜਲਦੀ ਕਾਰਵਾਈ

ਕਰਵਾਉਣ ਲਈ ਥਾਣਾ ਭਿੱਖੀਵਿੰਡ ਦੇ ਮੇਨ ਗੇਟ ਅੱਗੇ ਧਰਨਾ ਲਗਾਤਾਰ ਜਾਰੀ ਹੈ। ਇਸ ਮੌਕੇ ਆਸ ਪੰਜਾਬ ਪਾਰਟੀ ਆਗੂ ਅਜੇ ਕੁਮਾਰ ਚੀਨੂੰ ਤੇ ਗੁਰਮੁਖ ਸਿੰਘ ਬਲੇਹਰ ਨੇ ਕਿਹਾ ਕਿ ਭਿੱਖੀਵਿੰਡ ਪੁਲਿਸ ਅਸਲ ਦੋਸ਼ੀਆਂ ‘ਤੇ ਕਾਰਵਾਈ ਕਰੋ ਤਾ ਜੋ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇ।

ਇਸ ਮੌਕੇ ਪ੍ਰਿੰਸ ਭਿੱਖੀਵਿੰਡ, ਪਰਮਿੰਦਰ ਸਿੰਘ ਹੀਰਾ, ਗੋਲਡੀ ਪਹਿਲਵਾਨ, ਕੁਲਦੀਪ ਸਿੰਘ, ਬਲਜਿੰਦਰ ਸਿੰਘ, ਬਲਵੀਰ ਸਿੰਘ, ਸਤਨਾਮ ਸਿੰਘ, ਗੁਰਲਾਲ ਸਿੰਘ, ਬਾਬਾ ਪੂਰਨ ਸਿੰਘ, ਬਲਦੇਵ ਸਿੰਘ, ਨਿਰੰਕਾਰ ਸਿੰਘ, ਦਲੇਰ ਸਿੰਘ, ਵਿੱਕੀ ਭਗਵੰਤ ਸਿੰਘ, ਮਨਪ੍ਰੀਤ ਸਿੰਘ, ਰੇਸ਼ਮ ਸਿੰਘ, ਕੁਲਵਿੰਦਰ ਸਿੰਘ, ਦਿਲਬਾਗ ਸਿੰਘ ਸੁਰਸਿੰਘ, ਨਿਸ਼ਾਨ ਸਿੰਘ, ਲਖਵਿੰਦਰ ਸਿੰਘ, ਚਰਨਜੀਤ ਕੌਰ, ਪਰਮਜੀਤ ਕੌਰ, ਰਾਜਬੀਰ ਕੌਰ, ਗੁਰਜੀਤ ਕੌਰ, ਸ਼ਰਨਜੀਤ ਕੌਰ, ਵਿਸ਼ਾਲ ਸਿੰਘ, ਅੰਮ੍ਰਿਤਪਾਲ ਸਿੰਘ, ਸਤਨਾਮ ਸਿੰਘ, ਰਵੀ ਨਾਰਲੀ ਆਦਿ ਹਾਜ਼ਰ ਸਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਗੁਰੂ ਸਾਹਿਬ ਨੇ ਸਮਾਜ ਵਿੱਚੋਂ ਵੰਡਾਂ ਮਿਟਾਈਆਂ, ਪਰ ਅੱਜ ਕੁਝ ਡੇਰੇਦਾਰੀ ਪ੍ਰਥਾ ਨੇ ਖੰਡੇ ਦੀ ਪਾਹੁਲ ਵਿੱਚ ਵੀ ਵੰਡ ਪਾ ਦਿੱਤੀ: ਭਾਈ ਸਰਬਜੀਤ ਸਿੰਘ ਧੂੰਦਾ। ਮੋਇਤਾ ਪੁਰਤਗਾਲ ਦੀ ਸੰਗਤ ਵੱਲੋਂ ਭਾਈ ਸਰਬਜੀਤ ਸਿੰਘ ਧੁੰਦਾ ਦਾ ਵਿਸ਼ੇਸ਼ ਸਨਮਾਨ।