Home » ਸੰਸਾਰ » ਮੋਹਰੀ ਸਿੱਖ ਸੰਸਥਾਵਾਂ ਦਾ ਵਿਗੜਦਾ ਪ੍ਰਬੰਧਨ ਅਤੇ ਇਸਦੇ ਉਪਾਅ – ਗਲੋਬਲ ਸਿੱਖ ਕੌਂਸਲ

ਮੋਹਰੀ ਸਿੱਖ ਸੰਸਥਾਵਾਂ ਦਾ ਵਿਗੜਦਾ ਪ੍ਰਬੰਧਨ ਅਤੇ ਇਸਦੇ ਉਪਾਅ – ਗਲੋਬਲ ਸਿੱਖ ਕੌਂਸਲ

SHARE ARTICLE

338 Views

ਮੋਹਰੀ ਸੰਸਥਾਵਾਂ ਦਾ ਫਰਜ਼ ਹੁੰਦਾ ਹੈ ਕਿ ਉਹ ਆਪਣੀ ਕੌਮ ਨੂੰ ਸੁਚੱਜੀ ਅਗਵਾਈ ਦੇ ਕੇ ਇੱਕ ਮੁੱਠ ਰੱਖਣ ਅਤੇ ਤਰੱਕੀ ਦੇ ਰਾਹ ਤੇ ਤੋਰਨ ਪਰ ਸਦ ਅਫਸੋਸ ਹੈ ਕਿ ਅੱਜ ਜਿਨ੍ਹਾਂ ਮੋਹਰੀ ਸਿੱਖ ਸੰਸਥਾਵਾਂ ਨੇ ਸਾਡੀ ਅਗਵਾਈ ਕਰਨੀ ਸੀ ਅਤੇ ਸਾਨੂੰ ਇੱਕ ਝੰਡੇ ਹੇਠਾਂ ਇਕੱਠਾ ਰੱਖਣਾ ਸੀ, ਉਹਨਾਂ ਦੇ ਆਪਣੇ ਪ੍ਰਬੰਧ ਵਿਚ ਹੀ ਵਿਗਾੜ ਆ ਗਿਆ ਹੈ।ਅੱਜ ਹਰ ਸੂਝਵਾਨ ਸਿੱਖ ਇਸ ਗੱਲ ਤੋਂ ਚਿੰਤਤ ਹੈ ਅਤੇ ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਵਿੱਚ ਹੈ। ਇਸੇ ਗੱਲ ਦਾ ਮਿਲ ਕੇ ਹੱਲ ਲੱਭਣ ਲਈ ਗਲੋਬਲ ਸਿੱਖ ਕੌਂਸਲ ਵਲੋਂ 8 ਮਾਰਚ, 2025 ਨੂੰ ਬਹੁਤ ਵੱਡੇ ਪੱਧਰ ਤੇ ਆਨਲਾਈਨ ਵੈਬੀਨਾਰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਬਹੁਤ ਵੱਡੇ ਪੱਧਰ ਤੇ ਸੂਝਵਾਨ ਸਿੱਖ ਵਿਦਵਾਨ ਆ ਰਹੇ ਹਨ। ਗਲੋਬਲ ਸਿੱਖ ਕੌਂਸਲ ਆਪ ਜੀ ਨੂੰ ਸਨਿਮਰ ਬੇਨਤੀ ਕਰਦੀ ਹੈ ਕਿ ਆਉ , ਵੱਧ ਤੋਂ ਵੱਧ ਇਸ ਵੈਬੀਨਾਰ ਵਿੱਚ ਇਕੱਠੇ ਹੋਈਏ ਅਤੇ ਮਿਲ ਬੈਠ ਕੇ ਇਸ ਚਿੰਤਾ ਦਾ ਹੱਲ ਲੱਭੀਏ।

ਆਪ ਜੀ ਦੀ ਉਡੀਕ ਵਿੱਚ
ਗਲੋਬਲ ਸਿੱਖ ਕੌਂਸਲ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਜਰਮਨੀ ਦੇ ਗੁਰਦੁਆਰਾ ਪ੍ਰਬੰਧਕਾਂ, ਸਿੱਖ ਪ੍ਰਚਾਰਕਾਂ ਤੇ ਸੁਹਿਰਦ ਸਿੱਖਾਂ ਦੀ ਇਤਿਹਾਸਕ ਪੰਥਕ ਇਕੱਤਰਤਾ ਗੁਰਮਤਿ ਪ੍ਰਚਾਰ, ਨੌਜਵਾਨੀ ਨੂੰ ਸਿੱਖੀ ਨਾਲ ਜੋੜਨ ਅਤੇ ਜਰਮਨੀ ਵਿੱਚ ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ 31 ਮੈਂਬਰੀ ਕਮੇਟੀ ਦਾ ਗਠਨ