Home » ਮਾਝਾ » ਜਥੇਬੰਦੀਆਂ ਦੇ ਵਿਰੋਧ ਅੱਗੇ ਝੁਕਿਆ ਪ੍ਰਸ਼ਾਸਨ, ਰੇਤ ਦੀ ਖੱਡ ਬੰਦ, ਗ੍ਰਿਫ਼ਤਾਰ ਕੀਤੇ ਕਿਸਾਨ ਬਿਨ੍ਹਾਂ ਸ਼ਰਤ ਰਿਹਾਅ

ਜਥੇਬੰਦੀਆਂ ਦੇ ਵਿਰੋਧ ਅੱਗੇ ਝੁਕਿਆ ਪ੍ਰਸ਼ਾਸਨ, ਰੇਤ ਦੀ ਖੱਡ ਬੰਦ, ਗ੍ਰਿਫ਼ਤਾਰ ਕੀਤੇ ਕਿਸਾਨ ਬਿਨ੍ਹਾਂ ਸ਼ਰਤ ਰਿਹਾਅ 

SHARE ARTICLE

385 Views

ਜਥੇਬੰਦੀਆਂ ਦੇ ਵਿਰੋਧ ਅੱਗੇ ਝੁਕਿਆ ਪ੍ਰਸ਼ਾਸਨ, ਰੇਤ ਦੀ ਖੱਡ ਬੰਦ, ਗ੍ਰਿਫ਼ਤਾਰ ਕੀਤੇ ਕਿਸਾਨ ਬਿਨ੍ਹਾਂ ਸ਼ਰਤ ਰਿਹਾਅ

ਪੱਟੀ 13 ਫ਼ਰਵਰੀ (ਹੈਪੀ ਸਭਰਾ)

ਬੀਤੇ ਕੱਲ੍ਹ ਇਲਾਕੇ ਦੇ ਪਿੰਡ ਸਭਰਾ ਅੰਦਰ ਰੇਤਾ ਦੀ ਮਾਈਨਿੰਗ ਨੂੰ ਰੋਕਣ ਲਈ ਪ੍ਰਦਰਸ਼ਨ ਕਰਦੇ ਦਰਜ਼ਨ ਤੋਂ ਵੱਧ ਕਿਸਾਨਾਂ ਨੂੰ ਪੁਲੀਸ ਵੱਲੋ ਪਰਚਾ ਦਰਜ਼ ਕਰਕੇ ਜੇਲ੍ਹ ਭੇਜਿਆ ਗਿਆ ਸੀ। ਜਿਸ ਦਾ ਵਿਰੋਧ ਕਰਦਿਆਂ ਅੱਜ ਪਿੰਡ ਸਭਰਾ ਅੰਦਰ ਕਿਸਾਨਾਂ ਦੀਆਂ ਪੰਜ ਜਨਤਕ ਜਥੇਬੰਦੀਆਂ ਵੱਲੋਂ ਸਾਂਝੀ ਮੀਟਿੰਗ ਕਰਕੇ ਸਰਕਾਰ ਅਤੇ ਹਲਕੇ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਮੀਟਿੰਗ ਦੌਰਾਨ ਕਿਸਾਨਾਂ ਨੇ ਆਪਣੀ ਰਾਖ਼ੀ ਆਪ ਕਰਨ ਦਾ ਨਾਅਰਾ ਦਿੰਦਿਆਂ ਪੁਲੀਸ ਤਾਕਤ ਨਾਲ ਚਲਾਈ ਗਈ ਰੇਤਾ ਦੀ ਮਾਈਨਿੰਗ ਨੂੰ ਮੁਕੰਮਲ ਬੰਦ ਕਰਵਾ ਦਿੱਤਾ ਗਿਆ।

ਜਨਤਕ ਜਥੇਬੰਦੀਆਂ ਦੇ ਆਗੂ ਸੁਖਵਿੰਦਰ ਸਿੰਘ ਸਭਰਾ ਹੜ ਪੀੜਤ ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ,ਸੋਹਣ ਸਿੰਘ ਸਭਰਾ, ਸਾਹਿਬ ਸਿੰਘ ਸਭਰਾ ਗੁਰਵਿੰਦਰ ਸਿੰਘ ਆਦਿ ਆਗੂਆਂ ਨੇ ਪੁਲੀਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਨਾ ਕੀਤਾ ਗਿਆ ਤਾਂ ਜਨਤਕ ਜਥੇਬੰਦੀਆਂ ਸਰਕਾਰ ਖ਼ਿਲਾਫ਼ ਜਨਤਕ ਸੰਘਰਸ਼ ਕਰਨ ਤੋਂ ਗ਼ੁਰੇਜ਼ ਨਹੀਂ ਕਰਨਗੀਆਂ।ਇਸ ਮੌਕੇ ਕਿਸਾਨਾਂ ਨੇ ਕਿਹਾ ਉਹ ਸਰਕਾਰ ਅਤੇ ਹਲਕੇ ਦੇ ਮੰਤਰੀ ਦੇ ਕਰਿੰਦਿਆਂ ਨੂੰ ਪਿੰਡ ਸਭਰਾ ਅੰਦਰ ਰੇਤਾ ਦੀ ਨਾਜਾਇਜ਼ ਮਾਈਨਿੰਗ ਨਹੀਂ ਕਰਨ ਦੇਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਇਲਾਕੇ ਅੰਦਰ ਗੈਂਗਸਟਰਾਂ ਵੱਲੋਂ ਲੁੱਟਾ ਖੋਹਾਂ ਤੇ ਫਿਰੋਤੀਆਂ ਮੰਗ ਕੇ ਲੋਕਾਂ ਦਾ ਉਜਾੜਾਂ ਕੀਤਾ ਜਾ ਰਿਹਾ ਹੈ ਉੱਥੇ ਸਰਕਾਰ ਵੱਲੋਂ ਆਪਣੇ ਇਲਾਕੇ ਅੰਦਰ ਪੁਲੀਸ ਦੀ ਮਦਦ ਨਾਲ ਆਪਣੇ ਕਰਿੰਦਿਆਂ ਦੁਆਰਾ ਦਿਨ ਦੀਵੀ ਰੇਤਾਂ ਦੀ ਮਾਈਨਿੰਗ ਕਰਵਾ ਕਿ ਆਪਣੀਆਂ ਜੇਬਾਂ ਭਰੀਆਂ ਜਾ ਰਹੀਆਂ ਹਨ। ਕਿਸਾਨਾਂ ਦੇ ਰੋਹ ਅੱਗੇ ਝੁਕਦਿਆਂ ਪ੍ਰਸ਼ਾਸਨ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦਰਜ਼ਨ ਤੋਂ ਵੱਧ ਕਿਸਾਨਾਂ ਨੂੰ ਸਬ ਜੇਲ੍ਹ ਪੱਟੀ ਅੰਦਰੋਂ ਦੇਰ ਸ਼ਾਮ ਤੱਕ ਰਿਹਾਅ ਕਰ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਜੇਲ੍ਹ ਚ ਰਿਆਹ ਹੋਏ ਕਿਸਾਨਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜੱਜਵਿੰਦਰ ਸਿੰਘ ਸਭਰਾਂ ਮੁੱਖ ਬੁਲਾਰਾ ਬਾਬਾ ਸਾਰਜ ਸਿੰਘ,ਸਤਨਾਮ ਸਿੰਘ ਮਾਣੋਚਾਹਲ ਰੇਸ਼ਮ ਸਿੰਘ ਘੁਰਕਵਿੰਡ ਕਰਮਜੀਤ ਸਿੰਘ ਸਭਰਾ ਜਤਿੰਦਰ ਸਿੰਘ ਬੱਗਾ, ਗੁਰਭੇਜ ਸਿੰਘ ਧਾਰੀਵਾਲ, ਸਤਨਾਮ ਸਿੰਘ ਸਭਰਾ ਜਜਵਿੰਦਰ ਸਿੰਘ ਸਭਰਾ, ਮੁਖਤਾਰ ਸਿੰਘ ਸਭਰਾ ਜਗਜੀਤ ਸਿੰਘ ਬੱਬੂ ਬਾਬਾ ਸਾਰਜ ਸਿੰਘ ਸਭਰਾ ਬਲਕਾਰ ਸਿੰਘ ਸਭਰਾ ਆਦਿ ਹਾਜ਼ਰ ਸਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਾਦਗੀ ਤੋਂ ਦਿਖਾਵੇ ਤੱਕ: ਕਿਵੇਂ ਬਦਲ ਰਿਹਾ ਹੈ ਸ਼ਹੀਦੀ ਦਿਹਾੜੇ ਦਾ ਸਰੂਪ: ਭਾਈ ਸਰਬਜੀਤ ਸਿੰਘ ਪਟਨਾ ਸਾਹਿਬ 👉 ਸ਼ਹੀਦੀ ਦਿਹਾੜਾ ਜਾਂ ਮੇਲਾ..? ਛਬੀਲਾਂ ਅਤੇ ਲੰਗਰਾਂ ਦੇ ਬਦਲਦੇ ਰੂਪ ‘ਤੇ ਉੱਠੇ ਸਵਾਲ 👉 “ਤੇਰਾ ਕੀਆ ਮੀਠਾ ਲਾਗੈ” ਦੇ ਸੰਦੇਸ਼ ਤੋਂ ਦੂਰ ਹੁੰਦੀ ਸ਼ਹੀਦੀ ਦਿਹਾੜੇ ਦੀ ਪਰੰਪਰਾ

ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਸਬੰਧੀ ਐਕਟ ਦੀ ਸ਼ਬਦਾਵਲੀ ਸਿੱਧੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ- ਗਿਆਨੀ ਅਮਰਜੀਤ ਸਿੰਘ 👉 ਐਕਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਚੁਣੌਤੀ ਦੇਣ ਵਾਲੀ ਸਿਆਸੀ ਸਾਜ਼ਿਸ਼-ਐਡਵੋਕੇਟ ਧਾਮੀ