Home » ਮਾਝਾ » ਗੁਰੂ ਨਾਨਕ ਦੇਵ ਸਿੱਖ ਸੇਵਾ ਸੰਸਥਾ ਵੱਲੋਂ ਪਿੰਡ ਮਾੜੀ ਉਦੋਕੇ ਵਿਖੇ ਸਿਲਾਈ ਮਸੀਨਾਂ ਅਤੇ ਟਿਊਸ਼ਨ ਸੈਂਟਰ ਲਈ ਬਲੈਕ ਬੋਰਡ ਕੀਤੇ ਭੇਟ ਗੁਰਦੁਆਰਾ ਸਿੰਘ ਸਭਾ ਮਾੜੀ ਉਧੋਕੇ ਦੇ ਪ੍ਰਧਾਨ ਸੁਖਦੇਵ ਸਿੰਘ ਅਤੇ ਆਤਮਾ ਸਿੰਘ ਬਲਕਾਰ ਸਿੰਘ ਸਿੰਘ ਨੇ ਸੰਸਥਾ ਦਾ ਕੀਤਾ ਧੰਨਵਾਦ

ਗੁਰੂ ਨਾਨਕ ਦੇਵ ਸਿੱਖ ਸੇਵਾ ਸੰਸਥਾ ਵੱਲੋਂ ਪਿੰਡ ਮਾੜੀ ਉਦੋਕੇ ਵਿਖੇ ਸਿਲਾਈ ਮਸੀਨਾਂ ਅਤੇ ਟਿਊਸ਼ਨ ਸੈਂਟਰ ਲਈ ਬਲੈਕ ਬੋਰਡ ਕੀਤੇ ਭੇਟ ਗੁਰਦੁਆਰਾ ਸਿੰਘ ਸਭਾ ਮਾੜੀ ਉਧੋਕੇ ਦੇ ਪ੍ਰਧਾਨ ਸੁਖਦੇਵ ਸਿੰਘ ਅਤੇ ਆਤਮਾ ਸਿੰਘ ਬਲਕਾਰ ਸਿੰਘ ਸਿੰਘ ਨੇ ਸੰਸਥਾ ਦਾ ਕੀਤਾ ਧੰਨਵਾਦ

SHARE ARTICLE

290 Views

ਤਰਨਤਾਰਨ 15 / ਜੁਲਾਈ ( ਦਲਬੀਰ ਉਧੋਕੇ) ਗੁਰੂ ਨਾਨਕ ਦੇਵ ਸਿੱਖ ਸੇਵਾ ਸੰਸਥਾ ਦੇ ਮੁੱਖੀ ਭਾਈ ਸਾਹਿਬ ਸਿੰਘ ਵੱਲੋਂ ਇਤਿਹਾਸਿਕ ਪਿੰਡ ਮਾੜੀ ਕੰਬੋਕੇ ਅਤੇ ਮਾੜੀ ਉਧੋਕੇ ਵਿਖੇ ਚੱਲ ਰਹੇ ਸਿਲਾਈ ਸੈਂਟਰ ਅਤੇ ਟਿਊਸ਼ਨ ਸੈਂਟਰ ਤੋਂ ਮਾੜੀ ਉਧੋਕੇ
ਦੇ ਗੁਰਦੁਆਰਾ ਸਿੰਘ ਸਭਾ ਵਿੱਚ ਵਿਖੇ ਪਹੁੰਚਕੇ ਪਿੰਡ ਵਾਸੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਧਾਨ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਚੱਲ ਰਹੇ ਸੈਟਰ ਲਈ ਤਿੰਨ ਸਿਲਾਈ ਮਸੀਨਾਂ ਅਤੇ ਟਿਊਸ਼ਨ ਸੈਟਰ ਲਈ ਬਲੈਕ ਬੋਰਡ ਵੀ ਭੇਟ ਕੀਤੇ ਗਏ ਇਸ ਮੌਕੇ ਸੰਸਥਾ ਦੇ ਮੁਖੀ ਭਾਈ ਸਾਹਿਬ ਸਿੰਘ ਨੇ ਜਿੱਥੇ ਪਿੰਡ ਵਾਸੀਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਾਇਆ ਗਿਆ ਉਥੇ ਹੀ ਉਹਨਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚੇ ਬੱਚੀਆ ਨੂੰ ਸਿਲਾਈ ਸੈਂਟਰ ਅਤੇ ਟਿਊਸ਼ਨ ਸੈਂਟਰ ਵਿੱਚ ਵੱਧ ਤੋਂ ਵੱਧ ਭੇਜਿਆ ਕਰਨ।।
ਇਸ ਮੌਕੇ ਆਤਮਾ ਸਿੰਘ ਬਲਕਾਰ ਸਿੰਘ ਕੁਲਜੀਤ ਸਿੰਘ, ਪ੍ਧਾਨ ਸੁਖਦੇਵ ਸਿੰਘ, ਜਸਵੰਤ ਸਿੰਘ, ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।।

ਗੁਰੂ ਨਾਨਕ ਦੇ ਸਿੱਖ ਸੇਵਾ ਸੰਸਥਾ ਦੇ ਮੁਖੀ ਭਾਈ ਸਾਹਿਬ ਸਿੰਘ ਮਾੜੀ ਉਦੋਕੇ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸਲਾਈ ਮਸੀਨਾਂ ਅਤੇ ਟਿਊਸ਼ਨ ਸੈਂਟਰ ਲਈ ਬਲੈਕ ਬੋਰਡ ਭੇਟ ਕਰਦੇ ਹੋਏ।।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਸਬੰਧੀ ਐਕਟ ਦੀ ਸ਼ਬਦਾਵਲੀ ਸਿੱਧੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ- ਗਿਆਨੀ ਅਮਰਜੀਤ ਸਿੰਘ 👉 ਐਕਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਚੁਣੌਤੀ ਦੇਣ ਵਾਲੀ ਸਿਆਸੀ ਸਾਜ਼ਿਸ਼-ਐਡਵੋਕੇਟ ਧਾਮੀ