Home » ਮਾਝਾ » ਬਿਜਲੀ ਬੋਰਡ ਵੱਲੋ ਰੁਟੀਨ ਚੈਕਿੰਗ ਕੀਤੀ ਜਾ ਰਹੀ – ਗੁਰਦੀਪ ਸਿੰਘ ਸੋਹਲ

ਬਿਜਲੀ ਬੋਰਡ ਵੱਲੋ ਰੁਟੀਨ ਚੈਕਿੰਗ ਕੀਤੀ ਜਾ ਰਹੀ – ਗੁਰਦੀਪ ਸਿੰਘ ਸੋਹਲ

SHARE ARTICLE

265 Views

ਬਿਜਲੀ ਬੋਰਡ ਵੱਲੋ ਰੁਟੀਨ ਚੈਕਿੰਗ ਕੀਤੀ ਜਾ ਰਹੀ :- ਗੁਰਦੀਪ ਸਿੰਘ ਸੋਹਲ

ਪੱਟੀ 12 ਜੂਨ (ਹੈਪੀ ਸਭਰਾ) ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਬਿਜਲੀ ਦੀ ਹੋ ਰਹੀ ਚੋਰੀ ਦੇ ਸਬੰਧ ਵਿੱਚ ਕੀਤੀ ਜਾ ਰਹੀ ਰੁਟੀਨ ਚੈਕਿੰਗ ਦੇ ਸਬੰਧ ਵਿੱਚ ਖਾਸ ਕਰਕੇ ਪੱਟੀ ਸ਼ਹਿਰ ਦੇ ਖਪਤਕਾਰਾਂ ਵੱਲੋਂ ਲਾਲਜੀਤ ਸਿੰਘ ਭੁੱਲਰ ਉੱਪਰ ਇਤਰਾਜ਼ ਪ੍ਰਗਟ ਕੀਤਾ ਜਾ ਜੋ ਕੀ ਗਲਤ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਇੰਜੀਨੀਅਰ ਗੁਰਦੀਪ ਸਿੰਘ ਸੋਹਲ ਸਾਬਕਾ ਜੇਈ ਸੀਨੀਅਰ ਮੀਤ ਪ੍ਰਧਾਨ ਸਰਕਲ ਤਰਨ ਤਾਰਨ ਨੇ ਆਖਿਆ ਕੀ ਮੈ

ਖਪਤਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਐਸੀ ਕੋਈ ਗੱਲ ਨਹੀਂ ਇਹ ਚੈਕਿੰਗ ਗਰਮੀ ਦੇ ਸੀਜ਼ਨ ਨੂੰ ਮੁੱਖ ਰੱਖ ਕੇ ਹਰ ਸਾਲ ਕੀਤੀ ਜਾਂਦੀ ਹੈ ਇਹ ਚੈਕਿੰਗ ਅਪ੍ਰੈਲ ਮਈ ਮਹੀਨੇ ਵਿੱਚ ਸ਼ੁਰੂ ਕਰ ਦਿੱਤੀ ਜਾਂਦੀ ਹੈ । ਇਸ ਵਾਰੀ ਇਲੈਕਸ਼ਨ ਤੋਂ ਬਾਅਦ ਸ਼ੁਰੂ ਕੀਤੀ ਗਈ ਕਾਰਨ ਬਿਜਲੀ ਮਹਿਕਮੇ ਦੇ ਸਟਾਫ ਦੀ ਡਿਊਟੀ ਇਲੈਕਸ਼ਨਾਂ ਵਿੱਚ ਲੱਗੀ ਹੋਣ ਕਾਰਨ ਚੈਕਿੰਗ ਲੇਟ ਹੋ ਰਹੀ ਸੀ ਕਿਸਾਨ ਵੀਰਾਂ ਨੂੰ ਨਿਰਵਿਗਨ ਬਿਜਲੀ ਸਪਲਾਈ ਦੇਣ ਕਾਰਨ ਲੋਡ ਕੰਟਰੋਲ ਕਰਨਾ ਬਹੁਤ ਜਰੂਰੀ ਹੁੰਦਾ ਹੈ। ਉਵਰਲੋਡ ਕਾਰਨ ਟਰਾਂਸਫਾਰਮਰ ਸੜ ਜਾਂਦੇ ਤਾਂ ਬਿਜਲੀ ਮਹਿਕਮੇ ਨੂੰ ਬਹੁਤ ਮੁਸ਼ਕਲ ਆਉਂਦੀ ਹੈ ਕਿਉਂਕਿ ਸਟਾਫ ਬਹੁਤ ਘੱਟ ਹੈ ਤੇ ਕੰਮ ਜਿਆਦਾ ਹੁੰਦਾ ਹੈ ਮੇਰੀ ਖਪਤਕਾਰਾਂ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਘਰਾਂ ਦਾ ਲੋਡ ਬਿਜਲੀ ਖਪਤ ਅਨੁਸਾਰ ਲੋਡ ਮਹਿਕਮੇ ਦੇ ਦਫਤਰ ਦਰਖਾਸਤ ਦੇ ਕੇ ਲੋਡ ਵਧਾਇਆ ਜਾਵੇ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਹਿਯੋਗ ਦਿੱਤਾ ਜਾਵੇ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News