



ਪੱਟੀ 11 ਜੂਨ ( ਜੀ ਸਿੰਘ ਅਹਿਮਦਪੁਰ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ-ਇ- ਦਸਤਾਰ ਲਹਿਰ ਵੱਲੋਂ ਸਰਬ ਸਤਿਨਾਮ ਕਲਿਆਣ ਟਰੱਸਟ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ”ਨੌ ਰੋਜਾ ਗੁਰਮਤਿ ਸਿਖਲਾਈ ਕੈਂਪ” ਗੁਰਦੁਆਰਾ ਜਨਮ ਅਸਥਾਨ ਬਾਬਾ ਭੂਪ ਸਿੰਘ ਜੀ ਦੇ ਅਸਥਾਨ ਪਿੰਡ ਬਾਹਮਣੀ ਵਾਲਾ ਵਿਖੇ ਲਗਾਇਆ ਗਿਆ । ਇਹ ਕੈਂਪ ਗੁਰੂ ਪਾਤਸ਼ਾਹ ਜੀ ਦਾ ਓਟ ਆਸਰਾ ਤੱਕਦਿਆਂ ਹੋਇਆਂ 2 ਜੂਨ ਨੂੰ ਅਰਦਾਸ ਨਾਲ ਸ਼ੁਰੂ ਕੀਤਾ ਗਿਆ , ਜਿਸ ਵਿੱਚ ਭਾਈ ਅਵਤਾਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ਼ਹੀਦ ਬਾਬਾ ਭੂਪ ਸਿੰਘ ਜੀ, ਭਾਈ ਨਿਰਮਲ ਸਿੰਘ ਸੁਰ ਸਿੰਘ, ਭਾਈ ਸੁਖਵਿੰਦਰ ਸਿੰਘ ਖਾਲੜਾ, ਭਾਈ ਸੁਖਪਾਲ ਸਿੰਘ ਠੱਟਾ, ਭਾਈ ਜਗਦੀਪ ਸਿੰਘ ਨੌਸ਼ਹਿਰਾ ਪੰਨੂਆ, ਪ੍ਰੋਫੈਸਰ ਗੁਰਸੇਵਕ ਸਿੰਘ ਬੋਪਾਰਾਏ, ਭੈਣ ਗੁਰਬੀਰ ਕੌਰ ਵੱਲੋਂ ਕੈਂਪ ਵਿੱਚ ਪਹੁੰਚਣ ਵਾਲੇ ਬੱਚਿਆਂ ਅਤੇ ਸੰਗਤਾਂ ਨੂੰ ਜਪੁਜੀ ਸਾਹਿਬ ਦਾ ਸ਼ੁੱਧ ਉਚਾਰਨ, ਗੁਰ ਇਤਿਹਾਸ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਖੀਆਂ, ਗੁਰੂ ਅਰਜਨ ਸਾਹਿਬ ਜੀ ਦਾ ਜੀਵਨ ਸ਼ਹਾਦਤ ਅਤੇ ਉਸ ਦੇ ਪ੍ਰਭਾਵ, ਗੁਰੂ ਅਮਰਦਾਸ ਜੀ ਦਾ ਜੀਵਨ ਕਾਰਜ, ਪੰਜਾਬੀ ਮਾਂ ਬੋਲੀ ਅਤੇ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਸਾਡਾ ਕੀ ਰੋਲ ਹੋਵੇ ਆਦਿਕ ਵਿਸ਼ਿਆ ਤੇ ਵਿਚਾਰ ਸਾਂਝੇ ਕੀਤੇ ਗਏ ਜਿਨਾਂ ਨੂੰ ਬਹੁਤ ਹੀ ਸਹਿਜ ਅਵਸਥਾ ਦੇ ਵਿੱਚ ਬੱਚਿਆਂ ਦੇ ਵੱਲੋਂ ਸੁਣਿਆ ਅਪਣਾਇਆ ਗਿਆ। ਹਰ ਰੋਜ਼ ਨਗਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਤਰਸੇਮ ਸਿੰਘ, ਡਾਕਟਰ ਨਿਸ਼ਾਨ ਸਿੰਘ, ਮੱਖਣ ਸਿੰਘ, ਬਲਦੇਵ ਸਿੰਘ ਹੈਪੀ ਬਾਬਿਆਂ ਕਾ, ਭਾਈ ਹਰਪ੍ਰੀਤ ਸਿੰਘ ਸਤਨਾਮ ਸਿੰਘ, ਪ੍ਰਭਜੀਤ ਸਿੰਘ ਚੱਕੀ ਵਾਲੇ , ਭਾਈ ਪਲਵਿੰਦਰ ਸਿੰਘ ਅਜ਼ੀਜ਼ ਦੇ ਪਰਿਵਾਰ , ਅਤੇ ਹੋਰ ਵੀਰਾਂ ਭੈਣਾਂ ਵੱਲੋਂ ਬੱਚਿਆਂ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਰਿਹਾ। 9 ਜੂਨ ਨੂੰ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਦਾ ਲਿਖਤੀ ਅਤੇ ਜੁਬਾਨੀ ਪੇਪਰ ਲਿਆ ਗਿਆ। ਕੈਂਪ ਦੀ ਸਮਾਪਤੀ ਤੇ ਬੱਚਿਆਂ ਦੇ ਸੁੰਦਰ ਲਿਖਾਈ ਅਤੇ ਦਸਤਾਰ ਦੁਮਾਲਾ ਮੁਕਾਬਲੇ ਕਰਵਾਏ ਗਏ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਬੱਚਿਆਂ ਨੇ ਹਾਜ਼ਰੀ ਭਰੀ। ਮੁਕਾਬਲਿਆਂ ਵਿੱਚ ਲਿਖਤੀ ਪ੍ਰੀਖਿਆ ਵਿੱਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਸ਼ੀਲਡਾਂ ਅਤੇ ਦਸਤਾਰਾਂ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ ਕੇਸ ਰੱਖਣ ਵਾਲੇ ਬੱਚਿਆਂ ਅਤੇ ਪ੍ਰਭਾਵਸ਼ਾਲੀ ਰੋਲ ਨਿਭਾਉਣ ਵਾਲੇ ਕਵਿਤਾਵਾਂ ਦੇ ਰਾਹੀਂ ਸੰਗਤ ਨੂੰ ਜਾਗਰੂਕ ਕਰਨ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹਨਾਂ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕੈਂਪ ਦੀ ਸਮਾਪਤੀ ਤੇ ਸੁਸਾਇਟੀ ਦੇ ਪਹੁੰਚੇ ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ, ਭਾਈ ਜਗਜੀਤ ਸਿੰਘ ਅਹਿਮਦਪੁਰ, ਭਾਈ ਹਰਚਰਨ ਸਿੰਘ ਉਬੋਕੇ, ਹਰਪ੍ਰੀਤ ਸਿੰਘ ਪੱਟੀ, ਆਕਾਸ਼ਦੀਪ ਸਿੰਘ ਪੱਟੀ ਨੇ ਆਈਆਂ ਹੋਈਆਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਵਿੱਚ ਇਹੋ ਜਿਹੇ ਗੁਰਮਤ ਸਿਖਲਾਈ ਕੈਂਪ ਸਾਰਥਕ ਭੂਮਿਕਾ ਨਿਭਾਉਂਦੇ ਹਨ। ਬੱਚਿਆਂ ਦਾ ਅਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਸ ਗੱਲ ਦਾ ਪ੍ਰਤੀਕ ਹੈ ਕਿ ਸਮਾਜ ਦੀ ਤਸਵੀਰ ਦਿਨ ਬਾਅਦ ਦਿਨ ਬਦਲ ਰਹੀ ਹੈ। ਲੋਕ ਜਾਗਰੂਕ ਹੋ ਰਹੇ ਹਨ ਤੇ ਆਪਣੀਆਂ ਜਿੰਮੇਵਾਰੀਆਂ ਨੂੰ ਬਖੂਬੀ ਨਿਭਾਉਣ ਦੇ ਲਈ ਤਤਪਰ ਹੋਏ ਲੱਗਦੇ ਹਨ। ਜੇ ਅਸੀਂ ਇਸੇ ਤਰ੍ਹਾਂ ਸਮਾਜ ਨੂੰ ਵਧੀਆ ਤੇ ਨਿਵੇਕਲਾ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਰਹੇ, ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਅਸੀਂ ਇਸ ਦੁਨੀਆ ਤੇ ਸਵਰਗ ਬਣਿਆ ਵੇਖਾਂਗੇ । ਕੋਈ ਵੀ ਬੱਚਾ ਨਸ਼ਿਆਂ ਦੀ ਕਾਰਨ ਸਮਾਜ ਵਿੱਚ ਲੁੱਟਾਂ ਖੋਹਾਂ ਨਹੀਂ ਕਰੇਗਾ, ਕਿਸੇ ਸੁਹਾਗਣ ਨੂੰ ਵਿਧਵਾ ਨਹੀਂ ਹੋਣਾ ਪਏਗਾ, ਕਿਸੇ ਮਾਂ ਬਾਪ ਨੂੰ ਅਰਥੀ ਚੁੱਕ ਕੇ ਆਪਣੇ ਪੁੱਤਰ ਦੀ ਸ਼ਮਸ਼ਾਨ ਘਾਟ ਨਹੀਂ ਜਾਣਾ ਪਏਗਾ। ਸੋ ਇਸੇ ਤਰ੍ਹਾਂ ਆਪ ਜੀ ਨੇ ਘਰਾਂ ਦੇ ਵਿੱਚ ਵੀ ਆਪਣੀ ਜਿੰਮੇਵਾਰੀ ਨੂੰ ਪਹਿਚਾਣਦਿਆ ਹੋਇਆ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਆਪਣਾ ਬਣਦਾ ਹੋਇਆ ਫਰਜ ਅਦਾ ਕਰਨਾ ਹੈ ਤਾਂ ਹੀ ਅਸੀਂ ਗੁਰਾਂ ਦੀ ਸੋਚ ਵਾਲਾ ਪੰਜਾਬ ਬਣਾਉਣ ਵਿੱਚ ਕਾਮਯਾਬ ਹੋ ਪਾਵਾਂਗੇ। ਇਸ ਮੌਕੇ ਤੇ ਤਨ, ਮਨ , ਧਨ ਨਾਲ ਸਹਿਯੋਗ ਕਰਨ ਵਾਲੀਆਂ ਮਹਾਨ ਸ਼ਖਸ਼ੀਅਤਾਂ ਦਾ ਸਨਮਾਨ ਗੁਰੂ ਦੀ ਬਖਸ਼ਿਸ਼ ਸਿਰਪਾਓ ਅਤੇ ਸ਼ੀਲਡਾਂ ਨਾਲ ਕੀਤਾ ਗਿਆ। ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ ,ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਜੋਨਲ ਇਨਚਾਰਜ ਭਿੱਖੀਵਿੰਡ ਭਾਈ ਗੁਰਜੰਟ ਸਿੰਘ, ਖਜਾਨਚੀ ਭਾਈ ਮਨਦੀਪ ਸਿੰਘ ਘੋਲੀਆਂ ਕਲਾਂ ਨੇ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਨਗਰ ਨਿਵਾਸੀਆਂ ਵੱਲੋਂ ਹਰੇਕ ਪੱਖ ਤੋਂ ਕੈਂਪ ਸੰਚਾਲਨ ਕਰਨ ਵਾਲੀ ਟੀਮ ਦਾ ਸਾਥ ਦਿੱਤਾ ਗਿਆ ਹੈ , ਉਸ ਲਈ ਅਸੀਂ ਸਮੁੱਚੇ ਨਗਰ ਨਿਵਾਸੀਆਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਅੰਦਰ ਵੀ ਉਹ ਇਸੇ ਤਰ੍ਹਾਂ ਸਾਥ ਦੇਣਗੇ। ਸੁਸਾਇਟੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਸੇਵਾਦਾਰ ਬੀਬੀ ਦਰਸ਼ਨ ਕੌਰ, ਗ੍ਰੰਥੀ ਬਾਬਾ ਇੰਦਰਜੀਤ ਸਿੰਘ ਜੀ, ਇਨਾਮਾਂ ਦੀ ਸੇਵਾ ਕਰਨ ਵਾਲੇ ਬਲਾਕ ਐਲੀਮੈਂਟਰੀ ਅਫਸਰ ਮਨਜਿੰਦਰ ਸਿੰਘ ਬੱਚਿਆਂ ਲਈ ਦਸਤਾਰਾਂ ਦੀ ਸੇਵਾ ਕਰਨ ਵਾਲੇ ਭਾਈ ਪਲਵਿੰਦਰ ਸਿੰਘ, ਭਾਈ ਮਨਦੀਪ ਸਿੰਘ, ਭਾਈ ਹਰਸ਼ ਦਿਲਾਵਲ ਸਿੰਘ, ਡਾਕਟਰ ਨਿਸ਼ਾਨ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਅਖੀਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਪ੍ਰਕਾਰ ਦੀ ਸੇਵਾ ਨਿਭਾਉਣ ਵਾਲੇ ਨੌਜਵਾਨਾਂ ਅਤੇ ਸੁਸਾਇਟੀ ਦੇ ਵੀਰਾਂ ਨੂੰ ਗੁਰੂ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਜ ਸੇਵੀ ਅਤੇ ਉੱਘੇ ਪੱਤਰਕਾਰ ਕੁਲਦੀਪ ਸਿੰਘ ਗਿੱਲ ਵੱਲੋਂ ਅੱਜ ਅਖੀਰਲੇ ਦਿਨ ਬੱਚਿਆਂ ਦੇ ਖਾਣ ਪੀਣ ਦੀ ਸੇਵਾ ਕੀਤੀ।ਇਸ ਮੌਕੇ ਭਾਈ ਬਾਜ ਸਿੰਘ, ਭਾਈ ਸੁਖਵਿੰਦਰ ਸਿੰਘ ਖਾਲੜਾ, ਭਾਈ ਭਗਵਾਨ ਸਿੰਘ, ਜਗਦੀਸ਼ ਸਿੰਘ ਦਸਤਾਰ ਕੋਚ, ਸਾਜਨ ਪ੍ਰੀਤ ਸਿੰਘ ਦਸਤਾਰ ਕੋਚ, ਪ੍ਰਭਦੀਪ ਸਿੰਘ ਸਿੱਧੂ, ਸਰਪੰਚ ਦਲਜੀਤ ਸਿੰਘ, ਪ੍ਰਭ ਦਿਆਲ ਸਿੰਘ ਆੜਤੀਆ, ਬਾਬਾ ਪਰਮਪਾਲ ਸਿੰਘ ਪੰਨੂ, ਬਾਬਾ ਲਾਡੀ ਕੈਰੋਂ, ਪ੍ਰਭਜੀਤ ਸਿੰਘ ਸੰਧੂ, ਬਲਜੀਤ ਸਿੰਘ , ਮਨਪ੍ਰੀਤ ਸਿੰਘ, ਅਮਨਪ੍ਰੀਤ ਸਿੰਘ, ਮੱਖਣ ਸਿੰਘ ਆਦਿ ਸੰਗਤਾਂ ਹਾਜ਼ਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।










3 Comments
ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ । ਵਿਦੇਸ਼ ਵਿਚ ਬੈਠ ਕੇ ਵੀ ਆਪਣੀ ਜੜ੍ਹ ਪੰਜਾਬ ਨਾਲ ਜੁੜਨਾ ਤੇ ਚੰਗੇ ਕਾਰਜਾਂ ਲਈ ਪ੍ਰੇਰਿਤ ਕਰਨਾ , ਸਹਿਯੋਗ ਕਰਨਾ , ਅਗਵਾਈ ਕਰਨੀ ਆਪ ਜੀ ਦਾ ਵਡੱਪਣ ਹੈ ਵੀਰਾ ਜੀ ।
ਧੰਨਵਾਦ ਜੀ
Hi thanks ji