ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਉਣ ਵਿੱਚ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ- ਜੰਡ ਖਾਲੜਾ
ਜਿਲਾ ਤਰਨਤਰਨ ਦੇ ਸਰਹੱਦੀ ਪਿੰਡ ਖਾਲੜਾ ਵਿਖੇ ਸਤਨਾਮ ਸਿੰਘ ਜੰਡ ਸਮਾਜ ਸੇਵੀ ਖਾਲੜਾ ਦੀ ਅਗਵਾਈ ਹੇਠ ਨੌਜਵਾਨਾ ਇਕੱਠ ਕੀਤਾ ਗਿਆ ।ਇਸ ਮੌਕੇ ਸਮੂਹ ਨੌਜਵਾਨਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪਿੰਡ ਖਾਲੜਾ ਤੋਂ ਵੱਡੀ ਲੀਡ ਨਾਲ ਜਿੱਤ ਦਵਾਉਣਗੇ ਇਸ ਮੌਕੇ ਨੌਜਵਾਨਾਂ ਵੱਲ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਦੇ ਨਾਹਰੇ ਵੀ ਲਗਾਏ ਗਏ ।ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਜੰਡ ਖਾਲੜਾ ਨੇ ਕਿਹਾ ਪਿੰਡ ਖਾਲੜਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਨਗਰ ਹੈ ਜਿਹੜੇ ਪੰਜਾਬ ਦੇ ਨੌਜਵਾਨਾਂ ਦੀ ਗਲ ਕਰਦੇ ਸ਼ਹੀਦ ਹੋ ਗਏ ਸਨ ।ਪਿੰਡ ਦੇ ਨੌਜਵਾਨਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜਿਤਾਉਣ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਹਲਕਾ ਖਡੂਰ ਸਾਹਿਬ ਹਰ ਇਕ ਪਿੰਡ ਤੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ ।ਇਥੋਂ ਤੱਕ ਕਿ ਕਈ ਪਿੰਡਾਂ ਵਿਚ ਤਾ ਹੋਰ ਪਾਰਟੀਆਂ ਦੇ ਬੂਥ ਤੱਕ ਨਹੀਂ ਲੱਗਣੇ ਸਿਵਾਏ ਭਾਈ ਸਾਹਿਬ ਤੋਂ ਇਲਾਵਾ ਬਹੁਤ ਜ਼ਿਆਦਾ ਉਤਸ਼ਾਹ ਤੇ ਜੋਸ਼ ਨੌਜਵਾਨਾਂ ਬਜ਼ੁਰਗਾਂ ਵਿਚ ਪਾਇਆ ਜਾ ਰਿਹਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜੈਮਲ ਸੰਧੂ ਖਾਲੜਾ,ਅਰਵਿੰਦਰ ਸਿੰਘ ,ਚੋਪੜਾ ਖਾਲੜਾ ,ਬਾਜ ਸਿੰਘ ਗਿੱਲ ਖਾਲੜਾ,ਜਸਵੰਤ ਸਿੰਘ ਜੋਧਪੁਰੀ,ਮਨਜੀਤ ਸਿੰਘ ਸੰਧੂ ਖਾਲੜਾ,ਮਨਜੀਤ ਸਿੰਘ ਸੰਧੂ ਖਾਲੜਾ,ਵਿਜੇ ਪਾਲ ਸਿੰਘ ਖਲੜਾ ,ਗਗਨਦੀਪ ਸਿੰਘ ਖਾਲੜਾ,ਦਿਲਬਾਗ ਸਿੰਘ ਖਾਲੜਾ, ਅਮਨ ਸਿੰਘ ਭਿੱਖੀਵਿੰਡ ,ਸੁਰਜੀਤ ਸਿੰਘ ਭਿੱਖੀਵਿੰਡ, ਅਰਸ਼ਦੀਪ ਸਿੰਘ ਖਾਲੜਾ, ਮਨਪ੍ਰੀਤ ਸਿੰਘ ਖਾਲੜਾ ,ਪ੍ਰੰਬ ਸਿੰਘ ਸੰਧੂ ਖਾਲੜਾ ਆਦਿ ਪਿੰਡ ਵਾਸੀ ਤੇ ਨੌਜਵਾਨਾਂ ਹਾਜਿਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









