Home » ਮਾਝਾ » ਇਤਿਹਾਸਿਕ ਨਗਰ ਸੁਰ ਸਿੰਘ ਵਿਖੇ ਕਰਵਾਏ ਦਸਤਾਰ ਦੁਮਾਲਾ ਅਤੇ ਸੁੰਦਰ ਲਿਖਾਈ ਮੁਕਾਬਲੇ ਚੜਦੀ ਕਲਾ ਨਾਲ ਹੋਏ ਸੰਪੰਨ

ਇਤਿਹਾਸਿਕ ਨਗਰ ਸੁਰ ਸਿੰਘ ਵਿਖੇ ਕਰਵਾਏ ਦਸਤਾਰ ਦੁਮਾਲਾ ਅਤੇ ਸੁੰਦਰ ਲਿਖਾਈ ਮੁਕਾਬਲੇ ਚੜਦੀ ਕਲਾ ਨਾਲ ਹੋਏ ਸੰਪੰਨ

SHARE ARTICLE

409 Views

ਇਤਿਹਾਸਿਕ ਨਗਰ ਸੁਰ ਸਿੰਘ ਵਿਖੇ ਕਰਵਾਏ ਦਸਤਾਰ ਦੁਮਾਲਾ ਅਤੇ ਸੁੰਦਰ ਲਿਖਾਈ ਮੁਕਾਬਲੇ ਚੜਦੀ ਕਲਾ ਨਾਲ ਹੋਏ ਸੰਪੰਨ

ਬੱਚਿਆਂ ਵੱਲੋਂ ਬੁਲਾਏ “ਬੋਲੇ ਸੋ ਨਿਹਾਲ, ਸਤਿ ਸ੍ਰੀ ਆਕਾਲ” ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਹਾਲ।

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ. ( ਦਸਤੂਰ -ਇ-ਦਸਤਾਰ) ਲਹਿਰ ਪੱਟੀ ਵੱਲੋਂ ਆਦਿ ਗ੍ਰੰਥ ਦੇ ਰਚੇਤਾ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਭਾਈ ਝਾੜੂ ਜੀ ਪੱਤੀ ਮਾਣਾ ਕੀ ਨਗਰ ਸੁਰ ਸਿੰਘ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨੌਜਵਾਨ ਅਤੇ ਨਗਰ ਨਿਵਾਸੀ ਸੰਗਤ ਦੇ ਸਹਿਯੋਗ ਨਾਲ ਬੱਚਿਆਂ ਦੇ ਦਸਤਾਰ ਦੁਮਾਲਾ ਅਤੇ ਸੁੰਦਰ ਲਿਖਾਈ ਧਾਰਮਿਕ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਗੁਰੂ ਨਾਨਕ ਡੀ ਏ ਵੀ ਸਕੂਲ ਭਿੱਖੀਵਿੰਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ਹੀਦ ਭਗਤ ਸਿੰਘ ਸੀਨੀਅਰ ਸੈਕੈਂਡਰੀ ਸਕੂਲ ਭਿਖੀਵਿੰਡ , ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਸੁਰ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਰ ਸਿੰਘ ਦੇ 90 ਤੋਂ ਵੱਧ ਬੱਚਿਆਂ ਅਤੇ ਨਗਰ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਨਾ ਬੱਚਿਆਂ ਦੇ ਪੰਜ ਗਰੁੱਪ ਬਣਾ ਕੇ ਗੁਰੂ ਜੀ ਦਾ ਓਟ ਆਸਰਾ ਤੱਕਦਿਆਂ ਹੋਇਆਂ ਅਰਦਾਸ ਨਾਲ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ। ਹਰੇਕ ਗਰੁੱਪ ਦੇ ਪਹਿਲੇ, ਦੂਸਰੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸੀਲਡਾਂ ਅਤੇ ਦਸਤਾਰਾਂ ਦੇ ਕੇ ਸਨਮਾਨਿਤ ਕੀਤਾ ਗਿਆ। ਬਾਕੀ ਸਾਰੇ ਭਾਗ ਲੈਣ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਇਸ ਤੋਂ ਇਲਾਵਾ ਬੱਚਿਆਂ ਅਤੇ ਸੰਗਤਾਂ ਨੂੰ ਇਤਿਹਾਸ ਦੇ ਨਾਲ ਸੰਬੰਧਿਤ ਸਵਾਲ ਪੁੱਛੇ ਗਏ ਜਿਨਾਂ ਦਾ ਜਵਾਬ ਦੇਣ ਵਾਲੇ ਨੂੰ ਮੈਡਲ ਦੇ ਕੇ ਸਨਮਾਨ ਕੀਤਾ ਗਿਆ। ਸੁਸਾਇਟੀ ਵੱਲੋਂ ਪਹੁੰਚੇ ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ ,ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ , ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ , ਜ਼ੋਨਲ ਇੰਚਾਰਜ ਭਿੱਖੀਵਿੰਡ ਭਾਈ ਗੁਰਜੰਟ ਸਿੰਘ, ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਅਤੇ ਸਿੱਖ ਮਿਸ਼ਨਰੀ ਕਾਲਜ ਤਰਨ ਤਾਰਨ ਸਰਕਲ ਭਿਖੀਵਿੰਡ ਦੇ ਇੰਚਾਰਜ ਭਾਈ ਭਗਵਾਨ ਸਿੰਘ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਅਰਜਨ ਸਾਹਿਬ ਜੀ ਦੀ ਸਭ ਤੋਂ ਵੱਡੀ ਦੇਣ “ਪੋਥੀ ਪਰਮੇਸਰ ਕਾ ਥਾਨ” ਦੀ ਸਥਾਪਨਾ ਹੈ । ਇਸ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ ਕਰਕੇ ਸਦਾ ਸਦਾ ਦੇ ਲਈ ਆਪਣੇ ਜੀਵਨ ਦੀ ਸੁਚੱਜੀ ਅਗਵਾਈ ਇਸ ਪਾਸੋਂ ਲੈਣ ਦੀ ਪ੍ਰੇਰਨਾ ਹਰ ਸਿੱਖ ਨੂੰ ਦਿੱਤੀ। ਪਰ ਸਿੱਖਾਂ ਨੇ ਗੁਰਬਾਣੀ ਨੂੰ ਪੜ੍ਹਨ ਦੀ ਜਗ੍ਹਾ ਪੂਜਨ ਦੇ ਉੱਤੇ ਵਧੇਰੇ ਜ਼ੋਰ ਦੇ ਦਿੱਤਾ। ਜਿਸ ਦਾ ਨਤੀਜਾ ਕੀ ਹੋਇਆ ਕਿ ਅੱਜ ਦਾ ਸਿੱਖ ਗੁਰੂ ਦੇ ਨਾਲੋਂ ਟੁੱਟ ਕੇ ਬਾਬਾਵਾਦ, ਦੇਹਧਾਰੀ , ਕਬਰਵਾਦ ਦਾ ਪੁਜਾਰੀ ਬਣ ਗਿਆ। ਸਾਨੂੰ ਅਜੇ ਵੀ ਵਾਪਸ ਮੁੜ ਆਉਣਾ ਚਾਹੀਦਾ ਹੈ ਸਿੱਖ ਦਾ ਸਭ ਕੁਝ ਗੁਰੂ ਹੈ। ਇਸ ਦੀ ਹਰ ਇੱਕ ਮੁਸ਼ਕਲ ਦੁੱਖ, ਗਮੀ ਨੂੰ ਦੂਰ ਕਰਨ ਦੇ ਸਮਰੱਥ ਹੈ। ਸਦੈਵੀ ਅਨੰਦ, ਖੁਸ਼ੀ ,ਖੇੜੇ ਦੀ ਬਖਸ਼ਿਸ਼ ਤਦ ਹੀ ਹੋ ਸਕਦੀ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਨੋ ਮਨੋ ਆਪਣਾ ਗੁਰੂ ਮੰਨ ਕੇ ਇਸ ਅਨੁਸਾਰ ਜੀਵਨ ਜਿਉਣਾ ਸ਼ੁਰੂ ਕਰ ਦੇਵਾਂਗੇ। ਦਸਤਾਰ ਦਮਾਲੇ ਮੁਕਾਬਲੇ ਵਿੱਚ ਜਜਮੈਂਟ ਦੀ ਭੂਮਿਕਾ ਜਗਦੀਸ਼ ਸਿੰਘ ਭਿੱਖੀਵਿੰਡ ਸਾਜਨ ਪ੍ਰੀਤ ਸਿੰਘ ਮਰਗਿੰਦਪੁਰਾ ਹੁਸਨਦੀਪ ਸਿੰਘ ਸੁਖਮਨਦੀਪ ਸਿੰਘ ਰਨਵੀਰ ਸਿੰਘ ਵੀਰਮ ਅਤੇ ਭੈਣ ਜਸਪ੍ਰੀਤ ਕੌਰ ਕੈਰੋਂ ਵੱਲੋਂ ਬਾਖੂਬੀ ਨਿਭਾਈ ਗਈ। ਮੁਕਾਬਲੇ ਵਿੱਚ ਬੱਚਿਆਂ ਦੇ ਲਈ ਇਨਾਮ ਬਣਾਉਣ ਦੀ ਸੇਵਾ ਵੀਰ ਗੁਰਪ੍ਰੀਤ ਸਿੰਘ ਕੈਨੇਡਾ ਦਸਤਾਰਾਂ ਵਿੱਚ ਵੀਰ ਗਗਨਦੀਪ ਸਿੰਘ ਸੁਰ ਸਿੰਘ, ਡਾਕਟਰ ਮਨਜਿੰਦਰ ਸਿੰਘ ਹੀਰਾ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ। ਅੱਜ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਕਰਨ ਵਾਲਿਆਂ ਅਤੇ ਸਕੂਲਾਂ ਤੋਂ ਬੱਚਿਆਂ ਨੂੰ ਲੈ ਕੇ ਪਹੁੰਚੇ ਅਧਿਆਪਕ ਸਾਹਿਬਾਨਾਂ ਦਾ ਸੁਸਾਇਟੀ ਵੱਲੋਂ ਗੁਰੂ ਦੀ ਬਖਸ਼ਿਸ਼ ਸਿਰਪਾਓ ਅਤੇ ਸ਼ੀਲਡਾਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸੋਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ ਟੀ ਖਜਾਨਚੀ, ਭਾਈ ਮਨਦੀਪ ਸਿੰਘ ਘੋਲੀਆਂ ਕਲਾਂ, ਦਸਤਾਰ ਕੋਆਰਡੀਨੇਟਰ ਹਰਪ੍ਰੀਤ ਸਿੰਘ ਹਰਜੀਤ ਸਿੰਘ ਲਹਿਰੀ ਆਕਾਸ਼ਦੀਪ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਭਾਈ ਝਾੜੂ ਜੀ ਮੈਂਬਰ ਡਾ: ਮਨਜਿੰਦਰ ਸਿੰਘ ਹੀਰਾ,ਭਾਈ ਜਗਪ੍ਰੀਤ ਸਿੰਘ ਜੀ,ਸਤਵਿੰਦਰ ਸਿੰਘ ਬਿੱਟੂ, ਪ੍ਰਚਾਰਕ ਭਾਈ ਅਮਰਜੀਤ ਸਿੰਘ ਸੁਰ ਸਿੰਘ,ਸਰਬਜੀਤ ਸਿੰਘ ਟਿੰਕੂ, ਗੁਰਵਿੰਦਰ ਸਿੰਘ ਹੈਪੀ, ਭਾਈ ਕਾਬਲ ਸਿੰਘ ਸੁਰ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਵਰ੍ਹੇ ਨਾਨਕਸ਼ਾਹੀ ਸੰਮਤ 558 ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ 👉 ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਲਈ 4 ਫੀਸਦੀ ਮਹਿੰਗਾਈ ਭੱਤਾ ਵਧਾਉਣ ਦਾ ਕੀਤਾ ਐਲਾਨ 👉 ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਰਵਾਇਤੀ ਸਿੱਖ ਪਹਿਰਾਵੇ ਅਨੁਸਾਰ ਕੁੜਤਾ ਪਜਾਮਾ ਪਹਿਨਣ ਲਈ ਆਖਿਆ

ਮੋਗਾ ਵਿਖੇ ਅਮਿਤ ਸ਼ਾਹ ਦੇ ਆਉਣ ਤੇ ਪੰਜਾਬੀਆਂ ਤੇ ਸਿੱਖਾਂ ਵੱਲੋਂ ਆਪਣੇ ਘਰਾਂ ਤੇ ਕਾਰੋਬਾਰਾਂ ਤੇ ਕਾਲੇ ਝੰਡੇ ਲਗਾਕੇ ਰੋਸ ਜਾਹਰ ਕਰਨਾ ਵਧੀਆ ਉਪਰਾਲਾ: ਮਾਨ 👉 ਜ਼ਮਹੂਰੀਅਤ ਢੰਗ ਨਾਲ ਰੋਸ਼ ਕਰਨ ਵਾਲੇ ਆਗੂਆਂ ਨੂੰ ਗ੍ਰਿਫਤਾਰ ਕਰਨਾ ਗੈਰ ਕਾਨੂੰਨੀ

ਫਿਲਮ ਧੁਰੰਦਰ 2 ਵਿਚ ਦਸਤਾਰਧਾਰੀ ਸਿੱਖ ਪਾਤਰ ਦੇ ਨਸ਼ੇ ਵਾਲੇ ਦ੍ਰਿਸ਼ ਬਦਲੇ ਜਾਣ ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ ਅਤੇ ਵਿਰੋਧ ਪ੍ਰਦਰਸ਼ਨ: ਗੁਰਮੀਤ ਸਿੰਘ ਸ਼ੰਟੀ 👉 ਫਿਲਮ ਸੇੰਸਰ ਬੋਰਡ ਨੂੰ ਪੱਤਰ ਲਿਖ ਕੀਤੀ ਗਈ ਮੰਗ 👉 ਦਿੱਲੀ ਕਮੇਟੀ ਵਲੋਂ ਇਸ ਮਾਮਲੇ ਤੇ ਚੁੱਪ ਰਹਿਣਾ ਨਮੋਸ਼ੀਜਨਕ

ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਸਮੂਹ ਸ਼ਹੀਦ ਸਿੰਘਾਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸਮਾਗਮ ਖਾਲਸਾਈ ਜਾਹੋਜਲਾਲ ਨਾਲ ਸੰਪੂਰਨ ਸਿੱਖ ਪੰਥ ਦੀਆਂ ਪ੍ਰਮੁੱਖ ਸਖਸ਼ੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ