Home » ਮਾਝਾ » ਪਿੰਡ ਨਾਰਲੀ ਤੋਂ ਯਾਤਰਾ ਤੇ ਗਈ ਗੱਡੀ ਵਾਪਸੀ ਦੋਰਾਨ ਹੋਏ ਐਕਸੀਡੈਂਟ ਵਿਚ ਤਿੰਨ ਔਰਤਾਂ ਦੀ ਹੋਈ ਮੌਤ

ਪਿੰਡ ਨਾਰਲੀ ਤੋਂ ਯਾਤਰਾ ਤੇ ਗਈ ਗੱਡੀ ਵਾਪਸੀ ਦੋਰਾਨ ਹੋਏ ਐਕਸੀਡੈਂਟ ਵਿਚ ਤਿੰਨ ਔਰਤਾਂ ਦੀ ਹੋਈ ਮੌਤ

SHARE ARTICLE

354 Views

ਜਿਲਾ ਤਰਨਤਾਰਨ ਦੇ ਪਿੰਡ ਨਾਰਲੀ ਤੋਂ ਯਾਤਰਾ ਤੇ ਗਈ ਗੱਡੀ ਵਾਪਸੀ ਦੋਰਾਨ ਹੋਏ ਐਕਸੀਡੈਂਟ ਵਿਚ ਤਿੰਨ ਔਰਤਾਂ ਦੀ ਹੋਈ ਮੌਤ

ਬੀਤੇ ਕੱਲ੍ਹ ਸ਼ਾਮ ਲਗਭਗ 4 ਵਜੇ ਗੋਇੰਦਵਾਲ ਕਪੂਰਥਲਾ ਰੋਡ ਨੇੜੇ ਮੰਡੀ ਮੋੜ ਵਿਖੇ ਮਹਿੰਦਰਾ ਪਿਕਅਪ ਅਤੇ ਵਰਨਾ ਗੱਡੀ ਵਿਚਕਾਰ ਹੋਈ ਭਿਆਨਕ ਟੱਕਰ ਦੇ ਕਾਰਨ ਪਿੰਡ ਨਾਰਲੀ ਦੀਆਂ ਤਿੰਨ ਔਰਤਾਂ ਦੀ ਮੌਕੇ ਤੇ ਹੋਈ ਮੌਤ ਦੇ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਿੰਡ ਨਾਰਲੀ ਤੋਂ ਸਾਬਕਾ ਚੈਅਰਮੈਨ ਬਲਵਿੰਦਰ ਸਿੰਘ ਸੰਧੂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮਿਤੀ 05 ਅਪ੍ਰੈਲ ਨੂੰ ਉਹਨਾਂ ਦੇ ਪਿੰਡ ਨਾਰਲੀ ਤੋਂ ਲਗਭਗ 20-25 ਮੈਂਬਰ ਮਹਿੰਦਰਾ ਪਿਕਅਪ ਗੱਡੀ ਕਿਰਾਏ ਤੇ ਲੈਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਡੇਰਾ ਵਡਭਾਗ ਸਿੰਘ ਲਈ ਯਾਤਰਾ ਲਈ ਗਏ ਸਨ। ਬੀਤੇ ਕੱਲ੍ਹ ਸ਼ਾਮ ਵਾਪਸੀ ਦੋਰਾਨ ਮੰਡੀ ਮੋੜ ਨਜ਼ਦੀਕ ਇਸ ਗੱਡੀ ਦਾ ਵਰਨਾ ਕਾਰ ਨਾਲ ਭਿਆਨਕ ਐਕਸੀਡੈਂਟ ਹੋ ਗਿਆ।ਇਸ ਐਕਸੀਡੈਂਟ ਦੌਰਾਨ ਮੌਕੇ ਤੇ ਹੀ ਵਰਨਾ ਕਾਰ ਦੇ ਡਰਾਈਵਰ ਦੀ ਵੀ ਮੌਤ ਹੋ ਗਈ। ਟੱਕਰ ਏਨੀ ਭਿਆਨਕ ਸੀ ਕਿ ਆਸ ਪਾਸ ਦੇ ਰਾਹਗੀਰਾਂ ਅਤੇ ਦੁਕਾਨਦਾਰਾਂ ਵਲੋਂ ਬੜੀ ਜੱਦੋ ਜਹਿਦ ਨਾਲ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ। ਪ੍ਰੀਵਾਰ ਵਾਲਿਆਂ ਦੇ ਦੱਸਣ ਮੁਤਾਬਿਕ ਯਾਤਰੀਆਂ ਵਿਚ ਜ਼ਨਾਨਾ ਸਵਾਰੀਆਂ ਜ਼ਿਆਦਾਤਰ ਸਨ ਅਤੇ ਉਨ੍ਹਾਂ ਨਾਲ ਕੁਝ ਬੱਚੇ ਅਤੇ ਬਜ਼ੁਰਗ ਵੀ ਸਨ।ਮਰਨ ਵਾਲਿਆਂ ਵਿੱਚ ਪਿੰਡ ਨਾਰਲੀ ਤੋਂ ਅਮਰੀਕ ਕੌਰ 60-65ਸਾਲ ਪਤਨੀ ਗੁਰਮੁੱਖ ਸਿੰਘ, ਬਲਵੀਰ ਕੌਰ 60-65 ਪਤਨੀ ਅਮਰੀਕ ਸਿੰਘ ਅਤੇ ਮਨਜੀਤ ਕੌਰ60- 65ਸਾਲ ਪਤਨੀ ਅਨੋਖ ਸਿੰਘ (ਬੇਲਦਾਰ) ਸ਼ਾਮਲ ਸਨ। ਗੰਭੀਰ ਰੂਪ ਵਿੱਚ ਫ਼ੱਟੜ ਹੋਏ ਯਾਤਰੀਆਂ ਵਿੱਚ ਜ਼ਿਆਦਾਤਰ ਇਕੋ ਹੀ ਪਰਿਵਾਰ ਦੇ 4-5 ਮੈਂਬਰ ਸ਼ਾਮਲ ਹਨ । ਜਿਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਉਹਨਾਂ ਵਿੱਚ ਕਾਜਲ ਪੁੱਤਰੀ ਸਰਵਨ ਸਿੰਘ,ਅਰਵਨ ਸਿੰਘ ਪੁੱਤਰ ਮੁਖਤਿਆਰ ਸਿੰਘ,ਹਰਚੰਦ ਸਿੰਘ ਪੁੱਤਰ ਤਰਲੋਕ ਸਿੰਘ,ਗਣਤਾ ਕੌਰ ਪਤਨੀ ਪੂਰਨ ਸਿੰਘ, ਕੁਲਵਿੰਦਰ ਕੌਰ ਪਤਨੀ ਰਾਜਬੀਰ ਸਿੰਘ , ਸੋਨੂੰ ਸਿੰਘ ਪੁੱਤਰ ਅਨੋਖ ਸਿੰਘ,ਹਰਪ੍ਰੀਤ ਕੌਰ ਪਤਨੀ ਵਿਜੇ ਸਿੰਘ ,ਸਿਮਰਨ ਕੌਰ ਪੁੱਤਰੀ ਵਿਜੇ ਸਿੰਘ, ਸ਼ਿਵਜੋਤ ਸਿੰਘ ਪੁੱਤਰ ਵਿਜੇ ਸਿੰਘ , ਹਰਜੋਤ ਕੌਰ ਪੁੱਤਰੀ ਵਿਜੇ ਸਿੰਘ,ਮਨੀਜੋਤ ਕੌਰ ਪੁੱਤਰੀ ਰਾਜਬੀਰ ਸਿੰਘ,ਪੂਜਾ ਕੌਰ,ਅਰਵਨ ਸਿੰਘ , ਕਿਰਨਦੀਪ ਕੌਰ, ਸਤਨਾਮ ਸਿੰਘ,ਰੁਮਿੰਦਰ ਸਿੰਘ,ਗੁਰਤਾਜ ਸਿੰਘ,ਅਰਜਨ ਸਿੰਘ, ਹਰਮਨਪ੍ਰੀਤ ਸਿੰਘ ਆਦਿ ਸ਼ਾਮਲ ਸਨ।ਜਿੰਨਾ ਵਿਚੋਂ ਕੁਝ ਫ਼ੱਟੜ ਹੋਏ ਯਾਤਰੀ ਸਰਕਾਰੀ ਹਸਪਤਾਲ ਅਤੇ ਕੁਝ ਵੱਖ ਵੱਖ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ। ਇਸ ਐਕਸੀਡੈਂਟ ਵਿੱਚ ਬੁਰੀ ਤਰ੍ਹਾਂ ਤਹਿਸ ਨੈਸ ਹੋਈ ਮਹਿੰਦਰਾ ਪਿਕਅਪ ਦਾ ਡਰਾਈਵਰ ਅਮਨਦੀਪ ਸਿੰਘ ਪਿੰਡ ਦੋਦੇ ਥਾਣਾ ਖਾਲੜਾ ਦੀ ਸੱਜੀ ਲੱਤ ਪੱਟ ਕੋਲੋਂ ਟੁੱਟ ਜਾਣ ਕਾਰਨ ਕਪੂਰਥਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅਖੀਰ ਵਿੱਚ ਇਸ ਵਾਪਰੇ ਦੁਖਾਂਤ ਦੇ ਮੌਕੇ ਉਪਰ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਸੰਧੂ ਅਤੇ ਸੰਬੰਧਤ ਪਰਿਵਾਰ ਦੇ ਮੈਂਬਰਾਂ ਵਲੋਂ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ, ਜ਼ਿਲ੍ਹਾ ਤਰਨਤਾਰਨ ਤੋਂ ਡਿਪਟੀ ਕਮਿਸ਼ਨਰ ਅਤੇ ਹਲਕਾ ਖੇਮਕਰਨ ਤੋਂ ਵਿਧਾਇਕ ਸਰਵਨ ਸਿੰਘ ਧੁੰਨ ਪਾਸੋਂ ਵੱਧ ਤੋਂ ਵੱਧ ਮਦਦ ਕਰਨ ਲਈ ਬੇਨਤੀ ਕੀਤੀ ਗਈ ਤਾਂ ਜ਼ੋ ਇਹ ਪਰਿਵਾਰ ਆਪਣੇ ਪਰਿਵਾਰ ਅਤੇ ਬੱਚਿਆਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰ ਸਕਣ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਵਰ੍ਹੇ ਨਾਨਕਸ਼ਾਹੀ ਸੰਮਤ 558 ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ 👉 ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਲਈ 4 ਫੀਸਦੀ ਮਹਿੰਗਾਈ ਭੱਤਾ ਵਧਾਉਣ ਦਾ ਕੀਤਾ ਐਲਾਨ 👉 ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਰਵਾਇਤੀ ਸਿੱਖ ਪਹਿਰਾਵੇ ਅਨੁਸਾਰ ਕੁੜਤਾ ਪਜਾਮਾ ਪਹਿਨਣ ਲਈ ਆਖਿਆ

ਮੋਗਾ ਵਿਖੇ ਅਮਿਤ ਸ਼ਾਹ ਦੇ ਆਉਣ ਤੇ ਪੰਜਾਬੀਆਂ ਤੇ ਸਿੱਖਾਂ ਵੱਲੋਂ ਆਪਣੇ ਘਰਾਂ ਤੇ ਕਾਰੋਬਾਰਾਂ ਤੇ ਕਾਲੇ ਝੰਡੇ ਲਗਾਕੇ ਰੋਸ ਜਾਹਰ ਕਰਨਾ ਵਧੀਆ ਉਪਰਾਲਾ: ਮਾਨ 👉 ਜ਼ਮਹੂਰੀਅਤ ਢੰਗ ਨਾਲ ਰੋਸ਼ ਕਰਨ ਵਾਲੇ ਆਗੂਆਂ ਨੂੰ ਗ੍ਰਿਫਤਾਰ ਕਰਨਾ ਗੈਰ ਕਾਨੂੰਨੀ

ਫਿਲਮ ਧੁਰੰਦਰ 2 ਵਿਚ ਦਸਤਾਰਧਾਰੀ ਸਿੱਖ ਪਾਤਰ ਦੇ ਨਸ਼ੇ ਵਾਲੇ ਦ੍ਰਿਸ਼ ਬਦਲੇ ਜਾਣ ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ ਅਤੇ ਵਿਰੋਧ ਪ੍ਰਦਰਸ਼ਨ: ਗੁਰਮੀਤ ਸਿੰਘ ਸ਼ੰਟੀ 👉 ਫਿਲਮ ਸੇੰਸਰ ਬੋਰਡ ਨੂੰ ਪੱਤਰ ਲਿਖ ਕੀਤੀ ਗਈ ਮੰਗ 👉 ਦਿੱਲੀ ਕਮੇਟੀ ਵਲੋਂ ਇਸ ਮਾਮਲੇ ਤੇ ਚੁੱਪ ਰਹਿਣਾ ਨਮੋਸ਼ੀਜਨਕ

ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਸਮੂਹ ਸ਼ਹੀਦ ਸਿੰਘਾਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸਮਾਗਮ ਖਾਲਸਾਈ ਜਾਹੋਜਲਾਲ ਨਾਲ ਸੰਪੂਰਨ ਸਿੱਖ ਪੰਥ ਦੀਆਂ ਪ੍ਰਮੁੱਖ ਸਖਸ਼ੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ