ਡਰੋਨ ਰਾਹੀਂ ਮਗਵਾਈ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ
ਮਾਨਯੋਗ ਡੀ.ਜੀ.ਪੀ. ਸਾਹਿਬ ਪੰਜਾਬ ਜੀ ਦੇ ਦਿਸ਼ਾ ਨਿਰਦੇਸ ਅਨੁਸਾਰ ਅਤੇ ਮਾਨਯੋਗ ਸ੍ਰੀ ਅਸ਼ਵਨੀ ਕਪੂਰ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਤਰਨ ਤਾਰਨ ਜੀ ਵੱਲੋ ਮਾੜੇ ਅਨਸਰਾ ਅਤੇ ਨਸੇ ਦੇ ਸੌਦਾਗਰਾ ਨੂੰ ਫੜਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ, ਸ੍ਰੀ ਅਜੈਰਾਜ ਸਿੰਘ (ਐਸ.ਪੀ ਡੀ) ਤਰਨ ਤਾਰਨ ਸਫਲਤਾ ਹਾਸਲ ਹੋਈ ਹੈ ਜਿਸ ਵਿਚ 500 ਗ੍ਰਾਮ ਹੈਰੋਇਨ ਸਮੇਤ 32 ਗ੍ਰਾਮ ਪੈਕਿੰਗ ਮਟੀਰੀਅਲ ਬ੍ਰਾਮਦ ਕਰਕੇ ਦੋ ਵਿਅਕਤੀ ਨੂੰ ਫੜਿਆ ਗਿਆ ਹੈ। ਇਸ ਸਬੰਧੀ ਪ੍ਰੀਤਇੰਦਰ ਸਿੰਘ ਡੀ.ਐਸ.ਪੀ ਭਿੱਖੀਵਿੰਡ ਨੇ ਕਾਨਫਰੰਸ ਦੌਰਾਨ ਦੱਸਿਆ 19.03.2024 ਨੂੰ ਬੀਐਸਐਫ ਕੰਪਨੀ ਕਮਾਡਰ ਡੱਲ ਅਤੇ ਪੰਜਾਬ ਪੁਲਿਸ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਡੱਲ ਨੇੜੇ ਡਰੋਨ ਐਕਟੀਵਿਟੀ ਹੋਈ ਹੈ । ਪਿੰਡ ਡੱਲ ਦੇ ਕਣਕ ਦੇ ਖੇਤਾਂ ਵਿੱਚ ਵਿਅਕਤੀ ਕੁਝ ਲੱਭ ਰਹੇ ਹਨ ਜੋ ਪਿੰਡ ਦੇ ਨਹੀਂ ਲੱਗਦੇ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਤੁਰੰਤ ਜਾ ਕੇ ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਜਿਸ ਤੋਂ ਬਾਅਦ ਪਤਾ ਲੱਗਾ ਕਿ ਇਸ ਜਨੇ ਡਰੋਨ ਰਾਹੀਂ ਹੈਰੋਇਨ ਗਵਾਈ ਸੀ । ਇਸ ਖਿਲਾਫ ਮੁਕੱਦਮਾ ਦਰਜ ਕਰਕੇ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਦੌਰਾਨੇ ਪੁਛਗਿਛ ਇਸ ਨੇ 500 ਗ੍ਰਾਮ ਹੈਰੋਇਨ ਰਿਕਵਰੀ ਕਰਵਾਈ ਜੋਂ ਕਬਜ਼ੇ ਵਿੱਚ ਲੈ ਲਈ ਗਈ। ਇਸ ਗਤੀਵਿਧੀ ਵਿੱਚ ਤਿੰਨ ਵਿਅਕਤੀ ਸ਼ਾਮਿਲ ਸਨ ਜਿਨਾਂ ਵਿੱਚੋਂ ਦੋ ਨੂੰ ਗਿਰਫਤਾਰ ਕੀਤਾ ਗਿਆ ਅਤੇ ਤੀਸਰੇ ਦੀ ਭਾਲ ਜਾਰੀ ਹੈ। ਡੀਐਸਪੀ ਸਾਹਿਬ ਨੇ ਦੱਸਿਆ ਕਿ ਇਹ ਐਕਟੀਵਿਟੀ ਡਰੋਨ ਰਾਹੀਂ ਹੋਈ ਹੈ ਡਰੋਨ ਹੈਰੋਇਨ ਸੁੱਟ ਕੇ ਵਾਪਸ ਚਲਾ ਗਿਆ ਜਿਸ ਤੋਂ ਬਾਅਦ ਇਹ ਹੈਰੋਇਨ ਦੀ ਭਾਲ ਕਰ ਰਿਹਾ ਸੀ। ਇਹਨਾਂ ਖਿਲਾਫ ਥਾਣਾ ਖਾਲੜਾ ਵਿਖੇ ਮੁਕਦਮਾ ਨੰਬਰ 30 ਜੁਰਮ 21 29 61 85 ਐਨਡੀਪੀਐਸ ਏਅਰਕਰਾਫਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।