Home » ਨਵੀਂ ਦਿੱਲੀ » ਬਾਦਲ-ਭਾਜਪਾ ਗੈਰ-ਸਿਧਾਂਤਕ ਗਠਜੋੜ ਪਿਛਲੇ ਗੁਨਾਹਾਂ ਨੂੰ ਮੁੜ ਦਹੁਰਾਉਣ ਦੀ ਹੀ ਸ਼ੁਰੂਆਤ : ਪੰਚ ਪ੍ਰਧਾਨੀ ਜਥਾ

ਬਾਦਲ-ਭਾਜਪਾ ਗੈਰ-ਸਿਧਾਂਤਕ ਗਠਜੋੜ ਪਿਛਲੇ ਗੁਨਾਹਾਂ ਨੂੰ ਮੁੜ ਦਹੁਰਾਉਣ ਦੀ ਹੀ ਸ਼ੁਰੂਆਤ : ਪੰਚ ਪ੍ਰਧਾਨੀ ਜਥਾ

SHARE ARTICLE

16 Views

 

 

👉 ਅਸਲ ਅਕਾਲੀ ਰਾਜਨੀਤੀ ਅਤੇ ਸਿੱਖ ਵੋਟ ਰਾਜਨੀਤੀ ਦੋਵਾਂ ਦੀ ਮੁੜ ਸੁਰਜੀਤੀ ਲਈ ਸਿਧਾਂਤਕ ਲੀਹਾਂ ਸਪਸ਼ਟ ਕਰਨ ਦੀ ਲੋੜ

ਨਵੀਂ ਦਿੱਲੀ 27 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਪੰਚ ਪ੍ਰਧਾਨੀ ਜਥੇ ਵੱਲੋਂ ਅੱਜ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਬਾਦਲ ਦਲ ਅਤੇ ਭਾਜਪਾ ਦਾ ਵੋਟ ਰਾਜਨੀਤਕ ਗਠਜੋੜ ਮੌਕਾ ਪ੍ਰਸਤੀ ਦੀ ਸਿਆਸਤ ਤੇ ਸ਼੍ਰੋਮਣੀ ਅਕਾਲ ਦਲ ਕਹਾਉਂਦੇ ਧੜੇ ਦੀ ਸਿਧਾਂਤਹੀਣਤਾਂ ਦੀ ਪਰਤੱਖ ਮਿਸਾਲ ਹੈ। ਬਾਦਲ ਦਲ ਵੱਲੋਂ ਇਹ ਗਠਜੋੜ ਪਹਿਲਾਂ ਵਾਂਗ ਸਿਰਫ ਸੱਤਾ ਭੋਗ ਦੀ ਇੱਛਾ ਨੂੰ ਕੇਂਦਰ ਵਿਚ ਰੱਖ ਕੇ ਕੀਤਾ ਗਿਆ ਤੇ ਇਸ ਵਿਚੋਂ ਪੰਜਾਬ ਦੇ ਭਲੇ ਜਾਂ ਸਿੱਖਾਂ ਦੇ ਮਸਲਿਆਂ ਬਾਰੇ ਕੋਈ ਸੰਜੀਦਾ ਸਿੱਟੇ ਨਿੱਕਲਣ ਦੀ ਕੋਈ ਉਮੀਦ ਨਹੀਂ ਹੈ। ਬਾਦਲ ਦਲ ਨੇ ਇਸ ਗੈਰ-ਸਿਧਾਂਤਕ ਗਠਜੋੜ ਨਾਲ ਉਹੀ ਰਸਤਾ ਮੁੜ ਚੁਣਿਆ ਹੈ ਜਿਸ ਉੱਤੇ ਚੱਲਦਿਆਂ ਕੀਤੇ ਗੁਨਾਹਾਂ ਦੀ ਮਾਫੀ ਇਹ 2 ਦਸੰਬਰ 2024 ਨੂੰ ਮੰਗਣ ਦਾ ਢਕਵੰਜ ਕਰ ਰਹੇ ਸਨ।
ਬਿਆਨ ਵਿਚ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਸਤਨਾਮ ਸਿੰਘ ਖੰਡੇਵਾਲਾ ਤੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਅੰਦਰੂਨੀ ਤੌਰ ‘ਤੇ ਸਿੱਖ ਜਗਤ ਮਜ਼ਬੂਤ ਅਗਵਾਈ ਤੋਂ ਵਿਰਵਾ ਹੈ ਅਤੇ ਬਾਹਰੀ ਤੌਰ ‘ਤੇ ਦੱਖਣੀ ਏਸ਼ੀਆ ਤੇ ਵਿਸ਼ਵ ਵਿੱਚ ਭੂ-ਸਿਆਸੀ ਅਸਥਿਰਤਾ ਵਧ ਰਹੀ ਹੈ। ਇਸ ਅਹਿਮ ਪੜਾਅ ‘ਤੇ ਸਿੱਖ ਜਥੇਬੰਦਕ ਢਾਂਚਿਆਂ ਦੀ ਗੰਭੀਰ ਸਵੈ-ਪੜਚੋਲ ਕਰਨੀ ਜ਼ਰੂਰੀ ਹੈ। ਖਾਲਸਾ ਪੰਥ ਨੇ ਹਮੇਸ਼ਾ ‘ਖਾਲਸਾ ਜੀ ਕੇ ਬੋਲ-ਬਾਲੇ’, ‘ਸਰਬੱਤ ਦੇ ਭਲੇ’ ਅਤੇ ‘ਹਲੇਮੀ ਰਾਜ’ ਤੋਂ ਸੇਧ ਲਈ ਹੈ। ਇਸ ਲਈ ਸਮੇਂ ਦੀਆਂ ਲੋੜਾਂ ਅਨੁਸਾਰ ਪੰਥਕ ਆਸ਼ਿਆਂ ਦੀ ਪੂਰਤੀ ਕਰਨ ਵਾਲੇ ਨਵੇਂ ਤੇ ਸਮਰੱਥ ਢਾਂਚੇ ਖੜ੍ਹੇ ਕਰਨ ਦੀ ਲੋੜ ਹੈ। ‘ਅਕਾਲੀ ਦਲ’ ਵਿੱਚ ਨਿਘਾਰ ਦੇ ਕਾਰਨ ਦਾ ਜ਼ਿਕਰ ਕਰਦਿਆਂ ਪੰਚ ਪ੍ਰਧਾਨੀ ਜਥੇ ਦੀਆਂ ਪੰਥਕ ਸਖਸ਼ੀਅਤਾਂ ਨੇ ਕਿਹਾ ਹੈ ਕਿ ਪੱਛਮੀ ਸਿਆਸੀ ਪ੍ਰਣਾਲੀ ਨੂੰ ਅਪਣਾਉਣ ਅਤੇ ਦਿੱਲੀ ਦਰਬਾਰ ਅਧੀਨ ਸੂਬੇਦਾਰੀ (ਸੱਤਾ) ਦੀ ਲਾਲਸਾ ਕਾਰਨ ਵੋਟ ਸਿਆਸੀ ਅਕਾਲੀ ਕਹਾਉਂਦੇ ਧੜੇ ਆਪਣੇ ਮੂਲ ਆਦਰਸ਼ਾਂ ਤੋਂ ਭਟਕ ਗਏ ਹਨ। ਇਨ੍ਹਾਂ ਨੇ ਗੁਰੂ ਖਾਲਸਾ ਪੰਥ ਦੀ ਹਸਤੀ ਨੂੰ ਸਿਰਫ ਇੱਕ ਵੋਟ-ਬੈਂਕ ਤੱਕ ਸੀਮਤ ਕਰ ਲਿਆ ਹੈ। ਉਹਨਾ ਕਿਹਾ ਕਿ ਵੋਟ ਸਿਆਸਤ ਕਰਨ ਵਾਲਾ ਕੋਈ ਵੀ ਧੜਾ ਸਮੁੱਚੇ ਪੰਥ ਦੀ ਨੁਮਾਇੰਦਗੀ ਦਾ ਦਾਅਵਾ ਨਹੀਂ ਕਰ ਸਕਦਾ। ਖਾਲਸਾ ਪੰਥ ਦੀ ਤਾਕਤ ਅਤੇ ਨੁਮਾਇੰਦਗੀ ਦਾ ਅਸਲ ਧੁਰਾ ਤਖ਼ਤ ਸਾਹਿਬਾਨ, ਸਰਬੱਤ ਖਾਲਸਾ, ਗੁਰਮਤਾ ਅਤੇ ਪੰਚ-ਪ੍ਰਧਾਨੀ ਅਗਵਾਈ ਹੈ। ਵੋਟ ਸਿਆਸਤ ਵਿੱਚ ਹਿੱਸਾ ਲੈਣ ਵਾਲੀਆਂ ਸਿੱਖ ਪਾਰਟੀਆਂ ਦੀ ਭੂਮਿਕਾ ਬਾਰੇ ਪੰਚ ਪ੍ਰਧਾਨੀ ਜਥੇ ਦਾ ਮਤ ਹੈ ਕਿ ਉਹ ਸਿਰਫ ਮੌਜੂਦਾ ਇੰਡੀਅਨ ਢਾਂਚੇ ਵਿੱਚ ਸਿੱਖ ਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਚੁੱਕਣ ਅਤੇ ਵਕਤੀ ਰਾਹਤ ਹਾਸਲ ਕਰਨ ਤੱਕ ਸੀਮਤ ਹੈ। ਇਹ ਪਾਰਟੀਆਂ ‘ਪਾਤਿਸ਼ਾਹੀ ਦਾਅਵੇ’ ਵਾਲੇ ਅਸਲ ਅਕਾਲੀ ਦਲ ਤੋਂ ਬਿਲਕੁਲ ਵੱਖਰੀਆਂ ਹੋਣੀਆਂ ਚਾਹੀਦੀਆਂ ਹਨ।

khireyapunjab
Author: khireyapunjab

Leave a Reply

Your email address will not be published. Required fields are marked *

Latest News