Home » ਮਾਝਾ » ਸੋਨੂੰ ਚੀਮਾ ਦੇ ਕਤਲ ਮਾਮਲੇ ਵਿੱਚ ਹੁਣ ਤੱਕ 5 ਦੋਸ਼ੀਆਂ ਦੀ ਗ੍ਰਿਫ਼ਤਾਰੀ

ਸੋਨੂੰ ਚੀਮਾ ਦੇ ਕਤਲ ਮਾਮਲੇ ਵਿੱਚ ਹੁਣ ਤੱਕ 5 ਦੋਸ਼ੀਆਂ ਦੀ ਗ੍ਰਿਫ਼ਤਾਰੀ 

SHARE ARTICLE

372 Views

ਸੋਨੂੰ ਚੀਮਾ ਦੇ ਕਤਲ ਮਾਮਲੇ ਵਿੱਚ ਹੁਣ ਤੱਕ 5 ਦੋਸ਼ੀਆਂ ਦੀ ਗ੍ਰਿਫ਼ਤਾਰੀ 

ਮਾਨਯੋਗ ਸ਼੍ਰੀ ਅਸ਼ਵਨੀ ਕਪੂਰ ਐੱਸ.ਐੱਸ.ਪੀ ਤਰਨਤਾਰਨ ਜੀ ਵੱਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਕੁਝ ਦਿਨ ਪਹਿਲਾਂ ਹੋਏ ਸੋਨੂੰ ਚੀਮਾ ਦੇ ਝਬਾਲ ਵਿਖੇ ਹੋਏ ਕਤਲ ਦੇ ਮਾਮਲੇ ਵਿੱਚ ਸ਼੍ਰੀ ਅਰੁਣ ਸ਼ਰਮਾ ਡੀ.ਐੱਸ. ਇਸ ਤੋਂ ਪਹਿਲਾਂ ਥਾਣਾ ਝਬਾਲ ਵਿਖੇ ਪੀ.ਡੀ. ਤਰਨਤਾਰਨ ਅਤੇ ਸ੍ਰੀ ਤਰਸੇਮ ਮਸੀਹ ਡੀ.ਐਸ.ਪੀ. ਸਿਟੀ ਪੁਲਿਸ ਦੀ ਨਿਗਰਾਨੀ ਹੇਠ ਐਸ.ਐਚ.ਓ ਥਾਣਾ ਝਬਾਲ ਸਮੇਤ ਪੁਲਿਸ ਟੀਮ ਵੱਲੋਂ ਝਬਾਲ ਵਿਖੇ ਹੁਣ ਤੱਕ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ।

ਇਸ ਸਬੰਧੀ ਐਸ ਐਸ ਪੀ ਅਸ਼ਵਨੀ ਕੁਮਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕੁੱਝ ਦਿਨ ਪਹਿਲਾਂ ਮਨੀਸ਼ ਕੁਮਾਰ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਚੀਮਾਂ ਕਲਾਂ ਨੇ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਮਿਤੀ 14 ਜਨਵਰੀ ਨੂੰ ਵਕਤ ਕਰੀਬ 8 ਵਜੇ ਸਵੇਰੇ ਉਸਦਾ ਭਰਾ ਅਵਨ ਕੁਮਾਰ ਉਰਫ ਸੋਨੂੰ ਅਤੇ ਮਲਕੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਸ਼ੁੱਕਰਚੱਕ ਆਪਣੀ ਗੱਡੀ ਫਾਰਚੂਨਰ ਤੇ ਵਿਜੇ ਹੇਅਰ ਸੈਲੂਨ ਝਬਾਲ ਵਿਖੇ ਕਟਿੰਗ ਕਰਾਉਣ ਲਈ ਆਏ ਸੀ।ਕਟਿੰਗ ਕਰਾਉਣ ਤੋਂ ਬਾਅਦ ਉਸਦਾ ਭਰਾ ਸੋਨੂੰ ਚੀਮਾਂ ਕੁਰਸੀਆਂ ਦੇ ਪਿੱਛੇ ਲੱਗਾ ਸੀਸਾ ਦੇਖ ਰਿਹਾ ਸੀ ਤਾਂ ਵਕਤ ਕਰੀਬ 9 ਵਜੇ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਉਪਰ ਸਵਾਰ ਹੋ ਕੇ ਆਏ ਅਤੇ ਇੱਕ ਨੇ ਸੈਲੂਨ ਅੰਦਰ ਦਾਖਲ ਹੋ ਕੇ ਸੋਨੂੰ ਚੀਮਾਂ ਉਪਰ ਚਾਰ ਪੰਜ ਫਾਇਰ ਕੀਤੇ ਅਤੇ ਆਪਣੇ ਸਾਥੀ ਸਮੇਤ ਮੋਟਰਸਾਈਕਲ ਪਰ ਮੌਕਾ ਤੋਂ ਫਰਾਰ ਹੋ ਗਿਆ।ਜਿਸ ਤੇ ਸੋਨੂੰ ਚੀਮਾਂ ਨੂੰ ਜਖਮੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਲਿਜਾਇਆ ਗਿਆ।ਜਿੱਥੇ ਜਾ ਕੇ ਉਸਦੀ ਮੌਤ ਹੋ ਗਈ।ਜਿਸ ਤੇ ਮ੍ਰਿਤਕ ਦੇ ਭਰਾ ਮਨੀਸ਼ ਕੁਮਾਰ ਉਰਫ ਮੋਨੂੰ ਦੇ ਬਿਆਨ ‘ਤੇ ਮੁਕੱਦਮਾ ਨੰਬਰ 04 ਮਿਤੀ 14.ਜਨਵਰੀ ਧਾਰਾ 302,34,120-ਬੀ-ਆਈ.ਪੀ.ਸੀ, 25,54,59-ਅਸਲਾ ਐਕਟ ਤਾਹਿਤ ਥਾਣਾ ਝਬਾਲ ਵਿਖੇ ਅੰਮ੍ਰਿਤਪਾਲ ਸਿੰਘ ਬਾਠ ਪੁੱਤਰ ਸਤਨਾਮ ਸਿੰਘ ਵਾਸੀ ਮੀਆਂਪੁਰ ਅਤੇ 2 ਅਣਪਛਾਤੇ ਵਿਆਕਤੀਆਂ ਖਿਲਾਫ ਦਰਜ ਕੀਤਾ ਗਿਆ ਸੀ।

ਪੁਲਿਸ ਨੂੰ ਮਿਲੀ ਜਾਣਕਾਰੀ ਦੇ ਅਧਾਰ ‘ਤੇ 19 ਜਨਵਰੀ ਨੂੰ ਅਰਸ਼ਦੀਪ ਸਿੰਘ ਤੇ ਅਰਪਣਦੀਪ ਵਾਸੀ ਗੰਡੀਵਿੰਡ ਨੂੰ ਨਾਮਜਦ ਕੀਤਾ ਗਿਆ ਸੀ।ਜਿੰਨਾ ਨੂੰ ਮਿਤੀ 21ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਪੁੱਛਗਿੱਛ ਦੌਰਾਨ ਉਨਾਂ ਦੱਸਿਆ ਕਿ ਉਹਨਾਂ ਨੇ ਹਰਮਨਿੰਦਰ ਸਿੰਘ ਮੱਨੂੰ ਵਾਸੀ ਗੰਡੀਵਿੰਡ ਨਾਲ ਰਲ ਕੇ ਕਤਲ ਕਰਨ ਵਾਲੇ ਸ਼ੂਟਰਾਂ ਦੀ ਮਦਦ ਕੀਤੀ ਹੈ। 22 ਜਨਵਰੀ ਨੂੰ ਦੋਸ਼ੀ ਹਰਮਨਿੰਦਰ ਸਿੰਘ ਉਰਫ ਮੰਨੂ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ।ਜਿਸ ਦੀ ਪੁੱਛਗਿੱਛ ਦੇ ਅਧਾਰ ਤੇ ਉਕਤ ਮੁਕੱਦਮਾ ਵਿੱਚ ਮਨਜੀਤ ਕੌਰ ਵਾਸੀ ਮੀਆਂਪੁਰ (ਅੰਮ੍ਰਿਪਤਾਲ ਬਾਠ ਦੀ ਮਾਤਾ) ,ਜੁਗਰਾਜ ਸਿੰਘ ਉਰਫ ਯੂਵੀ ਵਾਸੀ ਮੀਆਂਪੁਰ, ਰਵਿੰਦਰ ਸਿੰਘ ਉਰਫ ਡੀ.ਸੀ ਵਾਸੀ ਮੀਆਂਪੁਰ,ਰਜਿੰਦਰ ਸਿੰਘ ਉਰਫ ਮੋਨੂੰ ਵਾਸੀ ਗੰਡੀਵਿੰਡ ਨੂੰ ਨਾਮਜਦ ਕਰਕੇ ਉਕਤ ਮੁਕੱਦਮੇ ਵਿੱਚ ਧਾਰਾ 212ਆਈ.ਪੀ.ਸੀ ਦਾ ਵਾਧਾ ਕੀਤਾ ਗਿਆ।

ਜਿਸ ਤੋ ਬਾਅਦ ਮਿਤੀ 23 ਜਨਵਰੀ ਨੂੰ ਉਕਤ ਮੁਕੱਦਮੇ ਵਿੱਚ ਨਾਮਜਦ ਦੋਸ਼ੀ ਰਜਿੰਦਰ ਸਿੰਘ ਉਰਫ ਮੋਨੂੰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦੀ ਪੁੱਛਗਿੱਛ ਤੋ ਬਾਅਦ ਸਤਨਾਮ ਸਿੰਘ ਉਰਫ ਸੱਤਾ ਵਾਸੀ ਬਹਿਲਾ ਥਾਣਾ ਸਿਟੀ ਤਰਨ ਤਾਰਨ ਅਤੇ ਜਗਦੀਪ ਸਿੰਘ ਵਾਸੀ ਬਾਸਰਕੇ ਭੈਣੀ ਥਾਣਾ ਛੇਹਰਟਾ ਅੰਮ੍ਰਿਤਸਰ ਨੂੰ ਨਾਮਜਦ ਕੀਤਾ ਗਿਆ।ਜਿੰਨਾਂ ਨੇ ਦੱਸਿਆ ਕਿ ਉਹਨਾਂ ਨੇ ਉਕਤ ਕਤਲ ਦੇ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ ਅਤੇ ਹੋਰ ਜਰੂਰੀ ਸਮਾਨ ਮੁਹੱਈਆ ਕਰਾਉਣ ਵਿੱਚ ਮਦਦ ਕੀਤੀ ਸੀ। ਬਾਅਦ ਵਿੱਚ ਮਿਤੀ 24 ਜਨਵਰੀ ਨੂੰ ਜੁਗਰਾਜ ਸਿੰਘ ਉਰਫ ਯੂਵੀ ਵਾਸੀ ਮੀਆਂਪੁਰ ਨੂੰ ਨਾਂਦੇੜ ਮਹਾਂਰਾਸ਼ਟਰ ਤੋ ਗ੍ਰਿਫਤਾਰ ਕਰਕੇ ਜਿਥੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

  ਬਾਕੀ ਨਾਮਜ਼ਦ ਕੀਤੇ ਗਏ ਮੁਲਾਜ਼ਮਾਂ ਲਈ ਪੁਲਿਸ ਵਲੋ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਬਾਠ ਤੇ ਪਹਿਲਾਂ ਹੀ ਵੱਖ-ਵੱਖ ਧਾਰਾਵਾਂ ਤਹਿਤ 16 ਪਹਿਲਾਂ ਵੀ ਕੇਸ ਦਰਜ ਹਨ ਉਸ ਸਮੇਤ ਇਸ ਕੇਸ ਵਿੱਚ ਅਜੇ ਹੋਰ ਵੀ ਗਿਰਫ਼ਤਾਰੀਆਂ ਹੋਣੀਆਂ ਬਾਕੀ ਹਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਵਰ੍ਹੇ ਨਾਨਕਸ਼ਾਹੀ ਸੰਮਤ 558 ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ 👉 ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਲਈ 4 ਫੀਸਦੀ ਮਹਿੰਗਾਈ ਭੱਤਾ ਵਧਾਉਣ ਦਾ ਕੀਤਾ ਐਲਾਨ 👉 ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਰਵਾਇਤੀ ਸਿੱਖ ਪਹਿਰਾਵੇ ਅਨੁਸਾਰ ਕੁੜਤਾ ਪਜਾਮਾ ਪਹਿਨਣ ਲਈ ਆਖਿਆ

ਮੋਗਾ ਵਿਖੇ ਅਮਿਤ ਸ਼ਾਹ ਦੇ ਆਉਣ ਤੇ ਪੰਜਾਬੀਆਂ ਤੇ ਸਿੱਖਾਂ ਵੱਲੋਂ ਆਪਣੇ ਘਰਾਂ ਤੇ ਕਾਰੋਬਾਰਾਂ ਤੇ ਕਾਲੇ ਝੰਡੇ ਲਗਾਕੇ ਰੋਸ ਜਾਹਰ ਕਰਨਾ ਵਧੀਆ ਉਪਰਾਲਾ: ਮਾਨ 👉 ਜ਼ਮਹੂਰੀਅਤ ਢੰਗ ਨਾਲ ਰੋਸ਼ ਕਰਨ ਵਾਲੇ ਆਗੂਆਂ ਨੂੰ ਗ੍ਰਿਫਤਾਰ ਕਰਨਾ ਗੈਰ ਕਾਨੂੰਨੀ

ਫਿਲਮ ਧੁਰੰਦਰ 2 ਵਿਚ ਦਸਤਾਰਧਾਰੀ ਸਿੱਖ ਪਾਤਰ ਦੇ ਨਸ਼ੇ ਵਾਲੇ ਦ੍ਰਿਸ਼ ਬਦਲੇ ਜਾਣ ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ ਅਤੇ ਵਿਰੋਧ ਪ੍ਰਦਰਸ਼ਨ: ਗੁਰਮੀਤ ਸਿੰਘ ਸ਼ੰਟੀ 👉 ਫਿਲਮ ਸੇੰਸਰ ਬੋਰਡ ਨੂੰ ਪੱਤਰ ਲਿਖ ਕੀਤੀ ਗਈ ਮੰਗ 👉 ਦਿੱਲੀ ਕਮੇਟੀ ਵਲੋਂ ਇਸ ਮਾਮਲੇ ਤੇ ਚੁੱਪ ਰਹਿਣਾ ਨਮੋਸ਼ੀਜਨਕ

ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਸਮੂਹ ਸ਼ਹੀਦ ਸਿੰਘਾਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸਮਾਗਮ ਖਾਲਸਾਈ ਜਾਹੋਜਲਾਲ ਨਾਲ ਸੰਪੂਰਨ ਸਿੱਖ ਪੰਥ ਦੀਆਂ ਪ੍ਰਮੁੱਖ ਸਖਸ਼ੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ