ਇਤਿਹਾਸ ਗਵਾਹ ਜਿਸਨੇ ਵੀ ਸੁੱਤੀ ਕਲਾ ਜਗਾਉਣੀ ਚਾਹੀ..ਅਖੀਰ ਨੂੰ ਘਰ ਫੂਕ ਤਮਾਸ਼ਾ ਹੀ ਵੇਖਣਾ ਪਿਆ..ਜਿਉਂਦੇ ਰਹਿਣ ਦੇ ਢੰਗ ਤਰੀਕੇ ਅਤੇ ਤਰਕ ਦਲੀਲਾਂ ਪਾਸੇ ਕਰ ਕੇ..! ਆਪਣੇ ਆਖੇ ਬੋਲ ਪੁਗਾ ਜਾਣੇ..ਮਗਰ ਛੱਡ ਜਾਣੀਆਂ ਅਨੇਕਾਂ ਬਹਿਸਾਂ ਸੈਂਕੜੇ ਕਿੰਤੂ ਪ੍ਰੰਤੂ ਅਤੇ ਅਣਗਿਣਤ ਸਵਾਲ..ਇਹੋ ਨਿਸ਼ਾਨੀ ਹੁੰਦੀ ਉਸ ਦੀ ਜਿਸ ਕੋਲ ਗਵਾਉਣ ਲਈ ਕੁਝ ਨਹੀਂ ਹੁੰਦਾ..!
ਕੌਮਾਂ ਦੇ ਨਾਇਕ ਕੌਣ ਹੁੰਦੇ ਨੇ ? ਉਹ ਨਹੀਂ ਜੋ ਧਾਰਮਿਕ ਸਥਾਨਾਂ ਤੇ ਕਾਬਜ ਹੋ ਕੇ ਤੁਹਾਡੀ ਰਾਇ ਤਹਿ ਕਰਨ, ਜਾਂ ਉਚੀ ਉਚੀ ਖੱਪ ਪਾ ਕੇ ਤੁਹਾਨੂੰ ਕੋਸਣ, ਨਾਇਕ ਉਹ ਨੇ ਜੋ ਟੱਬਰ ਦਾ ਮੋਹ ਤਿਆਗ ਕੇ ਘਰੋਂ ਲੋਕਾਂ ਦੇ ਹਿੱਤ ਲਈ ਨਿਕਲ ਤੁਰਨ, ਬਿਨਾਂ ਅੰਜ਼ਾਮ ਦੀ ਪ੍ਰਵਾਹ ਕੀਤਿਆ । ਸੰਘਰਸ਼ ਹੋਰ ਵੀ ਕਰਨ ਡਹੇ ਆ। ਪੱਬ ਬੋਚ ਬੋਚ ਰੱਖਦੇ ਆ ਕਿ ਵੁਕਤ ਬਣੀ ਰਹੇ ਤੇ ਸੇਕ ਵੀ ਨਾ ਲੱਗੇ। ਝੋਟਾ ਉਹ ਸੂਰਮਾ ਸੀ ਜਿੰਨੂ ਵੁਕਤ ਦੀ ਤਾਂਘ ਈ ਨਹੀਂ ਸੀ ਤੇ ਹਿੱਕ ਚ ਵੱਜਣ ਦਾ ਜਨੂੰਨ ਸੀ।
ਪੰਜਾਬ ਬਚਿਆ ਹੀ ਝੋਟਿਆਂ ਕਰਕੇ ਆ ! ਇਹਦਾ ਡਰ ਵੀ ਇਹਦੇ ਕਰਕੇ ਆ ! ਪੰਜਾਬ ਨੂੰ ਜਿਉਦੇ ਰੱਖਣ ਨੂੰ ਝੋਟੇ ਨੂੰ ਮਰਨਾ ਕਿਉ ਪੈਣਾ ਸੀ ? ਕਿਉਂਕਿ ਹਾਕਮ ਉਹ ਸਿਰ ਬਹਿ ਗਿਆ ਏ ਜੋ ਤੁਹਾਡਾ ਈ ਵੈਰੀ ਏ ! ਉਹ ਲਹੂ ਪੀਣੀ ਜੋਕ ਏ ਜਿੰਨੂ ਤਾਕਤ ਤੇ ਦੌਲਤ ਵਿੱਚ ਖੇਡਦਾ ਰਹਿਣ ਲਈ ਹਰ ਉਠਦਾ ਸਿਰ ਕਲਮ ਕਰਨ ਦੀ ਜਰੂਰਤ ਏ। ਉਹਨੇ ਹਰ ਰਾਹ ਦਾ ਰੋੜਾ ਫੇਹਣਾ ਏ ਜੀਹਦੇ ਕਰਕੇ ਉਸਦਾ ਤਖਤ ਡੋਲਦਾ ਏ !
ਇੱਕ ਨਿਸ਼ਾਨ ਥੱਲੇ ਕੱਠੇ ਹੋਣ ਦਾ ਵੇਲਾ ਏ ! ਸੂਰਮਿਆਂ ਦੀ ਧਿਰ ਬਣਨ ਦਾ ਮੌਕਾ ਏ ! ਬਸ ਖਲੋ ਜਾਈਏ ਜਿਵੇਂ ਸਾਡੇ ਪੁਰਖੇ ਖਲੋਂਦੇ ਆਏ ਆ ਹਿੱਕ ਡਾਹ ਕੇ ਗਿਣਤੀ ਮਿਣਤੀ ਦੀ ਪ੍ਰਵਾਹ ਕੀਤੇ ਬਗੈਰ !
ਸੋ ਭਾਈ ਘਨਈਆ ਜੀ ਸਿੱਖ ਸੇਵਾ ਸੁਸਾਇਟੀ ਫਰੈਂਕਫੋਰਟ ਜਰਮਨ ਦੇ ਮੁੱਖ ਸੇਵਾਦਾਰ ਭਾਈ ਸੁਖਜਿੰਦਰ ਸਿੰਘ ਜਿੰਦਰ , ਭਾਈ ਰਣਜੀਤ ਸਿੰਘ ਸੁਮਨ , ਭਾਈ ਰੁਲਦਾ ਸਿੰਘ , ਭਾਈ ਹਰਪ੍ਰੀਤ ਸਿੰਘ ਸ਼ੰਮੀ , ਭਾਈ ਕਰਨੈਲ ਸਿੰਘ , ਭਾਈ ਇੰਦਰਜੀਤ ਸਿੰਘ , ਭਾਈ ਮਨਪ੍ਰੀਤ ਸਿੰਘ ਰਿੱਕੀ , ਬਾਵਾ ਸਿੰਘ ਘੋਤੜਾ , ਨਰਿੰਦਰਜੀਤ ਸਿੰਘ , ਲਖਵਿੰਦਰ ਸਿੰਘ ਆਲਮਪੁਰ ਤੇ ਸਮੂਹ ਸੇਵਾਦਾਰ ਸ਼ਹੀਦ ਭਾਈ ਪਰਵਿੰਦਰ ਸਿੰਘ ਜੀ ਝੋਟਾ ਦੀ ਘਾਲਣਾ ਤੇ ਸ਼ਹਾਦਤ ਨੂੰ ਨਮਨ ਕਰਦੇ ਹਨ ! ਭਾਈ ਪਰਵਿੰਦਰ ਸਿੰਘ ਜੀ ਝੋਟਾ ਵਲੋਂ ਅਰੰਭੇ ਸ਼ੁੱਭ ਕਰਮਨ ਨੂੰ ਸਿਜਦਾ ਕਰਦੇ ਹਨ ਤੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਨ ਕਿ ਆਓ ਨਸ਼ਾ ਰਹਿਤ ਸਮਾਜ ਸਿਰਜ ਕੇ ਭਾਈ ਝੋਟੇ ਨੂੰ ਸੱਚੀ ਸਰਧਾਂਜਲੀ ਦੇਈਏ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








