Home » ਜੀਵਨ ਸ਼ੈਲੀ » ਸਾਹਿਤਕ ਅਤੇ ਕਾਵਿਕ ਫੋਟੋਗ੍ਰਾਫੀ ਦਾ ਉਸਤਾਦ – ਲੇਖਕ ਹਰਭਜਨ ਬਾਜਵਾ

ਸਾਹਿਤਕ ਅਤੇ ਕਾਵਿਕ ਫੋਟੋਗ੍ਰਾਫੀ ਦਾ ਉਸਤਾਦ – ਲੇਖਕ ਹਰਭਜਨ ਬਾਜਵਾ

SHARE ARTICLE

13 Views

 

ਪ੍ਰਸਿੱਧ ਸਾਹਿਤਕ ਅਤੇ ਕਾਵਿਕ ਫੋਟੋਗ੍ਰਾਫਰ ਹਰਭਜਨ ਬਾਜਵਾ ਦੇਸ਼ ਵਿਦੇਸ਼ ਦੇ ਪ੍ਰਸਿੱਧ ਫੋਟੋਗ੍ਰਾਫਰ ਵਿੱਚ ਉਸਦਾ ਨਾਂਅ ਹੈ ਸਰਕਾਰੀ ਪੋਲੀਟੈਕਨਿਕ ਕਾਲਿਜ ਬਟਾਲਾ (ਜ਼ਿਲ੍ਹਾ ਗੁਰਦਾਸਪੁਰ, ਪੰਜਾਬ) ਦੇ ਸਾਹਮਣੇਬਾਜਵਾ ਫੋਟੇਸ ਸਟੂਡੀਓ ਅਤੇ ਇਸ ਦੇ ਉੱਪਰ ਉਸ ਦੀ ਰਿਹਾਇਸ਼ ਉਸ ਦੇ ਸਟੂਡੀਓ ਵਿੱਚ ਸਾਹਿੱਤਕ ਅਤੇਕਲਾਤਮਿਕ ਫੋਟੋਆਂ ਦੀ ਪ੍ਰਦਰਸ਼ਨੀ ਚੌਵੀ ਘੰਟੇ ਵੇਖੀ ਜਾ ਸਕਦੀ

ਪੰਜਾਬ, ਪੰਜਾਬੀ, ਪੰਜਾਬੀਅਤ, ਸਾਹਿਤਕ, ਕਲਾਤਮਿਕ ਅਤੇ ਕਾਵਿਕ ਫੋਟੋਗ੍ਰਾਫੀ ਨੂੰ ਸਮਰਪਿਤ ਹੈ ਹਰਭਜਨਬਾਜਵਾ, ਅੱਖ ਦੇ ਇਸ਼ਾਰੇ ਨਾਲ ਅੰਬਰੋਂ ਤਾਰੇ ਤੋੜ ਲਿਆਉਣ ਵਾਲਾ ਬੰਦਾ, ਮੂੰਹ ਫੱਟ, ਸੱਚਾ ਸੁੱਚਾ, ਭਾਵੇਂਤੂੰਤੂੰ, ਮੈਂਮੈਂ ਹੋ ਜਾਏ ਪਰ ਸੱਚ ਕਹਿਣੋਂ ਬਾਝ ਨਹੀਂ ਆਉਂਦਾ ਕਈ ਲੋਕ ਉਸ ਨੂੰ ਸਿਰ ਫਿਰਾ, ਪਾਗਲ, ਸ਼ੌਦਾਈ, ਅਲਬੇਲਾ, ਫਕੱਰ, ਕਮਲਾ ਆਦਿ ਵੀ ਕਹਿ ਦਿੰਦੇ ਹਨ

ਉਸ ਦੀ ਅੱਖ ਕੈਮਰੇ ਦੀ ਕਲਿਕ ਦਾ ਚੋਖਾ ਤਜ਼ੁਰਬਾ ਰੱਖਦੀ ਹੈ ਉਸ ਦੀ ਅੱਖ ਕਲਾਤਮਿਕ ਚੀਜ਼ਾਂਤੇਜ਼ਿਆਦਾ ਟਿਕਦੀ ਹੈ ਕੈਮਰੇ ਦੀ ਪਲਕ ਵਿੱਚ ਇੱਕ ਮਿਕਨਾਤੀਸ਼ੀ ਖਿੱਚ ਵੈਸੇ ਉਹ ਵਿਅਕਤਿਤਵ ਤੌਰਤੇਯਾਰਾਂ ਦਾ ਯਾਰ, ਸੱਚੇ ਸੁੱਚੇ ਗੈਰਾਂ ਦਾ ਵੀ ਆਪਣਾ ਗਲਤ ਬੰਦੇ ਨੂੰ ਮੂੰਹਤੇ ਗਲਤ ਕਹਿ ਦੇਣਾ ਉਸ ਦੀਆਦਤ ਹੈ, ਪਤਾ ਨਹੀਂ ਇਹ ਚੰਗੀ ਹੈ ਜਾਂ ਮਾੜੀ, ਪਰ ਉਹ ਇਸ ਤੋਂ ਟਸ ਤੋਂ ਮਸ ਨੲੀਂ ਹੁੰਦਾ ਪੰਜਾਬ ਦਾਸਾਇਦ ਕੋਈ ਹੀ ਐਸਾ ਸਾਹਿਤਕਾਰ, ਨਾਟਕਕਾਰ, ਕਲਾਕਾਰ, ਪੱਤਰਕਾਰ, ਸੰਪਾਦਕ ਹੋਵੇ ਜਿਸ ਦੀ ਫੋਟੋਬਾਜਵੇ ਦੇ ਕੈਮਰੇ ਵਿੱਚ ਬੰਦ ਨਾ ਹੋਵੇ ਚਾਹੇ ਪਾਕਿਸਤਾਨ ਦੇ ਸਾਹਿਤਿਕ ਕਲਾਕਾਰ ਹੋਵਣ ਜਾਂ ਪੰਜਾਬ(ਭਾਰਤ) ਦੇ ਉਸ ਦੇ ਕੈਮਰੇ ਵਿੱਚ ਸੁਸ਼ੋਭਿਤ ਹਨ ਪੰਜਾਬ ਅਤੇ ਨਾਰਥ ਜੋਨ ਦੇ ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ, ਡੋਗਰੀ, ਸਿੰਧੀ ਆਦਿ ਭਾਸ਼ਾਵਾਂ ਦੇ ਲੇਖਕਾਂ ਦੇ ਫੋਟੋਗ੍ਰਾਫਸ ਉਸ ਕੋਲ ਮੌਜੂਦ ਹਨ ਭਾਰਤਪਾਕਿਸਤਾਨ ਦੇ ਮਸ਼ਹੂਰ ਮੇਲੇ ਉਸ ਦੇ ਕੈਮਰੇ ਵਿੱਚ ਜੀਵਤ ਹਨ ਭਾਰਤ ਦੀਆਂ ਪਹਾੜੀਆਂ, ਫਸਲਾਂ, ਪਸ਼ੂਪੰਛੀਆਂ ਦੇ ਸੁੰਦਰ ਦ੍ਰਿਸ਼ ਉਸਦੇ ਕੈਮਰੇ ਵਿੱਚ ਸਮੋਏ ਹੋਏ ਹਨ ਉਹ ਵਧੀਆ ਲੇਖਕ ਤੇ ਕਵੀ ਵੀ ਹਨਪੰਜਾਬੀ ਕਵਿਤਾਵਾਂ ਦੀਆਂ ਦੋ ਪੁਸਤਕਾਂ ਸੁੱਕੇ ਕੱਖਾਂ ਥੱਲੇ ਅੱਗ ਅਤੇ ਮੌਤ ਇੱਕ ਆਸ ਪੰਜਾਬੀ ਸਾਹਿਤ ਦੀਝੋਲੀ ਪਾ ਚੁੱਕਾ ਹੈ

ਬਾਜਵਾ ਜਿੱਦੀ ਨਹੀਂ ਹੈ, ਹਾਂ ਤੇ ਹਾਂ ਜਾਂ ਨਾਂਹ ਤੇ ਨਾਂਹ, ਪਰ ਛੋਟੀ ਗਲਾਸੀਤੇ ਆਣ ਕੇ ਜਿੱਦ ਕਰਦਾ ਹੈ ਜਰੂਰਕਦੀਕਦੀ ਉਹ ਸੱਚੀ ਤੇ ਇਮਾਨਦਾਰੀ ਵਾਲੀ ਪੰਜਾਬੀ ਵਿੱਚ ਗੱਲ ਕਰਦਾ ਹੈ, ਦੂਸਰਿਆਂ ਸ਼ਬਦਾਂ, ਹੋਰਭਾਸ਼ਾਵਾਂ ਨੂੰ ਵਿੱਚ ਨਹੀਂ ਘਸੋੜਦਾ ਤ੍ਰਿਪਤ ਪੰਜਾਬੀ ਦਾ ਸ਼ੌਦਾਈ ਬਾਡੀ ਲੈਂਗੁਏਜ ਵਿੱਚ ਓਵਰ ਐਕਟਿੰਗਨਹੀਂ ਕਰਦਾ ਉਸ ਦਾ ਪਹਿਰਾਵਾ ਵੇਖ ਕੇ ਕੋਈ ਵੀ ਕਹਿ ਸਕਦਾ ਹੈ ਕਿ ਇਹ ਬੰਦਾ ਕੋਈ ਬਲਾਅ ਹੈਸਰਕੜੇ ਵਰਗੇ ਸਫੇਦ ਵਾਲ ਮੋਢਿਆਂ ਤੱਕ ਲਹਿਰਾ ਕੇ ਕੰਨਸੋਆਂ ਕਰਦੇ, ਸਿੱਖੀ ਸਰੂਪ ਮੁਕੰਮਲ ਦਾੜ੍ਹੀ, ਮੋਢੇਤੇ ਕੈਮਰਾ, ਕੁਰਤਾਪਜਾਮਾ ਉਸ ਦੀ ਫਕੀਰਾਨਾ ਆਦਤ ਤੇ ਅਨੁਕੂਲ ਜਦੋਂ ਉਹ ਸੱਜਣਾਬੇਲੀਆਂ ਨਾਲਗੱਲਾਂ ਕਰਦਾ ਹੈ, ਤਾਂ ਇਵੇਂ ਲਗਦਾ ਹੈ ਜਿਵੇਂ ਕੋਈ ਕਲਾਕਾਰ ਰੰਗਮੰਚ ਦਾ ਸੂਤਰਧਾਰ ਹੋਵੇ

ਲਲਿਤ ਕਲਾ ਅਕੈਡਮੀ ਵੱਲੋਂ ਭਾਰਤ ਪੱਧਰ ਦਾ ਸਨਮਾਨ ਲੈ ਚੁੱਕਾ ਹੈ ਪੰਜਾਬ ਆਰਟ ਕੋਸਿਲ ਵਲੋਂ ਵੀਮਾਨਸਨਮਾਨ ਲੈ ਚੁੱਕਾ ਹੈ

ਬਾਜਵਾ ਮਨ ਦਾ ਸਰਲ ਤਾਂ ਹੈ ਹੀ, ਪਰ ਮੁਸ਼ਕਿਲ ਵੀ ਹੈ ਉਸ ਨੂੰ ਹਰ ਬੰਦਾ ਨਹੀਂ ਪੜ੍ਹ ਸਕਦਾ ਬਟਾਲੇ ਦੇਬਹੁਤ ਬੁਜ਼ੁਰਗ ਉਸ ਦੇ ਯਾਰ ਰਹੇ ਹਨ ਉਹ ਯਾਰ ਜੋ ਸਵ. ਸ਼ਿਵ ਕੁਮਾਰ ਬਟਾਲਵੀ ਦੇ ਯਾਰ ਸਨ ਬਾਜਵਾਵੀ ਸ਼ਿਵ ਕੁਮਾਰ ਬਟਾਲਵੀ ਦਾ ਪੱਕਾ ਯਾਰ ਸੀ ਉਸ ਦੇ ਸਟੂਡੀਓ ਵਿੱਚ ਕੋਈ ਨਾ ਕੋਈ ਕਲਾਕਾਰ ਵੇਖਣ ਨੂੰਜਰੂਰ ਮਿਲ ਜਾਂਦਾ ਹੈ ਸ਼ਿਵ ਕੁਮਾਰ ਬਟਾਲਵੀ ਨੂੰ ਬਾਜਵਾ ਸਭ ਤੋਂ ਵੱਧ ਜਾਣਦਾ ਹੈ ਬਾਜਵਾ ਸਾਹਿਤਕਫੋਟੋਗ੍ਰਾਫੀ ਵਿੱਚ ਚੱਲਦਾ ਫਿਰਦਾ ਇਨਸਾਈਕਲੋਪੀਡੀਆ ਹੈ  ਜਿਉਂਦਾ ਵੱਸਦਾ ਰਵੇ

ਬਲਵਿੰਦਰਬਾਲਮਗੁਰਦਾਸਪੁਰ

ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)

ਮੋ. 98156-25409

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News