Home » ਸੰਸਾਰ » ਜਰਮਨੀ » ਇਕ ਹੋਰ ਜਲਾਵਤਨੀ ਯੋਧੇ ਦੇ ਬਾਪੂ ਜੀ ਦਾ ਇੰਤਕਾਲ – ਅਰਪਿੰਦਰ ਸਿੰਘ ਬਿੱਟੂ

ਇਕ ਹੋਰ ਜਲਾਵਤਨੀ ਯੋਧੇ ਦੇ ਬਾਪੂ ਜੀ ਦਾ ਇੰਤਕਾਲ – ਅਰਪਿੰਦਰ ਸਿੰਘ ਬਿੱਟੂ

SHARE ARTICLE

11 Views

ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ॥
ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ॥

ਜਲਾਵਤਨ ਸ਼ਬਦ ਜਦੋਂ ਮੈਂ ਕਿਤਾਬਾਂ ਚ, ਪਹਿਲੀ ਵਾਰ ਪੜਿਆ ਸੀ ਤਾਂ ਮੈਨੂੰ ਇਹਦੀ ਅਹਿਮੀਅਤ ਦਾ ਉੱਕਾ ਗਿਆਨ ਨਹੀਂ ਸੀ ! ਬਾਬਾ ਰਾਮ ਸਿੰਘ ਜੀ ਨਾਮਧਾਰੀ ਕੂਕਾ ਲਹਿਰ ਵਾਲੇ ਵਾਲਿਆਂ ਬਾਰੇ ਜਦੋਂ ਪੜਿਆ ਕਿ ਬਰਮਾ ਜਲਾਵਤਨ ਕਰੇ ਦਿੱਤੇ ਗਏ ਤਾਂ ਉਤਸੁਕਤਾ ਜਾਗੀ ਕਿ, “ਕੌਣ ਹੁੰਦੇ ਹਨ ਜਲਾਵਤਨ ਲੋਕ” ! ਫੇਰ ਜਦੋਂ ਮੈਂ ਜਰਮਨ ਆਇਆ ਤਾਂ ਮੇਰਾ ਵਾਹ ਹੀ ਜਲਾਵਤਨ ਯੋਧੇ ਵੀਰਾਂ ਨਾਲ ਪਿਆ !

ਜਲਾਵਤਨ ਸ਼ਬਦ ਆਪਣੇ ਆਪ ਵਿਚ ਵਿਚ ਦੁਨਿਆਵੀ ਲੋਕਾਂ ਲਈ ਇਕ ਦੁੱਖਦ ਲਫ਼ਜ਼ ਏ ! ਪਰ ਚੜ੍ਹਦੀ ਕਲਾ ਵਾਲਿਆਂ ਲਈ ਇਕ ਇਲਾਹੀ ਲਕਬ ! ਚੜਦੀ ਕਲਾ ਵਾਲਿਆਂ ਚ, ਇਕ ਨਾ ਵੱਜਦਾ ਏ, “ਭਾਈ ਗੁਰਚਰਨ ਸਿੰਘ ਜੀ ਗੋਰਾਇਆ ! ਬੀਤੇ ਦਿਨੀਂ ਇੱਕ ਗੁਰਸਿੱਖ ਵੱਡੇ ਵੀਰ ਦਾ ਇੱਕ ਜੁਲਾਈ ਬੁੱਧਵਾਰ ਅੰਤਿਮ ਸੰਸਕਾਰ ਸੀ ! ਸ਼ਹਿਰ ਦੇ ਸਾਰੇ ਪਤਵੰਤੇ ਤੇ ਜਲਾਵਤਨ ਯੋਧੇ ਮੌਜੂਦ ਸਨ ਕਿ ਅਚਾਨਕ ਇੱਕ ਫੋਨ ਆਉਂਦਾ ਕਿ ਬਾਪੂ ਨਿਰਮਲ ਸਿੰਘ ਜੀ ਅਕਾਲ ਚਲਾਣਾ ਕਰ ਗਏ ਹਨ !

ਵੀਰ ਗੁਰਚਰਨ ਸਿੰਘ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਜਲਾਵਤਨ ਹਨ ਤੇ ਪੰਥਕ ਕਾਰਜਾਂ ਵਿੱਚ ਸਦੈਵ ਰੁੱਝੇ ਰਹਿੰਦੇ ਹਨ । ਭਾਈ ਸਾਬ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਨ ਤੇ ਹੋਰ ਲੋਕ ਭਲਾਈ ਕਾਰਜਾਂ ਵਿੱਚ ਯੋਗਦਾਨ ਪਾਉਂਦੇ ਰਹਿੰਦੇ ਹਨ ! ਭਾਵ ਐਨ ਜੀ ਓ ਚਲਾਉਂਦੇ ਹਨ । ਵੀਰ ਹੋਣਾ ਦੱਸਿਆ ਕਿ ਉਹਨਾਂ ਬਾਪੂ ਹੋਣਾ ਦੇ ਦਰਸ਼ਨ ਕੋਈ ਦੋ ਕੁ ਦਹਾਕੇ ਪਹਿਲਾਂ ਕੀਤੇ ਸਨ ਸ਼ਾਇਦ ਜਰਮਨ ਆਏ ਸਨ । ਮਾਤਾ ਜੀ ਵੀ ਕੋਈ ਸਤਾਰਾਂ ਕੁ ਵਰੇ ਪਹਿਲਾਂ ਚਲਾਣਾ ਕਰ ਗਏ ਸਨ ! ਭਾਈ ਗੁਰਚਰਨ ਸਿੰਘ ਜਲਾਵਤਨੀ ਕਾਰਨ ਮਾਪਿਆਂ ਦੀਆਂ ਅੰਤਮ ਰਸਮਾਂ ਤੋ ਵਾਂਝਿਆਂ ਰਹੇ ! ਜਦੋਂ ਇਸ ਵਿਛੋੜੇ ਨੂੰ ਮਹਿਸੂਸ ਕਰੀਦਾ ਤੇ ਫੇਰ ਜਲਾਵਤਨ ਸ਼ਬਦ ਦੇ ਅਰਥ ਭਾਵ ਮਹਿਸੂਸ ਹੁੰਦੇ ਹਨ ! ਇੱਕ ਪਾਸੇ ਅੰਹੀਂ ਵਿਛੋੜੇ ਦਾ ਦਰਦ ਝੱਲ ਰਹੇ ਹੁੰਦੇ ਆਂ ਤੇ ਪਾਸੇ ਮਾਪੇ ਆਪਣੇ ਜਿਗਰ ਦੇ ਟੋਟਿਆਂ ਬਗੈਰ ਇੱਕ ਆਤਮਿਕ ਤਸ਼ੱਦਦ ਸਹਿ ਰਹੇ ਹੁੰਦੇ ਹਨ ।

ਭਾਈ ਗੁਰਚਰਨ ਸਿੰਘ ਨਾਲ ਗੱਲਬਾਤ ਕਰਦਿਆਂ ਪਤਾ ਲੱਗਾ ਕਿ ਬਾਪੂ ਜੀ ਦੀ ਉਮਰ 84 ਸਾਲ ਦੇ ਕਰੀਬ ਸੀ । ਸਿਰਦਾਰ ਨਿਰਮਲ ਸਿੰਘ ਜੀ ਨਾਮ ਬਾਣੀ ਨਾਲ ਜੁੜੇ ਚੜਦੀ ਕਲਾ ਵਾਲੇ ਗੁਰਮੁਖ ਪਿਆਰੇ ਸਨ ! ਇਸ ਉਮਰੇ ਜਦੋਂ ਬਜ਼ੁਰਗਾਂ ਨੂੰ ਪੁੱਤਰਾਂ ਦੇ ਮੋਢਿਆਂ ਦਾ ਆਸਰਾ ਲੋੜੀਂਦਾ ਹੁੰਦਾ ਤਾਂ ਵਿਛੋੜਾ ਸੁਭਾਵਿਕ ਉਦਾਸ ਕਰ ਜਾਂਦਾ । ਭਾਈ ਗੋਰਾਇਆ ਨੇ ਦੱਸਿਆ ਕਿ ਜਦੋਂ ਬਾਪੂ ਨਾਲ ਗੱਲ ਕਰਨੀ ਕਿ ਬਾਪੂ ਕਿ ਇਹ ਜ਼ਿੰਦਗੀ ਤੇ ਬੋਨਸ ਵਿੱਚ ਮਿਲੀ ਹੋਈ ਆ ਪੰਥ ਲੇਖੇ ਲਾਉਣੀ ਆਂ ! ਸਾਡੇ ਸੰਗੀ ਸਾਥੀ ਤੇ ਕਦੇ ਦੇ ਵੀਰਗਤੀ ਨੂੰ ਪ੍ਰਾਪਤ ਹੋ ਅੰਬਰ ਦੇ ਤਾਰੇ ਬਣ ਗਏ ਤੇ ਬਾਪੂ ਨੇ ਆਖਣਾ ਉਹ ਵੀ ਤੇ ਮੇਰੇ ਈ ਪੁੱਤ ਆ ਓਪਰੇ ਥੋੜੀ ਆ !

ਖੈਰ ! ਸੱਭ ਨੇ ਇੱਕ ਦਿਨ ਤੁਰ ਜਾਣਾ ਮੇਰਾ ਮੰਨਣਾ ਹੈ ਕਿ ਜਿੱਥੇ ਖਾੜਕੂ ਸਿੰਘਾਂ, ਜਲਾਵਤਨ ਯੋਧਿਆਂ, ਤੇ ਸ਼ਹੀਦਾਂ ਨੂੰ ਨਮਨ ਹੈ ਓਥੇ ਜਨਮ ਦੇਣ ਵਾਲੇ ਮਾਪਿਆਂ ਨੂੰ ਵੀ ਪ੍ਰਣਾਮ ਹੈ ! ਬੜੀ ਕਠਨ ਘਾਲਣਾ ਹੈ ਕੌਮੀ ਕਾਰਜਾਂ ਲਈ ਠਾਣਿਆ ਜੇਹਲਾਂ ਤੇ ਤਸੀਹੇ ਕੇਂਦਰਾਂ ਦੇ ਗੇੜੇ ਜ਼ਲਾਲਤ ਤੇ ਵਿਛੋੜੇ ਝੱਲਣੇ ! ਵਾਹਿਗੁਰੂ ਬਾਪੂ ਨਿਰਮਲ ਸਿੰਘ ਹੋਣਾ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਗੋਰਾਇਆ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ! ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਜਗਤਾਰ ਸਿੰਘ ਮਾਹਲ ਤੇ ਸਮੁੱਚੀ ਜਰਮਨ ਦੀ ਟੀਮ ਬਾਪੂ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੀ ਹੈ ਸਤਿਗੁਰੂ ਆਪਣੇ ਚਰਨਾਂ ਚ, ਬਾਬਾ ਜੀ ਨੂੰ ਨਿਵਾਸ ਬਖਸ਼ਣ ਤੇ ਭਾਈ ਗੁਰਚਰਨ ਸਿੰਘ ਜੀ ਤੇ ਗੋਰਾਇਆ ਪਰਿਵਾਰ ਨੂੰ ਭਾਣੇ ਵਿੱਚ ਰਹਿਣ ਦਾ ਬਲ਼ ਬਖਸ਼ਣ ! ਜੰਗੇ ਅਜ਼ਾਦੀ ਦੇ ਸਿਪਾਹ ਸਿਲਾਰਾਂ ਨੂੰ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਫਤਿਹ ਨਾਲ ਨਿਵਾਜਣ ! ਇਸ਼ਤਿਹਾਰ ਵਿੱਚ ਬਾਬਾ ਜੀ ਹੋਣਾ ਦੀ ਅਤਿੰਮ ਅਰਦਾਸ ਦਾ ਸਮਾਂ ਤੇ ਸਥਾਨ ਹੈ ਪੰਜਾਬ ਵਸਦੀਆਂ ਸੱਭ ਅਜ਼ਾਦੀ ਪਸੰਦ ਰੂਹਾਂ ਨੂੰ ਬੇਨਤੀ ਹੈ ਕਿ ਜਰੂਰ ਦਰਸ਼ਨ ਦੇਣ !
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਂ ਜੀ
ਅਕਾਲ ਸਹਾਇ !
ਬਿੱਟੂ ਅਰਪਿੰਦਰ ਸਿੰਘ
ਫ਼ਰੈਂਕਫੋਰਟ ਜਰਮਨ !

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News