Home » ਨਵੀਂ ਦਿੱਲੀ » ਬੇਅਦਬੀ ਕਾਨੂੰਨ ਖ਼ਿਲਾਫ਼ ਪੰਥਕ ਏਕਤਾ ਦੀ ਲੋੜ: ਪਰਮਜੀਤ ਸਿੰਘ ਸਰਨਾ 👉 ਜਸਟਿਸ ਆਰ.ਐਸ. ਸੋਢੀ ਅਤੇ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਮੁਲਾਕਾਤ ਮਹੱਤਵਪੂਰਨ ਕਦਮ

ਬੇਅਦਬੀ ਕਾਨੂੰਨ ਖ਼ਿਲਾਫ਼ ਪੰਥਕ ਏਕਤਾ ਦੀ ਲੋੜ: ਪਰਮਜੀਤ ਸਿੰਘ ਸਰਨਾ 👉 ਜਸਟਿਸ ਆਰ.ਐਸ. ਸੋਢੀ ਅਤੇ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਮੁਲਾਕਾਤ ਮਹੱਤਵਪੂਰਨ ਕਦਮ

SHARE ARTICLE

18 Views

ਨਵੀਂ ਦਿੱਲੀ 15 ਮਈ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੁੱਖੀ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੇ ਵਿਵਾਦਿਤ ਬੇਅਦਬੀ ਵਿਰੋਧੀ ਕਾਨੂੰਨ ਖ਼ਿਲਾਫ਼ ਚੱਲ ਰਹੇ ਪੰਥਕ ਯਤਨਾਂ ਦਾ ਸਮਰਥਨ ਕਰਦਿਆਂ ਸਾਬਕਾ ਜੱਜ ਆਰ.ਐਸ. ਸੋਢੀ ਅਤੇ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਮੁਲਾਕਾਤ ਨੂੰ ਸਮੇਂ-ਸਿਰ ਅਤੇ ਮਹੱਤਵਪੂਰਨ ਕਦਮ ਕਰਾਰ ਦਿੱਤਾ ਹੈ। ਸਰਨਾ ਨੇ ਕਿਹਾ ਕਿ ਜਸਟਿਸ ਸੋਢੀ ਵੱਲੋਂ ਖੁਦ ਜਾ ਕੇ ਗੜਗਜ ਨਾਲ ਵਿਚਾਰ-ਵਟਾਂਦਰਾ ਕਰਨਾ ਇਹ ਦਰਸਾਉਂਦਾ ਹੈ ਕਿ ਸਿੱਖ ਭਾਈਚਾਰਾ ਇਸ ਕਾਨੂੰਨ ਨੂੰ ਲੈ ਕੇ ਗੰਭੀਰ ਚਿੰਤਾ ਵਿੱਚ ਹੈ। ਉਨ੍ਹਾਂ ਕਿਹਾ ਕਿ ਪੰਥ ਨੂੰ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਕਾਨੂੰਨੀ ਰਸਤੇ ਹਾਲੇ ਵੀ ਖੁੱਲ੍ਹੇ ਹਨ ਅਤੇ ਲੋੜ ਪੈਣ ‘ਤੇ ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਲਿਆਂਦਾ ਜਾਵੇਗਾ। ਸਰਨਾ ਨੇ ਦੋਸ਼ ਲਾਇਆ ਕਿ ਇਹ ਕਾਨੂੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਖਿਆ ਦੀ ਬਜਾਏ ਸਰਕਾਰ ਨੂੰ ਵੱਡੇ ਅਧਿਕਾਰ ਦੇਣ ਵਾਲਾ ਹੈ, ਜਿਸਦਾ ਦੁਰਪਯੋਗ ਕਰਕੇ ਪ੍ਰਚਾਰਕਾਂ, ਰਾਗੀਆਂ, ਗ੍ਰੰਥੀਆਂ ਅਤੇ ਸੇਵਾਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਇਹ ਕਾਨੂੰਨ ਪੂਰੀ ਤਰ੍ਹਾਂ ਲਾਗੂ ਹੋ ਗਿਆ ਤਾਂ ਸਿੱਖ ਧਾਰਮਿਕ ਪ੍ਰਚਾਰ ਪੁਲਿਸੀ ਦਖ਼ਲ ਹੇਠ ਆ ਸਕਦਾ ਹੈ। ਉਨ੍ਹਾਂ ਕੁਝ ਪ੍ਰਚਾਰਕਾਂ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਪੰਥਕ ਹਿਤਾਂ ਦੀ ਥਾਂ ਰਾਜਨੀਤਿਕ ਵਫ਼ਾਦਾਰੀਆਂ ਨੂੰ ਤਰਜੀਹ ਦੇ ਰਹੇ ਹਨ। ਸਰਨਾ ਨੇ ਕਿਹਾ ਕਿ ਸੰਗਤ ਸਭ ਕੁਝ ਦੇਖ ਰਹੀ ਹੈ ਅਤੇ ਇਤਿਹਾਸ ਵੀ ਅਜਿਹੇ ਲੋਕਾਂ ਨੂੰ ਮਾਫ਼ ਨਹੀਂ ਕਰੇਗਾ। ਅੰਤ ਵਿੱਚ ਉਨ੍ਹਾਂ ਸਿੱਖ ਧਾਰਮਿਕ ਸੰਸਥਾਵਾਂ, ਤਖ਼ਤਾਂ ਅਤੇ ਜਥੇਦਾਰਾਂ ਨੂੰ ਇਸ ਮਾਮਲੇ ‘ਤੇ ਇਕਜੁੱਟ ਹੋ ਕੇ ਸਪਸ਼ਟ ਸਟੈਂਡ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਥਕ ਏਕਤਾ ਹੀ ਇਸ ਮਸਲੇ ਦਾ ਸਭ ਤੋਂ ਵੱਡਾ ਜਵਾਬ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੁਸਾਇਟੀ ਵੱਲੋਂ ਦਸਤਾਰ ਦੁਮਾਲਾ ਸ਼ੁੱਧ ਪੰਜਾਬੀ ਅਤੇ ਪੇਂਟਿੰਗ ਮੁਕਾਬਲੇ 18 ਮਈ ਨੂੰ ਗੁਰਦੁਆਰਾ ਡੇਰਾ ਸਾਹਿਬ ਵਿਖੇ ਹੋਣਗੇ। ਸਕੂਲਾਂ ਦੇ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਨੂੰ ਆਪਣੇ ਬੱਚਿਆਂ ਸਮੇਤ ਪਹੁੰਚਣ ਦੀ ਅਪੀਲ : ਟੀਮ ਦਸਤੂਰ ਇ ਦਸਤਾਰ ਲਹਿਰ

ਪੰਥਕ ਸਲਾਹ ਬਿਨਾਂ ਬਣਾਇਆ ਸਤਿਕਾਰ ਕਾਨੂੰਨ ਸਿੱਖ ਕੌਮ ਕਦੇ ਸਵੀਕਾਰ ਨਹੀਂ ਕਰੇਗੀ: ਸ਼੍ਰੋਮਣੀ ਰਾਗੀ ਸਭਾ ਸ਼੍ਰੀ ਅੰਮ੍ਰਿਤਸਰ 👉 ਭਾਈ ਗੁਰਦਾਸ ਜੀ ਦੀ ਵਾਰਾਂ ਸਮੇਤ ਪੰਥ ਪ੍ਰਮਾਣਿਤ ਬਾਣੀਆਂ ਨੂੰ ਸਤਿਕਾਰ ਕਾਨੂੰਨ ਵਿਚ ਨਜ਼ਰਅੰਦਾਜ਼ ਕਰਨਾ ਪੰਥ ਨਾਲ ਧੱਕਾ 👉 ਪੰਥਕ ਨੁਮਾਇੰਦਿਆਂ ਨਾਲ ਮੀਟਿੰਗ ਕਰ ਕੇ ਕਾਨੂੰਨ ਦੀ ਵਿਵਾਦਮਈ ਧਾਰਾਵਾਂ ‘ਤੇ ਮੁੜ ਕੀਤਾ ਜਾਏ ਵਿਚਾਰ