Home » ਨਵੀਂ ਦਿੱਲੀ » ਮੋਦੀ ਹਕੂਮਤ ਅਤੇ ਖੂਫੀਆ ਏਜੰਸੀਆ ਵੱਲੋ ਸਿੱਖਾਂ ਦੇ ਸਾਜਸੀ ਢੰਗਾਂ ਨਾਲ ਕੀਤੇ ਜਾ ਰਹੇ ਕਤਲਾਂ ਸੰਬੰਧੀ, ਵਿਰੋਧੀ ਧਿਰ ਦੇ ਆਗੂ ਚੁੱਪ ਕਿਉਂ ? : ਮਾਨ

ਮੋਦੀ ਹਕੂਮਤ ਅਤੇ ਖੂਫੀਆ ਏਜੰਸੀਆ ਵੱਲੋ ਸਿੱਖਾਂ ਦੇ ਸਾਜਸੀ ਢੰਗਾਂ ਨਾਲ ਕੀਤੇ ਜਾ ਰਹੇ ਕਤਲਾਂ ਸੰਬੰਧੀ, ਵਿਰੋਧੀ ਧਿਰ ਦੇ ਆਗੂ ਚੁੱਪ ਕਿਉਂ ? : ਮਾਨ

SHARE ARTICLE

10 Views

ਨਵੀਂ ਦਿੱਲੀ, 6 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- “ਜਦੋਂ ਇੰਡੀਆਂ ਦੀ ਜਾਬਰ ਤੇ ਮੁਤੱਸਵੀ ਮੋਦੀ ਹਕੂਮਤ ਅਤੇ ਉਸਦੀਆਂ ਖੂਫੀਆ ਏਜੰਸੀਆ ਜਿਨ੍ਹਾਂ ਵਿਚ ਸਾਮਿਲ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਜਿਨ੍ਹਾਂ ਨੇ ਯੂ.ਐਸ. ਕਮਿਸਨ ਓਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਦੇ ਕੌਮਾਂਤਰੀ ਕਾਨੂੰਨਾਂ, ਨਿਯਮਾਂ ਦਾ ਘਾਣ ਕਰਕੇ ਅਮਰੀਕਾ ਦੀ ਮੁਨਰੋ ਡਾਕਟਰੀਨ ਅਤੇ ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਪ੍ਰਭੂਸਤਾ ਨੂੰ ਚੁਣੋਤੀ ਦਿੱਤੀ । ਇਨ੍ਹਾਂ ਕਤਲਾਂ ਵਿਰੁੱਧ ਸੈਟਰ ਅਤੇ ਪੰਜਾਬ ਦੀ ਕਾਂਗਰਸ ਜਮਾਤ ਦੇ ਕ੍ਰਮਵਾਰ ਆਗੂ ਬੀਬੀ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪੰਜਾਬ ਦੀ ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਵੱਲੋ ਨਿਰੰਤਰ ਚੁੱਪੀ ਕਿਉਂ ਵੱਟੀ ਹੋਈ ਹੈ ? ਉਹ ਇਨ੍ਹਾਂ ਗੈਰ ਕਾਨੂੰਨੀ ਤੇ ਗੈਰ ਇਨਸਾਨੀ ਤਰੀਕੇ ਸਿੱਖਾਂ ਦੇ ਹੋਏ ਕਤਲਾਂ ਵਿਰੁੱਧ ਆਵਾਜ ਕਿਉ ਨਹੀ ਉਠਾ ਰਹੇ ?” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਵਿਰੋਧੀ ਧਿਰ ਦੇ ਨੇਤਾ ਕਾਂਗਰਸੀ ਆਗੂ ਸ. ਪ੍ਰਤਾਪ ਸਿੰਘ ਬਾਜਵਾ ਨੂੰ ਬੀਤੇ ਦਿਨੀਂ ਇਕ ਭੇਜੇ ਲਿਖਤੀ ਪੱਤਰ ਵਿਚ ਉਠਾਉਦੇ ਹੋਏ ਸ. ਬਾਜਵਾ ਦੀ ਆਤਮਾ ਨੂੰ ਝਿਜੋੜਦੇ ਹੋਏ ਕਿਹਾ ਕਿ ਜਦੋ ਸਮੁੱਚੀ ਦੁਨੀਆ ਉਪਰੋਕਤ ਹੋਏ ਸਿੱਖਾਂ ਦੇ ਕਤਲਾਂ ਸੰਬੰਧੀ ਆਵਾਜ ਉਠਾ ਰਹੀ ਹੈ ਅਤੇ ਜਿਸ ਸੰਬੰਧੀ ਅਮਰੀਕਾ, ਕੈਨੇਡਾ ਵੱਲੋ ਹੋਏ ਕਤਲਾਂ ਦੇ ਸਬੂਤ ਕੌਮਾਂਤਰੀ ਤੌਰ ਤੇ ਪ੍ਰਤੱਖ ਕਰਕੇ ਇਹ ਸਾਬਤ ਕਰ ਦਿੱਤਾ ਗਿਆ ਹੈ ਕਿ ਇਨ੍ਹਾਂ ਸਿੱਖਾਂ ਦੇ ਕਤਲ ਮੋਦੀ ਹਕੂਮਤ ਤੇ ਉਸਦੀ ਜੂੰਡਲੀ ਨੇ ਕਰਵਾਏ, ਉਸ ਉਤੇ ਇਨ੍ਹਾਂ ਵੱਲੋ ਅਮਲ ਨਾ ਹੋਣ ਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਇਸ ਪੱਤਰ ਵਿਚ ਉਨ੍ਹਾਂ ਇਹ ਵੀ ਵਰਣਨ ਕੀਤਾ ਕਿ ਜਦੋ ਮੈਂ ਪਾਰਲੀਮੈਟ ਵਿਚ ਮੈਬਰ ਸੀ, ਤਾਂ ਮੈਂ ਬੀਬੀ ਸੋਨੀਆ ਗਾਂਧੀ ਨੂੰ ਉਚੇਚੇ ਤੌਰ ਤੇ ਮਿਲਿਆ ਸੀ ਅਤੇ ਉਨ੍ਹਾਂ ਨੂੰ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਉਪਰੋਕਤ ਮੋਦੀ ਦੀ ਕਾਤਲ ਜੂੰਡਲੀ ਵੱਲੋ ਸਿੱਖਾਂ ਦੇ ਕੀਤੇ ਗਏ ਕਤਲਾਂ ਵਿਰੁੱਧ ਜ਼ਰੂਰ ਬੋਲਿਆ ਜਾਵੇ । ਉਨ੍ਹਾਂ ਨੇ ਇਸਦੀ ਹਾਮੀ ਭਰੀ ਸੀ, ਪਰ ਇਸ ਵਿਸੇ ਤੇ ਕੋਈ ਅਮਲ ਨਹੀ ਕੀਤਾ ਗਿਆ । ਇਸੇ ਤਰ੍ਹਾਂ ਸ੍ਰੀ ਰਾਹੁਲ ਗਾਂਧੀ ਨੂੰ ਵੀ ਉਪਰੋਕਤ ਵਿਸੇ ਉਤੇ ਵਿਚਾਰ ਕਰਦੇ ਹੋਏ ਕਿਹਾ ਸੀ ਕਿ ਇਸ ਵਿਰੁੱਧ ਆਵਾਜ ਉਠਾਈ ਜਾਵੇ । ਪਰ ਉਨ੍ਹਾਂ ਵੱਲੋ ਵੀ ਕੋਈ ਅਮਲ ਨਹੀ ਹੋਇਆ । ਅਸੀ ਮਹਿਸੂਸ ਕਰਦੇ ਹਾਂ ਕਿ ਜੇਕਰ ਸੈਟਰ ਦੀਆਂ ਜਮਾਤਾਂ ਸਾਨੂੰ ਬਤੌਰ ਸਿੱਖ ਮਾਨਤਾ ਨਹੀ ਦਿੰਦੇ ਅਤੇ ਸਾਨੂੰ ਸਿੱਖ ਨਹੀ ਸਮਝਦੇ ਤਾਂ ਮਨੁੱਖੀ ਤੇ ਇਨਸਾਨੀ ਕਦਰਾਂ ਕੀਮਤਾਂ ਦੇ ਬਿਨ੍ਹਾਂ ਤੇ ਹੀ ਉਨ੍ਹਾਂ ਨੂੰ ਉਪਰੋਕਤ ਹੋਏ ਸਿੱਖ ਕਤਲਾਂ ਵਿਰੁੱਧ ਬੋਲਣਾ ਬਣਦਾ ਸੀ । ਜਦੋਕਿ ਕਾਂਗਰਸ ਆਪਣੇ ਆਪ ਨੂੰ ਜਮਹੂਰੀਅਤ ਅਤੇ ਅਮਨ ਪਸੰਦ ਪਾਰਟੀ ਅਖਵਾਉਦੀ ਹੈ । ਉਨ੍ਹਾਂ ਕਿਹਾ ਕਿਉਂਕਿ ਸ. ਪ੍ਰਤਾਪ ਸਿੰਘ ਬਾਜਵਾ ਇਕ ਪੰਜਾਬੀ ਅਤੇ ਅੱਛੇ ਸਿੱਖ ਪਰਿਵਾਰ ਵਿਚੋ ਹਨ, ਉਨ੍ਹਾਂ ਵੱਲੋ ਇਸ ਵਿਸੇ ਉਤੇ ਆਵਾਜ ਨਾ ਉਠਾਉਣਾ ਸਾਨੂੰ ਤੇ ਸਾਡੀ ਆਤਮਾ ਵਿਚ ਇਹ ਗੱਲਾਂ ਰੜਕਦੀਆ ਵੀ ਹਨ ਅਤੇ ਰੋਹ ਵੀ ਉਤਪੰਨ ਹੁੰਦਾ ਹੈ । ਉਨ੍ਹਾਂ ਸ. ਬਾਜਵਾ ਤੋ ਉਮੀਦ ਪ੍ਰਗਟ ਕੀਤੀ ਕਿ ਉਹ ਇਨ੍ਹਾਂ ਹੋਏ ਗੈਰ ਕਾਨੂੰਨੀ ਕਤਲਾਂ ਸੰਬੰਧੀ ਕੇਵਲ ਆਪ ਹੀ ਆਵਾਜ ਨਹੀ ਉਠਾਉਣਗੇ ਬਲਕਿ ਆਪਣੀ ਸੈਟਰ ਦੀ ਲੀਡਰਸਿਪ ਨੂੰ ਵੀ ਆਪਣੀਆ ਜਿੰਮੇਵਾਰੀਆ ਤੋ ਸੁਚੇਤ ਕਰਦੇ ਹੋਏ ਇਹ ਅਮਲ ਕਰਵਾਉਣਗੇ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਹਿੰਦੂ ਜੱਥੇਬੰਦੀਆਂ ਵਲੋਂ ਕੈਨੇਡਾ ਵਿੱਚ ਖਾਲਿਸਤਾਨ ਦੇ ਝੰਡੇ ‘ਤੇ ਪਾਬੰਦੀ ਲਗਾਉਣ ਦੀ ਦਿੱਤੀ ਗਈ ਪਟੀਸ਼ਨ ਦੇ ਵਿਰੋਧ ਵਿਚ ਕੈਨੇਡੀਅਨ ਸਿੱਖਾਂ ਵਲੋਂ ਭਾਰੀ ਰੋਸ ਮੁਜਾਹਿਰਾ 👉 ਸੀਆਈਏ ਏਜੰਟ ਦੇ ਬਿਆਨ ਉਪਰੰਤ ਏਆਈ 182 ਫਲਾਈਟ ਵਿਚ ਮਾਰੇ ਗਏ 329 ਨਿਰਦੋਸ਼ਾਂ ਦੀ ਮੁੜ ਜਾਂਚ ਦੀ ਉਠੀ ਮੰਗ